ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਚੀਨ 'ਚ 84,000 ਕਰੋੜ ਰੁਪਏ ਦੇ ਨੋਟਾਂ ਨੂੰ ਨਸ਼ਟ ਕੀਤਾ ਜਾਵੇਗਾ

ਚੀਨ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਚੀਨ 'ਚ ਹੁਣ ਤਕ ਵਾਇਰਸ ਕਾਰਨ 1,765 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੁਨੀਆ ਭਰ ਦੇ 67,000 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਜਾਨਲੇਵਾ ਕੋਰੋਨਾ ਵਾਇਰਸ ਨੇ ਚੀਨ ਦਾ ਬੁਰਾ ਹਾਲ ਕਰ ਦਿੱਤਾ ਹੈ। ਹੁਣ ਚੀਨੀ ਕਰੰਸੀ ਵੀ ਇਸ ਵਾਇਰਸ ਦੀ ਲਪੇਟ 'ਚ ਆ ਗਈ ਹੈ। ਵਾਇਰਸ ਦਾ ਪ੍ਰਭਾਵ ਹੁਣ ਚੀਨ ਦੀ ਕਰੰਸੀ 'ਤੇ ਦਿਖਾਈ ਦੇ ਰਿਹਾ ਹੈ। ਖ਼ਾਸਕਰ ਕਾਗਜ ਦੇ ਨੋਟਾਂ ਨਾਲ ਵਾਇਰਸ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ। ਕਾਗਜ ਦੇ ਨੋਟਾਂ ਰਾਹੀਂ ਵੀ ਕੋਰੋਨਾ ਵਾਇਰਸ ਫੈਲ ਰਿਹਾ ਹੈ।
 

ਅਜਿਹੇ 'ਚ ਚੀਨ ਨੇ 84,000 ਕਰੋੜ ਦੇ ਨੋਟ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ। ਚੀਨੀ ਸਰਕਾਰ ਨੇ ਵਾਇਰਸ ਪੀੜਤ ਲੋਕਾਂ ਦੇ ਹੱਥਾਂ ਰਾਹੀਂ ਬਾਜ਼ਾਰ 'ਚ ਪਹੁੰਚੇ ਨੋਟਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਸਪਤਾਲਾਂ, ਜਨਤਕ ਆਵਾਜਾਈ, ਜਨਤਕ ਥਾਵਾਂ 'ਤੇ ਵਰਤੇ ਜਾਣ ਵਾਲੇ ਕਾਗਜ਼ੀ ਨੋਟ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਅਜਿਹੀ ਸਥਿਤੀ 'ਚ ਸਰਕਾਰ ਨੇ ਇਨ੍ਹਾਂ ਕਾਗਜ਼ੀ ਨੋਟਾਂ ਨੂੰ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ, ਜੋ ਹਸਪਤਾਲਾਂ, ਬਾਜ਼ਾਰਾਂ ਅਤੇ ਆਵਾਜਾਈ ਸੇਵਾਵਾਂ ਤੋਂ ਆਏ ਹਨ।

 


 

ਚੀਨ ਦੇ ਕੇਂਦਰੀ ਬੈਂਕ ਦੀ ਗੁਆਂਗਝੋਓ ਸ਼ਾਖਾ ਨੇ ਕਿਹਾ ਹੈ ਕਿ ਬਾਜ਼ਾਰ 'ਚ ਜਾਰੀ ਕੀਤੇ ਜਾ ਚੁੱਕੇ ਸਾਰੇ ਕਾਗਜ਼ੀ ਨੋਟਾਂ ਨੂੰ ਬੈਂਕ ਖਤਮ ਕਰ ਦੇਵੇਗਾ। ਪੀਪਲਜ਼ ਬੈਂਕ ਆਫ ਚਾਈਨਾ ਨੂੰ ਵੀ ਮਾਰਕੀਟ 'ਚ ਚੱਲ ਰਹੇ ਸਾਰੇ ਕਾਗਜ਼ੀ ਨੋਟਾਂ ਨੂੰ ਬਰਬਾਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਫੈਨ ਯੀਫੇਈ ਅਨੁਸਾਰ ਕੇਂਦਰੀ ਬੈਂਕ ਨੇ 17 ਜਨਵਰੀ ਤੋਂ ਦੇਸ਼ ਭਰ ਵਿੱਚ 600 ਅਰਬ ਯੂਆਨ ਦੇ ਨਵੇਂ ਨੋਟ ਜਾਰੀ ਕੀਤੇ ਹਨ। 
 

ਇਨ੍ਹਾਂ 'ਚੋਂ 4 ਅਰਬ ਯੂਆਨ ਦੇ ਨਵੇਂ ਨੋਟ ਸਿਰਫ ਵੁਹਾਨ ਨੂੰ ਭੇਜੇ ਗਏ ਹਨ, ਜਿੱਥੇ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਹੈ। ਚੀਨ ਦੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਜਨਵਰੀ ਤੋਂ ਬਾਅਦ ਜਾਰੀ ਕੀਤੇ ਨੋਟ ਇਕੱਤਰ ਕਰਕੇ 14 ਦਿਨਾਂ ਤਕ ਨਿਗਰਾਨੀ 'ਚ ਰੱਖਿਆ ਜਾਵੇਗਾ, ਜਿੱਥੇ ਇਨ੍ਹਾਂ ਨੋਟਾਂ ਨੂੰ ਅਲਟਰਾ ਵਾਇਲਟ ਰੇਅ ਦੀ ਮਦਦ ਨਾਲ ਵਾਇਰਸ ਤੋਂ ਮੁਕਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:china central bank to destroy cash in areas hit by coronavirus