ਅਗਲੀ ਕਹਾਣੀ

ਕਾਰਗਿਲ ਜੰਗ ’ਚ ਚੀਨ ਨੇ ਨਹੀਂ ਦਿੱਤਾ ਸੀ ਪਾਕਿਸਤਾਨ ਦਾ ਸਾਥ

ਕਾਰਗਿਲ ਜੰਗ ’ਚ ਚੀਨ ਨੇ ਨਹੀਂ ਦਿੱਤਾ ਸੀ ਪਾਕਿਸਤਾਨ ਦਾ ਸਾਥ

[ ਇਸ ਤੋਂ ਪਿਛਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਕਾਰਗਿਲ ਦੀ ਜੰਗ 1999 ’ਚ 3 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲੀ ਸੀ। ਅੱਜ 20ਵਾਂ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਉਸ ਵੇਲੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਸਨ। ਇਸ ਵੇਲੇ ਉਹ ਪੰਚਕੂਲਾ ’ਚ ਰਹਿ ਰਹੇ ਹਨ।

 

 

 

ਕਾਰਗਿਲ ਵਿਜੇ ਦਿਵਸ ਮੌਕੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ 79 ਸਾਲਾ ਜਨਰਲ ਵੀਪੀ ਮਲਿਕ ਨੇ ਖ਼ਾਸ ਤੇ ਲੰਮੇਰੀ ਗੱਲਬਾਤ ਕੀਤੀ।

 

 

ਜਨਰਲ ਵੀਪੀ ਮਲਿਕ ਕੋਲ ਕਾਰਗਿਲ ਦੀ ਜੰਗ ਦੇ 60 ਦਿਨਾ ਸੰਘਰਸ਼ ਦੀਆਂ ਅਣਗਿਣਤ ਯਾਦਾਂ ਹਨ। ਇੱਥੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਦੀ ਦਿਲਚਸਪੀ ਲਈ ਉਸ ਇੰਟਰਵਿਊ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ:

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜਿੱਤ ਮਹਿਜ਼ ਫ਼ੌਜੀ ਜਿੱਤ ਹੀ ਨਹੀਂ ਸੀ, ਸਗੋਂ ਉਹ ਸਿਆਸੀ ਤੇ ਕੂਟਨੀਤਕ ਜਿੱਤ ਵੀ ਸੀ। ਸਭ ਨੇ ਮਿਲ ਕੇ ਸੰਘਰਸ਼ ਕੀਤਾ ਸੀ।

 

 

ਜਨਰਲ ਵੀਪੀ ਮਲਿਕ ਨੇ ਤਦ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇ ਹੁਣ ਕਾਰਗਿਲ ਦੀ ਧਰਤੀ ਤੋਂ ਘੁਸਪੈਠੀਆਂ ਦਾ ਸਫ਼ਾਇਆ ਨਾ ਹੋ ਸਕਿਆ, ਤਾਂ ਫਿਰ ਭਾਰਤੀ ਫ਼ੌਜਾਂ ਨੂੰ ਸਰਹੱਦ ਪਾਰ ਕਰ ਕੇ ਪਾਕਿਸਤਾਨ ਵਾਲੇ ਪਾਸੇ ਜਾਣਾ ਪਵੇਗਾ। ਇਹ ਨੁਕਤਾ ਸ੍ਰੀ ਵਾਜਪਾਈ ਬਾਖ਼ੂਬੀ ਸਮਝਦੇ ਸਨ।

 

 

ਫਿਰ ਛੇਤੀ ਹੀ ਤਤਕਾਲੀਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਬ੍ਰਜੇਸ਼ ਮਿਸ਼ਰਾ ਨੇ ਟੀਵੀ ਚੈਨਲਾਂ ਉੱਤੇ ਐਲਾਨ ਕਰ ਦਿੱਤਾ ਕਿ ਕਾਰਗਿਲ ਦੀ ਜੰਗ ਦੌਰਾਨ ਅੱਜ ਹਾਲੇ ਤੱਕ ਤਾਂ ਭਾਵੇਂ ਭਾਰਤੀ ਫ਼ੌਜਾਂ ਨੇ ਸਰਹੱਦ ਨੂੰ ਪਾਰ ਨਹੀਂ ਕੀਤਾ ਹੈ ਪਰ ਕੱਲ੍ਹ ਦਾ ਕੁਝ ਵੀ ਪਤਾ ਨਹੀਂ ਹੈ।

 

 

ਉੱਧਰ ਭਾਰਤੀ ਸਮੁੰਦਰੀ ਫ਼ੌਜ ਨੇ ਵੀ ਅਰਬ ਸਾਗਰ ਵਿੱਚ ਆਪਣੇ ਬੇੜੇ ਭੇਜ ਦਿੱਤੇ ਸਨ। ਹਵਾਈ ਫ਼ੌਜ ਵੀ ਐਕਸ਼ਨ ਵਿੱਚ ਆ ਗਈ ਸੀ।

 

 

ਸ੍ਰੀ ਬ੍ਰਜੇਸ਼ ਮਿਸ਼ਰਾ ਉਸ ਤੋਂ ਬਾਅਦ ਜੂਨ 1999 ਦੌਰਾਨ ਹੀ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਸੈਂਡੀ ਬਰਗਰ ਨੂੰ ਮਿਲੇ ਸਨ। ਉਨ੍ਹਾਂ ਨੂੰ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਸੀ। ਸ੍ਰੀ ਬਰਗਰ ਨੇ ਉਹ ਸੁਨੇਹਾ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਦਿੱਤਾ ਸੀ।

 

 

ਪਾਕਿਸਤਾਨ ਦੇ ਉਦੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਬਹੁਤ ਡਰੇ ਹੋਏ ਸਨ ਤੇ ਉਹ ਤੁਰੰਤ ਚੀਨ ਦੌਰੇ ਉੱਤੇ ਗਏ ਪਰ ਅੱਗਿਓਂ ਮਦਦ ਲਈ ਕੋਈ ਹੁੰਗਾਰਾ ਨਾ ਮਿਲਿਆ। ਫਿਰ 4 ਜੁਲਾਈ ਨੂੰ ਉਹ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਕਲਿੰਟਨ ਨੂੰ ਮਿਲੇ ਸਨ। ਉਸੇ ਦਿਨ ਭਾਰਤੀ ਫ਼ੌਜ ਨੇ ਟਾਈਗਰ ਹਿਲ ਉੱਤੇ ਕਬਜ਼ਾ ਕਰ ਲਿਆ ਸੀ। ਇਹ ਸਾਰੇ ਵੇਰਵੇ ਜਨਰਲ ਵੀਪੀ ਮਲਿਕ ਨੇ ਹੁਣ ਦੱਸੇ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China did not help Pakistan in Kargil war