ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ ’ਚ ਚੀਨ ਦੀ ਬਦਮਾਸ਼ੀ, 4 ਕਿਲੋਮੀਟਰ ਤੱਕ ਅੰਦਰ ਵੜ੍ਹਿਆ

1 / 2ਉਤਰਾਖੰਡ ’ਚ ਚੀਨ 4 ਕਿਲੋਮੀਟਰ ਤੱਕ ਅੰਦਰ ਵੜ੍ਹਿਆ, 3 ਵਾਰ ਕੀਤੀ ਘੁਸਪੈਠ ਦੀ ਕੋਸ਼ਿਸ਼

2 / 2ਉਤਰਾਖੰਡ ’ਚ ਚੀਨ 4 ਕਿਲੋਮੀਟਰ ਤੱਕ ਅੰਦਰ ਵੜ੍ਹਿਆ, 3 ਵਾਰ ਕੀਤੀ ਘੁਸਪੈਠ ਦੀ ਕੋਸ਼ਿਸ਼

PreviousNext

ਡੋਕਲਾਮ ਵਿਵਾਦ ਮਗਰੋਂ ਚੀਨ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ ਹੈ। ਇਸ ਵਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਉਤਰਾਖੰਡ ਚ ਸਰਹੱਦ ਉੱਤੇ ਸਥਿਤ ਭਾਰਤੀ ਖੇਤਰ ਨਾਲ ਛੇੜਛਾੜ ਕੀਤੀ ਹੈ। ਏਐਨਆਈ ਦੇ ਸੂਤਰਾਂ ਮੁਤਾਬਕ ਲੰਘੇ ਮਹੀਨੇ ਅਗਸਤ ਚ ਚੀਨੀ ਫ਼ੌਜ ਨੇ ਘੱਟੋ ਘੱਟ ਤਿੰਨ ਵਾਰ ਭਾਰਤੀ ਸਰਹੱਦ ਚ ਘੁਸਪੈਠ ਕਰਨ ਦੀ ਕੋਸਿ਼ਸ਼ ਕੀਤੀ ਹੈ।

 

ਚੀਨੀ ਫ਼ੌਜੀਆਂ ਨੇ ਉਤਰਾਖੰਡ ਦੇ ਚਮੋਲੀ ਜਿ਼ਲ੍ਹੇ ਚ ਬਾਰਾਹੋਤੀ ਪਿੰਡ ਚ ਲਗਭਗ 4 ਕਿਲੋਮੀਟਰ ਅੰਦਰ ਤੱਕ ਵੜ੍ਹ ਗਏ ਸਨ। ਸੂਤਰਾਂ ਮੁਤਾਬਕ ਭਾਰਤੀ ਫ਼ੌਜ ਦੇ ਦਖਲ ਮਗਰੋਂ ਚੀਨੀ ਫ਼ੌਜੀ ਉੱਥੋਂ ਪਰਤ ਗਏ। ਚੀਨੀ ਫੌਜੀਆਂ ਨੇ 3, 14 ਅਤੇ 15 ਅਗਸਤ ਨੂੰ ਭਾਰਤੀ ਸਰਹੱਦ ਚ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ ਸੀ।

 

 

ਜਿ਼ਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਕਾਰ 4057 ਕਿਲੋਮੀਟਰ ਦੀ ਸਰਹੱਦ ਹੈ ਜਿੱਥੇ ਬਰਫ ਦੇ ਗਲੇਸ਼ੀਅਰ, ਬਰਫ ਦੇ ਰੇਗਿਸਤਾਨ, ਪਹਾੜ ਅਤੇ ਨਦੀਆਂ ਹਨ। ਪਿਛਲੇ ਸਾਲ ਸਿੱਕਮ ਅਤੇ ਭੂਟਾਨ ਦੀ ਸਰਹੱਦ ਤੇ ਡੋਕਲਾਮ ਚ ਵੀ ਚੀਨੀ ਫ਼ੌਜੀਆਂ ਨੇ ਕਈ ਮਹੀਨਿਆਂ ਤੱਕ ਡੇਰਾ ਲਗਾ ਕੇ ਰੱਖਿਆ ਸੀ। ਇਸ ਤੇ ਭਾਰਤ ਨੇ ਆਪਣਾ ਤਿੱਖਾ ਰੁੱਖ ਅਪਨਾਇਆ ਸੀ ਅਤੇ ਲਗਭਗ 70 ਦਿਨਾਂ ਤੱਕ ਦੋਨਾਂ ਦੇਸ਼ਾਂ ਦੇ ਫੌਜੀ ਆਹਮਣੋ ਸਾਹਮਣੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China's bullying in Uttarakhand, 4 km deep inside