ਚੀਨ ਵਿਚ ਹੜ੍ਹ, ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਆਫਤਾਂ ਕਾਰਨ 86 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 2.3 ਕਰੋੜ ਪ੍ਰਭਾਵਿਤ ਹੋਏ ਹਨ। ਸਮਾਚਾਰ ਏਜੰਸੀ ਸਿਨਹੁਆ ਨੇ ਹੜ੍ਹ ਕੰਟਰ’ਲ ਅਤੇ ਸੋਕਾ ਰਾਹਤ ਮੁੱਖ ਦਫ਼ਤਰ ਦੇ ਬੁਲਾਰੇ ਝਾਂਗ ਜਿਆਤੂਨ ਦੇ ਹਵਾਲੇ ਨਾਲ ਦੱਸਿਆ ਕਿ ਹੜ੍ਹ ਨਾਲ 54 ਲੱਖ ਏਕੜ ਦੀ ਖੇਤੀਬਾੜੀ ਭੂਮੀ ਪ੍ਰਭਾਵਿਤ ਹੋਈ ਹੈ, ਜਦੋਂ ਕਿ 30 ਹਜ਼ਾਰ ਘਰ ਤਬਾਹ ਹੋ ਗਏ। ਘੱਟ ਤੋਂ ਘੱਟ 13 ਲੋਕ ਗੁੰਮ ਹਨ। ਜਲ ਸਰੋਤ ਅਤੇ ਵਿੱਤ ਮੰਤਰਾਲੇ ਨੇ ਪ੍ਰਭਾਵਿਤ ਖੇਤਰਾਂ ਲਈ 25 ਕਰੋੜ ਦੀ ਰਕਮ ਨਿਸ਼ਚਿਤ ਕੀਤੀ ਹੈ।
ਅਗਲੀ ਕਹਾਣੀ