ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਤਿਆਰ ਕੀਤੀ 15 ਮਿੰਟ 'ਚ ਰਿਪੋਰਟ ਦੇਣ ਵਾਲੀ ਕੋਰੋਨਾ ਵਾਇਰਸ ਦੀ ਜਾਂਚ ਕਿੱਟ

ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ 'ਚ ਡਰ ਦਾ ਮਾਹੌਲ ਹੈ। ਰੋਜ਼ਾਨਾ ਨਵੇਂ ਕੇਸ ਆਉਣ ਕਾਰਨ ਲੋਕ ਇਸ ਬਾਰੇ ਲਗਾਤਾਰ ਸਾਵਧਾਨੀ ਵਰਤ ਰਹੇ ਹਨ, ਪਰ ਇਸ ਦੀ ਜਾਂਚ ਰਿਪੋਰਟ ਆਉਣ ਵਿੱਚ ਕਈ ਘੰਟੇ ਲੱਗ ਜਾਂਦੇ ਹਨ। ਇਸ ਦੌਰਾਨ ਚੀਨ ਨੇ ਇੱਕ ਅਜਿਹੀ ਕਿੱਟ ਬਣਾਈ ਹੈ ਜੋ ਸਿਰਫ਼ 15 ਮਿੰਟਾਂ ਵਿੱਚ ਕੋਰੋਨਾ ਦੀ ਟੈਸਟ ਰਿਪੋਰਟ ਦੇਵੇਗੀ।
 

ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ ਵਿੱਚ ਫਰੰਟਲਾਈਨ ਡਾਕਟਰ ਇਸ ਕਿੱਟ ਨੂੰ ਟੈਸਟਿੰਗ ਲਈ ਵਰਤ ਰਹੇ ਹਨ ਅਤੇ ਉਸ ਤੋਂ ਬਾਅਦ ਅੰਤਮ ਪੁਸ਼ਟੀ ਲਈ ਇੱਕ ਨਿਊਕਲਿੱਕ ਐਸਿਡ ਟੈਸਟ ਕਰਵਾ ਰਹੇ ਹਨ, ਜਿੱਥੇ ਕੁਝ ਘੰਟੇ ਲੱਗਦੇ ਹਨ।
 

ਇਹ ਕਿੱਟ ਉਸ ਸਮੇਂ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ ਜਦੋਂ ਵੁਹਾਨ ਦੇ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ। ਚੀਨ ਦੀ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਕਿੱਟ ਉੱਤਰ-ਪੂਰਬੀ ਚੀਨ ਦੇ ਜਿੰਗਸੂ ਸੂਬੇ ਵਿੱਚ ਨੈਸ਼ਨਲ ਇੰਸਟੀਚਿਊਟ ਫਾਰ ਵਾਇਰਲ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਇੱਕ ਵਿਗਿਆਨੀ ਅਤੇ ਵੂਕਸੀ ਸ਼ਹਿਰ 'ਚ ਸਥਿਤ ਇੱਕ ਕੰਪਨੀ ਦੁਆਰਾ ਤਿਆਰ ਕੀਤੀ ਗਈ ਹੈ।
 

ਬਿਊਰੋ ਆਫ਼ ਸਾਇੰਸ ਐਂਡ ਟੈਕਨੋਲਾਜੀ ਨੇ ਮੀਡੀਆ ਨੂੰ ਦੱਸਿਆ, "ਇਹ ਕਿੱਟ ਸਿਰਫ 15 ਮਿੰਟਾਂ ਵਿੱਚ ਵਾਇਰਸ ਦਾ ਪਤਾ ਲਗਾ ਸਕਦੀ ਹੈ।" ਇਹ ਕਿੱਟ ਵੁਹਾਨ 'ਚ ਦਿੱਤੀ ਗਈ ਹੈ, ਕਿਉਂਕਿ ਇਹ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਇਸ ਕਿੱਟ ਨੂੰ ਬਹੁਤ ਅਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦੀ ਹੈ।"
 

ਕੰਪਨੀ ਨੇ ਕਿਹਾ ਸੀ ਕਿ ਉਹ ਰੋਜ਼ਾਨਾ 4 ਹਜ਼ਾਰ ਲੋਕਾਂ ਲਈ ਇਹ ਕਿੱਟ ਤਿਆਰ ਕਰ ਸਕਦੇ ਹਨ। ਇਸ ਕੰਮ ਵਿੱਚ ਸੂਬਾ ਸਰਕਾਰ ਨੇ ਕੰਪਨੀ ਦੇ ਉਤਪਾਦਨ ਨੂੰ ਵਧਾਉਣ 'ਚ ਮਦਦ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China has developed a corona virus test kit which reports within 15 minutes