ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਨਮਯਾਨੰਦ ਤੋਂ ‘ਪੀੜਤ’ ਵਿਦਿਆਰਥਣ ਜ਼ਮਾਨਤ ’ਤੇ ਰਿਹਾਅ

ਚਿਨਮਯਾਨੰਦ ਤੋਂ ‘ਪੀੜਤ’ ਵਿਦਿਆਰਥਣ ਜ਼ਮਾਨਤ ’ਤੇ ਰਿਹਾਅ

ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਤੇ ਵਕਾਲੜ ਪੜ੍ਹ ਰਹੀ 23 ਸਾਲਾ ਵਿਦਿਆਰਥਣ ਨੂੰ ਉੱਤਰ ਪ੍ਰਦੇਸ਼ ਦੀ ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਬੁੱਧਵਾਰ ਦੇਰ ਸ਼ਾਮੀਂ ਅਲਾਹਾਬਾਦ ਹਾਈ ਕੋਰਟ ਨੇ ਵਿਦਿਆਰਥਣ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਸੀ।

 

 

ਰਿਹਾਈ ਤੋਂ ਬਾਅਦ ਵਿਦਿਆਰਥਣ ਨੂੰ ਸ਼ਾਹਜਹਾਂਪੁਰ ਪੁਲਿਸ ਨੇ ਪੂਰੀ ਸੁਰੱਖਿਆ ਮੁਹੱਈਆ ਕਰਵਾਈ। ਉਸ ਪੀੜਤ ਲੜਕੀ ਲੇ ਕਿਹਾ ਕਿ ਉਸ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ ਤੇ ਉਹ ਆਖ਼ਰੀ ਸਾਹ ਤੱਕ ਇਨਸਾਫ਼ ਲਈ ਲੜੇਗੀ।

 

 

ਪੀੜਤ ਵਿਦਿਆਰਥਣ ਦੇ ਪਿਤਾ ਨੇ ਕਿਹਾ – ‘ਮੇਰੀ ਧੀ ਆਖ਼ਰਕਾਰ ਜੇਲ੍ਹ ’ਚੋਂ ਰਿਹਾਅ ਹੋ ਗਈ ਹੈ ਤੇ ਅਸੀਂ ਸਾਰੇ ਬਹੁਤ ਖ਼ੁਸ਼ ਹਾਂ। ਅਸੀਂ ਉਸ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਦਾ ਜਤਨ ਕਰਾਂਗੇ, ਜਿਸ ਨੂੰ ਚਿਨਮਯਾਨੰਦ ਨੇ ਬਰਬਾਦ ਕਰ ਦਿੱਤਾ ਸੀ। ਅਸੀਂ ਨਿਆਂ ਲਈ ਜੰਗ ਜਾਰੀ ਰੱਖਾਂਗੇ ਤੇ ਸਾਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ। ਹੁਣ ਉਸ ਦੀ ਪ੍ਰੀਖਿਆ ਲਈ ਮਨਜ਼ੂਰ ਲੈਣ ਹਾਈ ਕੋਰਟ ਦੀ ਨਿਗਰਾਨੀ ਕਮੇਟੀ ਕੋਲ ਵੀ ਜਾਵਾਂਗੇ।’

 

 

ਇਸ ਤੋਂ ਪਹਿਲਾਂ ਸ਼ਾਹਜਹਾਂਪੁਰ ਦੀਆਂ ਹੇਠਲੀਆਂ ਅਦਾਲਤਾਂ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਪੀੜਤਾ ਨਾਂਲ ਹੋਰ ਪੰਜ ਜਣਿਆਂ ਉੱਤੇ IPC ਦੀ ਧਾਰਾ 385 (ਜਬਰੀ ਵਸੂਲੀ), ਧਾਰਾ 506 (ਅਪਰਾਧਕ ਧਮਕੀ), 201 (ਸਬੂਤ ਮਿਟਾਉਣ) ਅਤੇ ਧਾਰਾ 35 (ਅਪਰਾਧਕ ਇਰਾਦੇ ਨਾਲ ਕੀਤਾ ਅਪਰਾਧਕ ਕੰਮ) ਅਤੇ ਧਾਰਾ 67 ਸੂਚਨਾ ਤਕਨਾਲੋਜੀ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਵਿਦਿਆਰਥਣ ਨੂੰ ਕਥਿਤ ਤੌਰ ’ਤੇ ਜਬਰੀ ਵਸੂਲੀ ਦੇ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (SIT) ਨੇ ਬੀਤੀ 25 ਸਤੰਬਰ ਨੂੰ ਤਦ ਗ੍ਰਿਫ਼ਤਾਰ ਕੀਤਾ ਸੀ, ਜਦੋਂ ਚਿਨਮਯਾਨੰਦ ਦੇ ਵਕੀਲ ਓਮ ਸਿੰਘ ਨੇ ਜਬਰੀ ਵਸੂਲੀ ਦਾ ਮਾਮਲਾ ਦਰਜ ਕਰਵਾਇਆ ਸੀ।

 

 

ਇੱਥੇ ਵਰਨਣਯੋਗ ਹੈ ਕਿ SIT ਨੇ ਚਿਨਮਯਾਨੰਦ ਦੀ ਸ਼ਿਕਾਇਤ ਕਾਨੂੰਨ ਵਿਸ਼ੇ ਦੀ ਵਿਦਿਆਰਥਣ ਤੇ ਉਸ ਦੇ ਤਿੰਨ ਦੋਸਤਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਚਿਨਮਯਾਨੰਦ ਦੀ ਸ਼ਿਕਾਇਤ ਸੀ ਕਿ ਵਿਦਿਆਰਥਣ ਤੇ ਉਸ ਦੇ ਦੋਸਤਾਂ ਨੇ ਉਨ੍ਹਾਂ ਤੋਂ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਸੀ ਅਤੇ ਇਤਰਾਜ਼ਯੋਗ ਵਿਡੀਓ ਜਾਰੀ ਕਰਨ ਦੀ ਧਮਕੀ ਦਿੱਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinamaya s victim student released on bail