ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਦੋ ਹੈਲੀਕਾਪਟਰ ਭਾਰਤੀ ਸਰਹੱਦ ’ਚ ਵੜ੍ਹੇ

ਚੀਨ ਨੇ ਇੱਕ ਵਾਰ ਫਿਰ ਤੋਂ ਭਾਰਤੀ ਹਵਾਈ ਸੀਮਾ ਖੇਤਰ ਦੀ ਉਲੰਘਣਾ ਕੀਤੀ ਹੈ। ਚੀਨ ਦੇ ਦੋ ਹੈਲੀਕਾਪਟਰਾਂ ਨੇ 27 ਸਤੰਬਰ ਨੂੰ ਭਾਰਤ-ਚੀਨ ਦੀ ਐਲਏਸੀ ਨੂੰ ਪਾਰ ਕਰਦਿਆਂ ਭਾਰਤੀ ਸਰਹੱਦ ਚ ਵੜ੍ਹ ਗਏ।

 

ਇਹ ਘਟਨਾ ਲੱਦਾਖ ਕੋਲ ਹੋਈ ਜਿਸ ਇਲਾਕੇ ਚ ਟ੍ਰੇਨ ਜੰਕਸ਼ਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਲੱਦਾਖ ਅਤੇ ਤਿੱਬਤ ਨੂੰ ਜੋੜਦਾ ਹੈ। ਖਬਰਾਂ ਮੁਤਾਬਕ ਇਹ ਦੋਨਾਂ ਹੈਲੀਕਾਪਟਰ ਭਾਰਤੀ ਸਰਹੱਦ ਚ ਲਗਭਗ 10 ਮਿੰਟ ਤੱਕ ਰਹੇ ਅਤੇ ਉਸ ਤੋਂ ਬਾਅਦ ਵਾਪਸ ਪਰਤ ਗਏ।

 

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੂੰਛ ਇਲਾਕੇ ਚ ਭਾਰਤੀ ਹਵਾਈ ਸਰਹੱਦ ਦੀ ਉਲੰਘਣਾ ਦੇ ਕੁੱਝ ਹਫਤਿਆਂ ਮਗਰੋਂ ਇਹ ਘਟਨਾ ਹੋਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਇੱਕ ਸਫੇਦ ਰੰਗ ਦਾ ਹੈਲੀਕਾਪਟਰ ਗੁਲਪੁਰ ਸੈਕਟਰ ਚ ਆ ਗਿਆ ਅਤੇ ਕੁੱਝ ਦੇਰ ਤੱਕ ਅਸਮਾਨ ਚ ਘੁੰਮਦਾ ਰਿਹਾ ਤੇ ਵਾਪਸ ਪਰਤ ਗਿਆ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinas two helicopters cross the Indian border