ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੰਮਯਾਨੰਦ ਕੇਸ: ਸਵਰਾ ਭਾਸਕਰ ਅਤੇ ਰਿਚਾ ਚੱਢਾ ਨੇ ਦਿੱਤਾ ਇਹ ਬਿਆਨ

ਸਾਬਕਾ ਕੇਂਦਰੀ ਮੰਤਰੀ ਚਿੰਮਯਾਨੰਦ 'ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੇ ਇੱਕ ਵਿਦਿਆਰਥਣ ਨੂੰ ਫਿਰੋਤੀ ਮੰਗਣ ਦੋ ਦੋਸ਼ ਵਿੱਚ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਦਿਆਰਥਣ 'ਤੇ ਪੰਜ ਕਰੋੜ ਰੁਪਏ ਦੀ ਫਿਰੋਤੀ ਮੰਗਣ ਦਾ ਦੋਸ਼ ਹੈ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਤੇ ਰਿਚਾ ਚੱਢਾ ਇਸ ਖ਼ਬਰ ਤੋਂ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੀਆਂ ਹਨ।


ਇਕ ਪੱਤਰਕਾਰ ਨੇ ਇਸ ਖ਼ਬਰ ਬਾਰੇ ਟਵੀਟ ਕੀਤਾ, ਜਿਸ 'ਤੇ ਪ੍ਰਤੀਕ੍ਰਿਆ ਦਿੰਦਿਆਂ ਰਿਚਾ ਨੇ ਲਿਖਿਆ,' 'ਇਹ ਕੀ ਹੋ ਰਿਹਾ ਹੈ?' 'ਇਸ ਤੋਂ ਬਾਅਦ ਸਵਰਾ ਭਾਸਕਰ ਨੇ ਇਸ ਖ਼ਬਰ ਬਾਰੇ ਟਵੀਟ ਕੀਤਾ,' 'ਬੇਟੀ ਇੰਨੀ ਸੇ ਬਚਾਓ !! ਸ਼ਰਮਨਾਕ !! "

 

 

 

 

ਉਥੇ ਹੀ ਗ੍ਰਿਫ਼ਤਾਰ ਹੋਈ ਸ਼ਾਹਜਹਾਨਪੁਰ ਦੀ ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਚਿੰਮਯਾਨੰਦ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਉਸ ਨਾਲ ਬਲਾਤਕਾਰ ਕੀਤਾ। ਸਵਰਾ ਭਾਸਕਰ ਅਤੇ ਰਿਚਾ ਚੱਢਾ ਅਕਸਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕਰਨ ਅਤੇ ਆਵਾਜ਼ ਉਠਾਉਂਦੇ ਵੇਖੇ ਗਏ ਹਨ।

 

ਫਿਰੋਤੀ ਮੰਗਣ ਦੀ ਯੋਜਨਾ ਵਿੱਚ ਵਿਦਿਆਰਥਣ ਦੀ ਮੁੱਖ ਸੀ ਭੂਮਿਕਾ

 

ਚਿੰਨਯਾਨੰਦ ਤੋਂ 5 ਕਰੋੜ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਐਸਆਈਟੀ ਨੇ ਵਿਦਿਆਰਥਣ ਦੀ ਭੂਮਿਕਾ ਨੂੰ ਮੁੱਖ ਦੱਸਿਆ ਹੈ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਐਸਆਈਟੀ ਵਿੱਚ ਸ਼ਾਮਲ ਐਸਪੀ ਭਾਰਤੀ ਸਿੰਘ ਨੇ ਕਿਹਾ ਕਿ ਐਸਆਈਟੀ ਵੱਲੋਂ ਕੀਤੀ ਪੜਤਾਲ ਵਿੱਚ ਸੰਜੇ ਸਿੰਘ, ਵਿਕਰਮ ਸਿੰਘ ਅਤੇ ਸਚਿਨ ਸੇਂਗਰ ਸਿਰਫ਼ ਮੋਹਰੇ ਸਨ। ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਐਸਆਈਟੀ ਨੂੰ ਬਿਆਨ ਦਿੱਤੇ ਹਨ, ਇਸ ਦੇ ਅਧਾਰ ‘ਤੇ ਫਿਰੋਤੀ ਮੰਗਣ ਦੀ ਪੂਰੀ ਯੋਜਨਾ ਵਿੱਚ ਵਿਦਿਆਰਥਣ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਸੀ।

 

ਭਾਰਤੀ ਸਿੰਘ ਨੇ ਕਿਹਾ ਕਿ ਐਸਆਈਟੀ ਨੂੰ ਸਬੂਤ ਵਜੋਂ ਦਿੱਤੇ ਗਏ ਵੀਡੀਓ ਵਿੱਚ ਸੰਜੇ ਸਿੰਘ ਇਹ ਵੀ ਕਹਿੰਦਾ ਹੈ ਕਿ ਉਸ ਨੇ ਇਹ ਸੰਦੇਸ਼ ਸਿਰਫ ਮਿਸ ਏ ਦੇ ਕਹਿਣ ਉੱਤੇ ਹੀ ਭੇਜਿਆ ਸੀ। ਇਸ ਮਾਮਲੇ 'ਤੇ ਸਚਿਨ ਸੇਂਗਰ ਦੋਵਾਂ ਨੂੰ ਤਾੜਨਾ ਕਰਦਾ ਵੀਡੀਓ 'ਚ ਕੈਪਚਰ ਹੋਇਆ ਸੀ। ਫੋਰੈਂਸਿਕ ਜਾਂਚ ਵਿੱਚ ਇਹ ਵੀਡੀਓ ਸਹੀ ਪਾਇਆ ਗਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinmayanand case : Bollywood actress Swara Bhaskar and Richa Chadda came in support of victim student who get arrested yesterday