ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੰਮਯਾਨੰਦ ਮਾਮਲੇ 'ਚ ਪੀੜਤ ਵਿਦਿਆਰਥਣ ਦੀ ਜ਼ਮਾਨਤ ਅਰਜ਼ੀ ਕੋਰਟ ਨੇ ਕੀਤੀ ਰੱਦ  

                                       
ਸਾਬਕਾ ਕੇਂਦਰੀ ਮੰਤਰੀ ਚਿੰਮਯਾਨੰਦ ਕੇਸ ਵਿੱਚ ਲਾਅ ਦੀ ਸ਼ਾਹਜਹਾਂਪੁਰ ਦੀ ਇੱਕ ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਵਿਦਿਆਰਥਣ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਿਨਸੀ ਸ਼ੋਸ਼ਣ ਪੀੜਤਾ ਵਿਦਿਆਰਥਣ ਵੀ ਪੰਜ ਕਰੋੜ ਰੁਪਏ ਫਿਰੋਤੀ ਮੰਗਣ ਦੀ ਦੋਸ਼ੀ ਮੰਨੀ ਗਈ ਹੈ।    

 

ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਬਲਾਕਮੈਲਿੰਗ ਅਤੇ ਜਬਰਨ ਵੂਸਲੀ ਦੇ ਕੇਸਾਂ ਵਿੱਚ ਲੋਕਲ ਪੁਲਿਸ ਨਾਲ ਵਿਦਿਆਰਥਣ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਵਿਦਿਆਰਥਣ ਨੂੰ ਕੋਰਟ ਸਾਹਮਣੇ ਪੇਸ਼ ਕੀਤਾ ਗਿਆ। ਕੋਰਟ ਨੇ ਵਿਦਿਆਰਥਣ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। 

 

ਐਸਆਈਟੀ ਮੁਖੀ ਅਤੇ ਇੰਸਪੈਕਟਰ ਜਨਰਲ ਆਫ ਪੁਲਿਸ ਮੁਖੀ ਨਵੀਨ ਅਰੋੜਾ ਨੇ ਦੱਸਿਆ ਕਿ ਵਿਦਿਆਰਥਣ ਤੋਂ ਮੰਗਲਵਾਰ ਨੂੰ ਪੁਛਗਿੱਛ ਕੀਤੀ ਗਈ ਸੀ। ਪੁਖਤਾ ਸਬੂਤ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਮੈਡੀਕਲ ਜਾਂਚ ਕਰਵਾਈ ਗਈ। ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਕੋਰਟ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।  

 

ਚਿੰਮਯਾਨੰਦ ਨੂੰ ਬਲੈਕਮੇਲ ਕਰ ਪੰਜ ਕਰੋੜ ਮੰਗਣ ਦੇ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਵਿੱਚ ਸੰਜੇ ਅਤੇ ਵਿਕਰਮ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਚਿੰਮਯਾਨੰਦ ਤੋਂ ਪੰਜ ਕਰੋੜ ਰੁਪਏ ਮੰਗੇ ਸਨ। ਦੂਜੇ ਪਾਸੇ ਲੜਕੀ ਦੇ ਬਲਾਕਮੈਲਿੰਗ ਅਤੇ ਜਬਰਨ ਉਗਾਹੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੇ ਪੁਖਤਾ ਸਬੂਤ ਮਿਲੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chinmayanand case court rejected bail application of law student