ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੰਮਯਾਨੰਦ ਕੇਸ: ਪੀੜਤ ਵਿਦਿਆਰਥਣ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ

ਸ਼ਾਹਜਹਾਨਪੁਰ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਚਿੰਮਯਾਨੰਦ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਵਿਦਿਆਰਥਣ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰ ਲਿਆ।
ਵਿਦਿਆਰਥਣ ਦੇ ਵਕੀਲ ਅਨੂਪ ਤ੍ਰਿਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਸੈਸ਼ਨ ਕੋਰਟ ਨੇ ਵਿਦਿਆਰਥਣ ਦੀ ਪਟੀਸ਼ਨ ਨੂੰ ਵਿਚਾਰਨ ਲਈ ਪ੍ਰਵਾਨ ਕਰ ਲਿਆ। ਤ੍ਰਿਵੇਦੀ ਨੇ ਕਿਹਾ ਕਿ ਅਦਾਲਤ ਨੇ ਕੇਸ ਨਾਲ ਜੁੜੇ ਸਾਰੇ ਰਿਕਾਰਡ 26 ਸਤੰਬਰ ਨੂੰ ਤਲਬ ਕੀਤੇ ਹਨ।

 

ਇਸ ਤੋਂ ਪਹਿਲਾਂ ਐਸਆਈਟੀ ਵੱਲੋਂ ਪੀੜਤ ਵਿਦਿਆਰਥਣ ਤੋਂ ਕਾਫ਼ੀ ਸਮੇਂ ਤੋਂ ਪੁੱਛਗਿੱਛ ਕੀਤੀ ਗਈ ਸੀ। ਇਹ ਹੋਇਆ ਕਿ ਪੀੜਤਾ ਆਪਣੇ ਭਰਾ ਨਾਲ ਕੋਰਟ ਜਾ ਰਹੀ ਸੀ ਅਤੇ ਸੁਰੱਖਿਆ ਲਈ ਮਿਲੇ ਗਨਰ ਨਾਲ ਕੋਰਟ ਜਾ ਰਹੀ ਸੀ। ਜਿਵੇਂ ਹੀ ਇਹ ਜਾਣਕਾਰੀ ਮਿਲੀ ਕਿ ਲੜਕੀ ਬਿਨਾਂ ਆਗਿਆ ਘਰ ਤੋਂ ਬਾਹਰ ਆ ਗਈ ਹੈ, ਐਸਆਈਟੀ ਨੇ ਅੱਧ ਵਿਚਕਾਰ ਹੀ ਵਿਦਿਆਰਥਣ ਨੂੰ ਘੇਰ ਲਿਆ। ਐਸਆਈਟੀ ਨੇ ਵਿਦਿਆਰਥਣ ਨੂੰ ਖੀਰਨੀਬਾਗ਼ ਚੌਂਕ ਉੱਤੇ ਰੋਕ ਕੇ ਉਸ ਤੋਂ ਪੁੱਛਗਿੱਛ ਕੀਤੀ।

 

ਵਿਦਿਆਰਥਣ ਨੇ ਦੱਸਿਆ ਕਿ ਉਹ ਅਦਾਲਤ ਵਿੱਚ ਦਸਤਖ਼ਤ ਕਰਨ ਜਾ ਰਹੀ ਸੀ। ਇਸ 'ਤੇ, ਐਸਆਈਟੀ ਨੇ ਇਸ ਦੇ ਆਲੇ ਦੁਆਲੇ ਫੋਰਸ ਤਾਇਨਾਤ ਕਰ ਦਿੱਤੀ ਅਤੇ ਸੁਰੱਖਿਆ ਚੱਕਰ ਵਿੱਚ ਹੀ ਅਦਾਲਤ ਵਿੱਚ ਜਾਣ ਲਈ ਕਿਹਾ। ਐਸ ਆਈ ਟੀ ਨੇ ਜ਼ਰੂਰੀ ਲਿਖਤ ਅਤੇ ਪੜ੍ਹਤ ਕਰਕੇ  ਵਿਦਿਆਰਥਣ ਨੂੰ ਫੋਰਸ ਨਾਲ ਘਰ ਜਾਣ ਲਈ ਕਿਹਾ।

 

ਐਸਆਈਟੀ ਦੇ ਵਿਦਿਆਰਥਣ ਨੂੰ ਵਿਚਾਰ ਰਸਤੇ ਪੁੱਛਗਿੱਛ ਕਰਨ ਤੋਂ ਬਾਅਦ ਸਾਰਾ ਇਲਾਕਾ ਭੜਕ ਗਿਆ ਕਿ ਐਸਆਈਟੀ ਨੇ ਵਿਦਿਆਰਥਣ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦੇਈਏ ਕਿ ਜਿਸ ਵਿਦਿਆਰਥਣ ਨੇ ਸਵਾਮੀ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ, ਉਸ 'ਤੇ ਜ਼ਬਰਦਸਤੀ ਫਿਰੋਤੀ ਮੰਗਣ ਦਾ ਦੋਸ਼ ਹੈ। ਲੋਕਾਂ ਵਿੱਚ ਤੇਜ਼ੀ ਨਾਲ ਇਹ ਚਰਚਾ ਚੱਲ ਰਹੀ ਸੀ ਕਿ ਐਸਆਈਟੀ ਨੇ ਵਿਦਿਆਰਥਣ ਨੂੰ ਘਰੋਂ ਹਿਰਾਸਤ ਵਿੱਚ ਲੈ ਲਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinmayanand case : shahjahanpur court accepted the anticipatory bail petition of victim student