ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਾਮੀ ਚਿੰਮਯਾਨੰਦ ਨੂੰ ਭੇਜਿਆ 14 ਦਿਨ ਲਈ ਜੇਲ੍ਹ

ਸਵਾਮੀ ਚਿੰਮਯਾਨੰਦ ਨੂੰ ਭੇਜਿਆ 14 ਦਿਨ ਲਈ ਜੇਲ੍ਹ

ਜਿਨਸੀ ਸੋਸ਼ਣ ਦੇ ਦੋਸ਼ ਵਿਚ ਗ੍ਰਿਫਤਾਰ ਚਿੰਮਯਾਨੰਦ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਸਥਾਨਕ ਅਦਾਲਤ ਨੇ ਚਿੰਮਯਾਨੰਦ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਹੈ। ਇਸ ਤੋਂ ਪਹਿਲਾਂ ਕਈ ਦਿਨਾਂ ਤੋਂ ਬਲਾਤਕਾਰ ਦੇ ਮਾਮਲੇ ਵਿਚ ਸਵਾਮੀ ਚਿੰਮਯਾਨੰਦ ਨੂੰ ਸ਼ੁੱਕਰਵਾਰ ਨੂੰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਸੀ।

 

ਚਿੰਮਯਾਨੰਦ ਨੂੰ ਉਨ੍ਹਾਂ ਦੇ ਹੀ ਕਾਲਜ ਦੀ ਵਿਦਿਆਰਥਣ ਅਤੇ ਉਸਦੇ ਪਿਤਾ ਵੱਲੋਂ ਦਰਜ ਕਰਵਾਏ ਗਏ ਜਿਨਸੀ ਸੋਸ਼ਣ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਸਵਾਮੀ ਦੇ ਹੀ ਆਸ਼ਰਮ ਵਿਚੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਟੀਮ ਨੇ ਯੂਪੀ ਪੁਲਿਸ ਨਾਲ ਮਿਲਕੇ ਚਿੰਮਯਾਨੰਦ ਨੂੰ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਹੈ।

 

ਸਵਾਮੀ ਚਿੰਮਯਾਨੰਦ ਨੂੰ ਗ੍ਰਿਫਤਾਰ ਕੀਤੇ ਜਾਣ ਬਾਅਦ ਸ਼ਾਹਜਹਾਂਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਚਿੰਮਯਾਨੰਦ ਦੀ ਵਕੀਲ ਪੂਜਾ ਸਿੰਘ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਐਸਆਈਟੀ ਦੀ ਟੀਮ ਵੱਡੀ ਗਿਣਤੀ ਵਿਚ ਪੁਲਿਸ ਬਲ ਨਾਲ ਦਿਵਯ ਧਾਮ ਪਹੁੰਚੀ ਅਤੇ ਉਸਨੇ ਚਿੰਮਯਾਨੰਦ ਨੂੰ ਗ੍ਰਿਫਤਾਰ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinmayanand sent to 14 day judicial custody by local court Shahjahanpur Chinmayanand Case