ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦੀ ਵਾਗਡੋਰ ਸੌਪਣਾ ਚਾਹੁੰਦੇ ਨੇ ਪੁਰਾਣੇ ਕਾਂਗਰਸੀ

ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦੀ ਵਾਗਡੋਰ ਸੌਪਣਾ ਚਾਹੁੰਦੇ ਨੇ ਪੁਰਾਣੇ ਕਾਂਗਰਸੀ

ਕਾਂਗਰਸ ਵਿਚ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਜਾਰੀ ਗਤੀਰੋਧ ਨੂੰ ਦੂਰ ਕਰਨਲਈ ਪ੍ਰਿਯੰਕਾ ਗਾਂਧੀ ਨੂੰ ਪਾਰਟੀ ਦੀ ਵਾਗਡੋਰ ਸੌਪਣ ਦੀ ਮੰਗ ਉਠਣ ਲੱਗੀ ਹੈ। ਪ੍ਰੰਤੂ ਆਗੂ ਦਾ ਸੰਕਟ ਛੇਤੀ ਖਤਮ ਹੁੰਦਾ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ।  ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣ ਲਈ ਮਨਾਉਣ ਵਿਚ ਅਸਫਲ ਹੋਣ ਉਤੇ ਪੁਰਾਣੇ ਕਾਂਗਰਸੀ ਹੁਣ ਪ੍ਰਿਯੰਕਾ ਦਾ ਨਾਮ ਲੈ ਰਹੇ ਹਨ। ਇਹ ਜਾਣਕਾਰੀ ਸਮਾਚਾਰ ਏਜੰਸੀ ਆਈਏਐਨਐਸ ਨੇ ਦਿੱਤੀ ਹੈ।

 

ਪੁਰਾਣੇ ਕਾਂਗਰਸੀਆਂ ਦੀ ਪਹਿਲੀ ਪਸੰਦ ਹੁਣ ਪ੍ਰਿਯੰਕਾ ਗਾਂਧੀ ਹੈ, ਜਦੋਂਕਿ ਰਾਹੁਲ ਗਾਂਧੀ ਇਸ ਜਿਦ ਉਤੇ ਅੜੇ ਹਨ ਕਿ ਨਵਾਂ ਪ੍ਰਧਾਨ ਗਾਂਧੀ ਪਰਿਵਾਰ ਤੋਂ ਨਹੀਂ ਹੋਵੇਗਾ। ਪਰਿਵਾਰ ਦੇ ਬਾਹਰ ਤੋਂ ਪਾਰਟੀ ਦੇ ਉਚੇ ਅਹੁਦੇ ਲਈ ਜਿਓਤੀਰਾਦਿਤਿਆ ਸਿੰਧੀਆ ਅਤੇ ਸਚਿਨ ਪਾਇਲਟ ਸ਼ਾਇਦ ਪਸੰਦ ਹੋ ਸਕਦੇ ਹਨ।

 

ਹਾਲਾਂਕਿ ਪ੍ਰਿਯੰਕਾ ਗਾਂਧੀ ਵੱਲੋਂ ਰਾਜਨੀਤੀ ਵਿਚ ਵੱਡੀ ਭੂਮਿਕਾ ਨੂੰ ਲੈ ਕੇ ਕੋਈ ਸੰਕੇਤ ਨਹੀਂ ਹੈ। ਇਸ ਤੋਂ ਬਿਨਾਂ ਕਿ ਇਹ ਉਨ੍ਹਾਂ ਵੀਰਵਾਰ ਨੂੰ ਨੈਲਸਨ ਮੰਡੇਲਾ ਨੂੰ ਯਾਦ ਕਰਦੇ ਹੋਏ ਆਪਣੇ ਟਵਿਟਰ ਵਿਚ ਕਿਹਾ ਕਿ ‘ਅੰਕਲ ਨੇਲਸਨ’ ਨੇ ਕਿਵੇਂ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਹੀ ਰਾਜਨੀਤੀ ਵਿਚ ਆ ਜਾਣਾ ਚਾਹੀਦਾ।

 

ਉਨ੍ਹਾਂ ਮੰਡੇਲਾ ਦੇ 101ਵੀਂ ਜਯੰਤੀ ਉਤੇ ਟਵੀਟ ਕਰਕੇ ਕਿਹਾ, ‘ਦੁਨੀਆ ਨੂੰ ਨੇਲਸਨ ਮੰਡੇਲਾ ਵਰਗੇ ਸ਼ਖਸ ਦੀ ਕਮੀ ਅੱਜ ਵੀ ਰੜਕਦੀ ਹੈ। ਉਨ੍ਹਾਂ ਦਾ ਜੀਵਨ ਸਤਿ, ਪਿਆਰ ਅਤੇ ਸੁਤੰਤਰਤਾ ਦਾ ਪ੍ਰਮਾਣ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chorus grows for Priyanka Gandhi to take charge as Congress president