ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਸ ਗੇਲ ਨੇ ਸੰਨਿਆਸ 'ਤੇ ਲਿਆ 'ਯੂ-ਟਰਨ'

ਵਿਸ਼ਵ ਕੱਪ ਤੋਂ ਬਾਅਦ ਭਾਰਤ ਵਿਰੁਧ ਕ੍ਰਿਸ ਗੇਲ ਖੇਡਣਗੇ ਸੀਰੀਜ਼

 

ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਅਗਸਤ-ਸਤੰਬਰ ਵਿੱਚ ਭਾਰਤ ਵਿਰੁਧ ਹੋਣ ਵਾਲੀ ਘਰੇਲੂ ਇਕ-ਰੋਜ਼ਾ ਅਤੇ ਟੈਸਟ ਲੜੀ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। 


ਗੇਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮੌਜੂਦਾ ਵਿਸ਼ਵ ਕੱਪ ਤੋਂ ਬਾਅਦ ਉਹ ਸੰਨਿਆਸ ਲੈ ਲੈਣਗੇ ਪਰ ਇੱਥੇ ਭਾਰਤ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਇਸ ਬੱਲੇਬਾਜ਼ ਨੇ ਕਿਹਾ ਕਿ ਮੈਂ ਆਪਣਾ ਮਨ ਬਦਲ ਲਿਆ ਹੈ।
 

ਗੇਲ ਨੇ ਕਿਹਾ ਕਿ ਅਜੇ ਇਹ ਖ਼ਤਮ ਨਹੀਂ ਹੋਇਆ ਹੈ। ਅਜੇ ਮੈਂ ਕੁਝ ਹੋਰ ਮੈਚ ਖੇਡਣੇ ਹਨ। ਸ਼ਾਇਦ ਇੱਕ ਲੜੀ ਹੋਰ ਖੇਡ ਸਕਦਾ ਹਾਂ। ਕੌਣ ਜਾਣਦਾ ਹੈ, ਕੀ ਪਤਾ ਇਸ ਤਰ੍ਹਾਂ ਹੋ ਜਾਵੇ। ਮੇਰੀ ਯੋਜਨਾ ਵਿਸ਼ਵ ਕੱਪ ਤੋਂ ਬਾਅਦ ਦੀ ਸੀ। ਮੈਂ ਭਾਰਤ ਵਿਰੁੱਧ ਇਕ ਟੈਸਟ ਮੈਚ ਵੀ ਖੇਡ ਸਕਦਾ ਹਾਂ ਅਤੇ ਸ਼ਾਇਦ ਮੈਂ ਯਕੀਨੀ ਤੌਰ 'ਤੇ ਭਾਰਤ ਵਿਰੁੱਧ ਇਕ ਰੋਜ਼ਾ ਮੈਚ ਵੀ ਖੇਡੇਗਾ। ਮੈਂ ਟੀ-20 ਨਹੀਂ ਖੇਡੇਗਾ। ਵਿਸ਼ਵ ਕੱਪ ਤੋਂ ਬਾਅਦ ਮੇਰੀ ਇਹੀ ਯੋਜਨਾ ਹੈ।
 

ਵੈਸਟਇੰਡੀਜ਼ ਦੇ ਮੀਡੀਆ ਮੈਨੇਜਰ ਫਿਲਿਪ ਸਪੂਨਰ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਗੇਲ ਨੈਸ਼ਨਲ ਟੀਮ ਲਈ ਆਖਰੀ ਲੜੀ ਭਾਰਤ ਖਿਲਾਫ਼ ਖੇਡੇਗਾ। ਸਪੂਨਰ ਨੇ ਪੀਟੀਆਈ ਨੂੰ ਕਿਹਾ ਕਿ ਹਾਂ, ਕ੍ਰਿਸ ਆਪਣੀ ਆਖਰੀ ਲੜੀ ਭਾਰਤ ਵਿਰੁੱਧ ਖੇਡਣਗੇ। ਭਾਰਤ ਦੇ ਵੈਸਟਇੰਡੀਜ਼ ਦੌਰੇ ਵਿੱਚ ਤਿੰਨ ਟੀ-20 ਕੌਮਾਂਤਰੀ, ਤਿੰਨ ਇਕ ਰੋਜ਼ਾ ਅਤੇ ਦੋ ਟੈਸਟ ਮੈਚ ਸ਼ਾਮਲ ਹਨ।   
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chris gayle u turn on retirement will play against team india after world cup ending