ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਾਇਸਟਚਰਚ ਮਸਿਜਦ ਹਮਲੇ ਦੇ ਦੋਸ਼ੀ ਨੇ ਕਿਹਾ, ‘ਮੈਂ ਕਸੂਰਵਾਰ ਨਹੀਂ’

ਕ੍ਰਾਇਸਟਚਰਚ ਮਸਿਜਦ ਹਮਲੇ ਦੇ ਦੋਸ਼ੀ ਨੇ ਕਿਹਾ, ‘ਮੈਂ ਕਸੂਰਵਾਰ ਨਹੀਂ’

ਨਿਊਜ਼ਲੈਂਡ ਦੇ ਕ੍ਰਾਇਸਟਚਰਚ ਵਿਚ ਗੋਲੀਬਾਰੀ ਕਰਕੇ 51 ਲੋਕਾਂ ਦਾ ਕਤਲ ਕਰਨ ਦੇ ਦੋਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲੋਕਾਂ ਦੀ ਹੱਤਿਆ ਕਰਨ ਅਤੇ ਅੱਤਵਾਦੀ ਸਬੰਧੀ ਦੋਸ਼ਾਂ ਦਾ ਦੋਸ਼ੀ ਨਹੀਂ ਹੈ। ਦੋਸ਼ੀ ਬ੍ਰੇਂਟਨ ਟੈਰੇਂਟ ਕ੍ਰਾਇਸਟਚਰਚ ਉਚ ਅਦਾਲਤ ਵਿਚ ਔਕਲੈਂਡ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ। ਟੈਰੇਂਟ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਕਲਾਇੰਟ ‘ਦੋਸ਼ਾਂ ਲਈ ਦੋਸ਼ੀ ਨਹੀਂ ਹੈ।’

 

ਸ਼ਵੇਤਾਂ ਨੂੰ ਸਰਵਉਚ ਸਮਝਣ ਵਾਲੇ ਟੈਰੇਂਟ ਉਤੇ ਹੱਤਿਆ ਦੇ 51, ਹੱਤਿਆ ਦੀ ਕੋਸ਼ਿਸ਼ ਦੇ 40 ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਾਮਲਿਆਂ ਵਿਚ ਦੋਸ਼ ਲਗਾਏ ਗਏ ਹਨ।

ਅਦਾਲਤ ਨੂੰ ਦੱਸਿਆ ਗਿਆ ਕਿ ਟੈਰੇਂਟ ਦੇ ਮਾਨਸਿਕ ਸਿਹਤ ਦੀ ਜਾਂਚ ਦੇ ਬਾਅਦ ਉਸ ਨੂੰ ਨਿਊਜ਼ਲੈਂਡ ਵਿਚ ਹੋਏ ਕਤਲੇਆਮ ਦੇ ਮਾਮਲੇ ਦੀ ਸੁਣਵਾਈ ਦਾ ਸਾਹਮਣਾ ਕਰਨ ਲਈ ਸਿਹਤਮੰਦ ਪਾਇਆ ਗਿਆ ਹੈ।

 

ਸੁਣਵਾਈ ਦੌਰਾਨ ਟੈਰੇਂਟ ਨੂੰ ਕਈ ਵਾਰ ਕੁਟਿਲ ਮੁਸਕਾਨ ਨਾਲ ਦੇਖਿਆ ਗਿਆ। ਜੱਜ ਕੈਮਰਾਨ ਮੈਂਡਰ ਨੇ ਮਾਮਲੇ ਦੀ ਅੱਗੇ ਦੀ ਸੁਣਵਾਈ ਲਈ ਅਗਲੇ ਸਾਲ ਚਾਰ ਮਈ ਦੀ ਮਿਤੀ ਤੈਅ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:christchurch mosque attack accused says im not guilty