ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਰੇਪ-ਪੀੜਤ ਨਨ ਦਾ ਬਚਾਅ ਕਰਨ ਦੀ ਥਾਂ ਚਰਚ ਨੇ ਮੁਲਜ਼ਮ ਨੂੰ ਹੱਲਾਸ਼ੇਰੀ ਦਿੱਤੀ`

ਜਲੰਧਰ ਡਾਇਓਸੀਜ਼ ਦੇ ਬਿਸ਼ਪ ਫ਼ਰੈਂਕੋ ਮੁਲੱਕਲ ਸਤੰਬਰ 2018 ਦੌਰਾਨ ਕੇਰਲ ਪੁਲਿਸ ਦੀ ਹਿਰਾਸਤ `ਚ। ਫ਼ਾਈਲ ਫ਼ੋਟੋ

ਕੌਮੀ ਮਹਿਲਾ ਕਮਿਸ਼ਨ ਕੇ ਚੇਅਰਪਰਸਨ ਰੇਖਾ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਕੈਥੋਲਿਕ ਚਰਚ ਨੇ ਬਲਾਤਕਾਰ (ਰੇਪ) ਪੀੜਤ ਨਨ (ਈਸਾਈ ਸਾਧਵੀ) ਨੂੰ ਕੋਈ ਸੁਰੱਖਿਆ ਮੁਹੱਈਆ ਕਰਵਾਉਣ ਦੀ ਥਾਂ ਸਗੋਂ ਮੁਲਜ਼ਮ ਫ਼ਰੈਂਕੋ ਮੁਲੱਕਲ (ਜੋ ਜਲੰਧਰ ਦੇ ਬਿਸ਼ਪ ਵੀ ਹਨ) ਨੂੰ ਹੱਦੋਂ ਵੱਧ ਆਦਰ-ਸਤਿਕਾਰ ਦੇ ਕੇ ਉਸ ਨੂੰ ਕਥਿਤ ਹੱਲਾਸ਼ੇਰੀ ਦਿੱਤੀ।


ਨਨ ਨਾਲ ਬਲਾਤਕਾਰ ਦੀ ਘਟਨਾ ਸਾਲ 2014 `ਚ ਵਾਪਰੀ ਸੀ ਤੇ ਹੁਣ ਇਹ ਮਾਮਲਾ ਕਾਫ਼ੀ ਹਾਈ-ਪ੍ਰੋਫ਼ਾਈਲ ਬਣ ਚੁੱਕਾ ਹੈ।


ਸ੍ਰੀਮਤੀ ਰੇਖਾ ਸ਼ਰਮਾ ਨੇ ਕਿਹਾ ਕਿ ਚਰਚ ਨੂੰ ਆਪਣੇ ਵੱਖੋ-ਵੱਖਰੇ ਸੰਸਥਾਨਾਂ `ਚ ਮੌਜੂਦ ਨਨਜ਼ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਅੰਦਰੂਨੀ ਸਿ਼ਕਾਇਤ ਕਮੇਟੀਆਂ ਕਾਇਮ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ ਪਰ ਇਸ ਹੁਕਮ ਦੀ ਪਾਲਣਾ ਹਾਲੇ ਤੱਕ ਵੀ ਨਹੀਂ ਕੀਤੀ ਗਈ ਹੈ। ਔਰਤਾਂ ਨੂੰ ਕੰਮ-ਕਾਜ ਵਾਲੀ ਥਾਂ `ਤੇ ਪਰੇਸ਼ਾਨੀਆਂ ਤੋਂ ਬਚਾਉਣ ਲਈ ਅਜਿਹੀਆਂ ਕਮੇਟੀਆਂ ਦਾ ਗਠਨ ਬਹੁਤ ਜ਼ਰੂਰੀ ਹੈ।


ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਦੋਸ਼ ਲਾਇਆ ਕਿ ‘ਨਨ ਬਲਾਤਕਾਰ ਮਾਮਲੇ `ਚ ਚਰਚ ਹਾਲੇ ਤੱਕ ਸਾਫ਼ ਤਰੀਕੇ ਸਾਹਮਣੇ ਨਹੀਂ ਆ ਸਕਿਆ।`


ਇੱਥੇ ਵਰਨਣਯੋਗ ਹੈ ਕਿ ਜਲੰਧਰ (ਪੰਜਾਬ) ਡਾਇਓਸੀਜ਼ ਦੇ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਬੀਤੇ ਸਤੰਬਰ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੁਲਜ਼ਮ ਨੂੰ ਕੋਟਾਇਮ (ਕੇਰਲ) ਜਿ਼ਲ੍ਹੇ ਦੇ ਕੁਰਾਵਿਲਾਂਗਾੜੂ ਦੀ ਜੇਲ੍ਹ `ਚ ਰੱਖਿਆ ਗਿਆ ਸੀ।


ਬੀਤੇ ਜੂਨ ਮਹੀਨੇ ਪੀੜਤ ਨਨ ਨੇ ਕੋਟਾਇਮ ਪੁਲਿਸ ਕੋਲ ਜੂਨ ਮਹੀਨੇ ਸਿ਼ਕਾਇਤ ਕੀਤੀ ਸੀ ਕਿ ਕਿ ਮਈ 2014 `ਚ ਬਿਸ਼ਪ ਮੁਲੱਕਲ ਨੇ ਕੁਰਾਵਿਲਾਂਗਾੜੂ ਦੇ ਇੱਕ ਗੈਸਟ ਹਾਊਸ `ਚ ਉਸ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਕੁੱਲ 13 ਵਾਰ ਅਜਿਹਾ ਕੀਤਾ ਗਿਆ।


ਉਂਝ ਸ੍ਰੀ ਫ਼ਰੈਂਕੋ ਮੁਲੱਕਲ ਅਜਿਹੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰ ਚੁੱਕੇ ਹਨ। ਇਸ ਵੇਲੇ ਉਹ ਜ਼ਮਾਨਤ `ਤੇ ਰਿਹਾਅ ਹਨ।


ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਰੇਖਾ ਸ਼ਰਮਾ ਨੇ ਕੇਰਲ ਦੇ ਵਿਧਾਇਕ ਪੀਸੀ ਜਾਰਜ ਦੀ ਵੀ ਆਲੋਚਨਾ ਕੀਤੀ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਉਹ ਕਮਿਸ਼ਨ ਸਾਹਵੇਂ ਪੇਸ਼ ਹੀ ਨਹੀਂ ਹੋਏ। ਦੋਸ਼ ਹੈ ਕਿ ਇਸ ਵਿਧਾਇਕ ਨੇ ਨਨ ਵਿਰੁੱਧ ਕਥਿਤ ਤੌਰ `ਤੇ ਗਾਲੀ-ਗਲੋਚ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸੀ।


ਸ੍ਰੀ ਪੀ.ਸੀ. ਜਾਰਜ ਆਪ ਤਾਂ ਪੇਸ਼ ਨਹੀਂ ਹੋਏ ਸਨ ਪਰ ਉਨ੍ਹਾਂ ਆਪਣਾ ਵਕੀਲ ਭੇਜ ਕੇ ਆਖਿਆ ਸੀ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਦੀ ਥਾਂ ਉਨ੍ਹਾਂ ਦਾ ਵਕੀਲ ਹੀ ਸਾਰੇ ਜਵਾਬ ਦੇਵੇਗਾ।


ਪਰ ਸ੍ਰੀਮਤੀ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਵਕੀਲ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹਨ ਅਤੇ ਇਸੇ ਲਈ ਉਨ੍ਹਾਂ ਹੁਣ ਕੇਰਲ ਵਿਧਾਨਿ ਸਭਾ ਦੇ ਸਪੀਕਰ ਨੂੰ ਇਸ ਸਬੰਧੀ ਲਿਖਿਆ ਹੈ ਤੇ ਉਹ ਵਿਧਾਇਕ ਵਿਰੁੱਧ ਕੋਈ ਲੋੜੀਂਦੀ ਕਾਰਵਾਈ ਕਰ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Church glorified accused Franco Mulakkal