ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CISF ਦੇ ਜਵਾਨ ਨੇ ਦਿੱਲੀ ਮੈਟਰੋ ਦੇ ਯਾਤਰੀ ਨੂੰ ਮੋੜਿਆ 1 ਲੱਖ ਦੇ ਨੋਟਾਂ ਦਾ ਬੈਗ

CISF ਦੇ ਜਵਾਨ ਨੇ ਦਿੱਲੀ ਮੈਟਰੋ ਦੇ ਯਾਤਰੀ ਨੂੰ ਮੋੜਿਆ 1 ਲੱਖ ਦੇ ਨੋਟਾਂ ਦਾ ਬੈਗ

ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਦੌੜਨ ਵਾਲੀ ਮੈਟਰੋ ਰੇਲ ਵਿੱਚ ਇੱਕ ਯਾਤਰੀ ਆਪਣਾ ਬੈਗ ਭੁੱਲ ਗਿਆ; ਜਿਸ ਵਿੱਚ ਇੱਕ ਲੱਖ ਰੁਪਏ ਨਕਦ ਮੌਜੂਦ ਸਨ। ਸੁਰੱਖਿਆ ਲਈ ਮੈਟਰੋ ਰੇਲ ਵਿੱਚ ਡਿਊਟੀ ਉੱਤੇ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਇੱਕ ਜਵਾਨ ਨੇ ਉਹ ਬੈਗ ਯਾਤਰੀ ਨੂੰ ਮੋੜ ਦਿੱਤਾ।

 

 

CISF ਦੇ ਬੁਲਾਰੇ ਅਸਿਸਟੈਂਟ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਦੱਸਿਆ ਕਿ ਦਵਾਰਕਾ ਇਲਾਕੇ ਦਾ ਇੱਕ ਨਿਵਾਸੀ ਪ੍ਰਵੀਨ ਝਾਅ (30) ਰੇਲ ਗੱਡੀ ਵਿੱਚ ਆਪਣਾ ਬੈਗ ਭੁੱਲ ਗਿਆ ਸੀ।

 

 

ਸੁਰੱਖਿਆ ਜਵਾਨ ਨੇ ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ ਉੱਤੇ ਇਹ ਲਾਵਾਰਸ ਬੈਗ ਸ਼ੱਕੀ ਹਾਲਤ ਵਿੱਚ ਪਿਆ ਵੇਖਿਆ। ਜਦੋਂ ਉਸ ਨੂੰ ਬਹੁਤ ਅਹਿਤਿਆਤ ਨਾਲ ਖੋਲ੍ਹਿਆ ਗਿਆ, ਤਾਂ ਉਸ ਵਿੱਚ ਨਕਦ ਨੋਟ ਚਮਕ ਰਹੇ ਸਨ।

 

 

ਫਿਰ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲੀ ਗਈ, ਤਾਂ ਜੋ ਪਤਾ ਲੱਗ ਸਕੇ ਕਿ ਇਸ ਬੈਗ ਦਾ ਅਸਲ ਮਾਲਕ ਕੌਣ ਹੈ। ਫਿਰ ਉਸ ਵਿਅਕਤੀ ਦਾ ਪਤਾ ਲਾਇਆ ਗਿਆ ਤੇ ਬੈਗ ਉਸ ਨੂੰ ਮੋੜ ਦਿੱਤਾ ਗਿਆ।

 

 

ਬੈਗ ਲੈ ਕੇ ਸ੍ਰੀ ਝਾਅ ਨੇ CISF ਦੇ ਉਸ ਜਵਾਨ ਦਾ ਸ਼ੁਕਰੀਆ ਕੀਤਾ ਤੇ ਕਿਹਾ ਕਿ ਈਮਾਨਦਾਰੀ ਹਾਲੇ ਵੀ ਜਿਊਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CISF personnel returned a bag of Rs 1 lakh to Delhi Metro passenger