ਅਗਲੀ ਕਹਾਣੀ

ਆਜ਼ਾਦ ਭਾਰਤ ਦੇ ਸੁਫ਼ਨੇ ਸਾਕਾਰ ਕਰਨ ’ਚ CISF ਦੀ ਅਹਿਮ ਭੂਮਿਕਾ: ਮੋਦੀ

ਆਜ਼ਾਦ ਭਾਰਤ ਦੇ ਸੁਫ਼ਨੇ ਸਾਕਾਰ ਕਰਨ ’ਚ CISF ਦੀ ਅਹਿਮ ਭੂਮਿਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਜ਼ਾਦ ਭਾਰਤ ਦੇ ਸੁਫ਼ਨੇ ਸਾਕਾਰ ਕਰਨ ਵਿੱਚ CISF (Central Industrial Security Force – ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੀ ਭੂਮਿਕਾ ਬੇਹੱਦ ਅਹਿਮ ਹੈ। ਸ੍ਰੀ ਮੋਦੀ ਅੱਜ ਐਤਵਾਰ ਨੂੰ ਸੀਆਈਐੱਸਐੱਫ਼ ਦੇ 50ਵੇਂ ਸਥਾਪਨਾ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਗ਼ਾਜ਼ੀਆਬਾਦ ਪੁੱਜੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ CISF ਦੀ ਪਰੇਡ ਦੀ ਸਲਾਮੀ ਵੀ ਲਈ।

 

ਸ੍ਰੀ ਮੋਦੀ ਨੇ ਗੋਲਡਨ ਜੁਬਲੀ ਦੇ ਇਸ ਅਹਿਮ ਮੌਕੇ ਉੱਤੇ ਪੁੱਜਣ ਲਈ ਇਸ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇਸ ਬਲ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਇਹ 50 ਵਰ੍ਹੇ ਬੇਹੱਦ ਸ਼ਲਾਘਾਯੋਗ ਹਨ।

 

 

ਗ਼ਾਜ਼ੀਆਬਾਦ ਵਿਖੇ CISF ਦੇ ਸਮਾਰੋਹ ਵਿੱਚ ਪੁੱਜਦੇ ਸਾਰ ਸ੍ਰੀ ਨਰਿੰਦਰ ਮੋਦੀ ਨੂੰ ਪਰੇਡ ਦੀ ਸਲਾਮੀ ਦਿੱਤੀ ਗਈ। ਉਨ੍ਹਾਂ ਕਿਹਾ ਕਿ CISF ਨਾਲ ਜੁੜੇ ਤੁਸੀਂ ਸਭਨਾਂ ਨੇ ਰਾਸ਼ਟਰ ਦੀ ਸੰਪਤੀ ਨੂੰ ਸੁਰੱਖਿਅਤ ਰੱਖਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਨਵੇਂ ਭਾਰਤ ਦੀਆਂ ਨਵੀਂਆਂ ਤੇ ਆਧੁਨਿਕ ਵਿਵਸਥਾਵਾਂ ਨੂੰ ਸੁਰੱਖਿਅਤ ਰੱਖਣ ਲਈ ਤੁਸੀਂ ਲਗਾਤਾਰ ਅੱਗੇ ਵਧ ਰਹੇ ਹੋ।

 

 

ਸ੍ਰੀ ਮੋਦੀ ਨੇ CISF ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 50 ਸਾਲਾਂ ਤੱਕ ਲਗਾਤਾਰ ਹਜ਼ਾਰਾਂ ਲੋਕਾਂ ਨੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਵਿਕਸਤ ਕੀਤਾ ਹੈ, ਤਦ ਜਾ ਕੇ ਅਜਿਹਾ ਸੰਗਠਨ ਬਣਿਆ ਹੈ। ਇੱਕ ਸੰਗਠਨ ਨੂੰ ਸੁਰੱਖਿਆ ਦੇਣਾ, ਜਿੱਥੇ 30 ਲੱਖ ਲੋਕ ਮੌਜੂਦ ਹੋਣ, ਜਿੱਥੇ ਹਰ ਚਿਹਰਾ ਵੱਖਰਾ ਹੋਵੇ, ਸਭ ਦਾ ਵਿਵਹਾਰ ਅਲੱਗ ਹੋਵੇ। ਇਹ ਕੰਮ ਕਿਸੇ ਵੀਆਈਪੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਕਈ ਗੁਣਾ ਵੱਡਾ ਕੰਮ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਜੇ ਆਮ ਨਾਗਰਿਕ ਸਹਿਯੋਗ ਨਾ ਦੇਣ, ਤਾਂ ਤੁਹਾਡਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ, ਇਸ ਲਈ ਨਾਗਰਿਕਾਂ ਨੂੰ ਸਿਖਲਾਈ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ ਤੇ ਮੈਟਰੋ ਰੇਲਾਂ ਨੂੰ ਸੁਰੱਖਿਆ CISF ਦੀ ਸਮਰਪਣ ਦੀ ਭਾਵਨਾ ਕਾਰਨ ਹੀ ਸੰਭਵ ਹੋ ਸਕੀ ਹੈ।

 

 

ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਕੁਦਰਤੀ ਆਫ਼ਤਾਂ ਵੇਲੇ ਵੀ ਤੁਹਾਡਾ ਯੋਗਦਾਨ ਸਦਾ ਹੀ ਸ਼ਲਾਘਾਯੋਗ ਰਿਹਾ ਹੇ। ਕੇਰਲ ਵਿੱਚ ਆਏ ਭਿਆਨਕ ਹੜ੍ਹ ਵਿੱਚ ਤੁਸੀਂ ਰਾਹਤ, ਬਚਾਅ ਦੇ ਕੰਮ ਵਿੱਚ ਦਿਨ–ਰਾਤ ਇੱਕ ਕਰ ਕੇ ਹਜ਼ਾਰਾਂ ਲੋਕਾਂ ਦਾ ਜੀਵਨ ਬਚਾਉਣ ਵਿੱਚ ਮਦਦ ਕੀਤੀ। ਦੇਸ਼ ਵਿੱਚ ਹੀ ਨਹੀਂ, ਜਦੋਂ ਕਦੇ ਵਿਦੇਸ਼ ਵਿੱਚ ਵੀ ਇਨਸਾਨੀਅਤ ਉੱਤੇ ਕੋਈ ਸੰਕਟ ਪੈਦਾ ਹੋਇਆ ਹੈ, ਤਦ ਵੀ CISF ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CISF role is significant in Independent India s dreams come true