ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CISF ਨੇ ਪੌਣੇ 2 ਕਰੋੜ ਦੀ ਵਿਦੇਸ਼ੀ ਨਕਦੀ ਸਣੇ ਫੜੀਆਂ ਦੋ ਵਿਦੇਸ਼ੀ ਔਰਤਾਂ

ਦਿੱਲੀ ਦੇ ਇੰਦਰਾ ਗਾਧੀ ਆਲਮੀ ਏਅਰਪੋਰਅ ਦੀ ਸੁਰੱਖਿਆ ਚ ਤਾਇਨਾਤ ਕੇਂਦਰੀ ਸਨਅਤੀ ਸੁਰੱਖਿਆ ਬਲ ਦੀ ਚੌਕਸੀ ਕਾਰਨ ਵਿਦੇਸ਼ੀ ਮੁੱਦਰਾ ਤਸਕਰੀ ਦੀ 2 ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਗਿਆ ਹੈ।

 

ਜਾਣਕਾਰੀ ਮੁਤਾਬਕ ਕੇਂਦਰੀ ਸਨਅਤੀ ਸੁਰੱਖਿਆ ਬਲ ਨੇ ਦਿੱਲੀ ਏਅਰਪੋਰਟ ’ਤੇ ਇਸ ਮਾਮਲੇ ਚ ਦੋਸ਼ੀ 2 ਵਿਦੇਸ਼ੀ ਔਰਤਾਂ ਨੂੰ ਹਿਰਾਸਤ ਚ ਲਿਆ ਹੈ। ਜਿਨ੍ਹਾਂ ਕੋਲੋਂ ਕੁੱਲ 1.75 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਬਰਾਮਦ ਕੀਤੀ ਗਈ ਹੈ।

 

ਕੇਂਦਰੀ ਸਨਅਤੀ ਸੁਰੱਖਿਆ ਬਲ ਨੇ ਇਨ੍ਹਾਂ ਦੋਨਾਂ ਵਿਦੇਸ਼ੀ ਔਰਤਾਂ ਨੂੰ ਕਸਟਮ ਦੀ ਏਅਰ ਇੰਟੈਲੀਜੈਂਸ ਯੂਨਿਟ ਦੇ ਹਵਾਲੇ ਕਰ ਦਿੱਤਾ ਹੈ ਅਤੇ ਕਸਟਮ ਨੇ ਦੋਨਾਂ ਦੋਸ਼ੀ ਔਰਤਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਪੁੱਛਗਿੱਛ ਦੌਰਾਨ ਵਿਦੇਸ਼ੀ ਔਰਤ ਦੀ ਪਛਾਣ ਮਰਿਅਮ ਗਰਬਾ ਵਜੋਂ ਹੋਈ। ਉਹ ਨਾਈਜ਼ੀਰਿਆ ਮੂਲ ਦੀ ਨਾਗਰਿਕ ਹੈ। ਦੋਸ਼ੀ ਔਰਤ ਇੰਡੀਗੋ ਏਅਰਲਾਇੰਸ ਦੀ ਫਲਾਈਟ ਤੋਂ ਦੁਬਈ ਜਾਣ ਵਾਲੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CISF Two foreign women caught with foreign cash