ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਕਾਨੂੰਨ: ਅਸਮ 'ਚ ਵਿਰੋਧ ਪ੍ਰਦਰਸ਼ਨ ਬਾਰੇ PM ਮੋਦੀ ਅਤੇ ਅਮਿਤ ਸ਼ਾਹ ਨੂੰ ਮਿਲਣਗੇ CM ਸੋਨੇਵਾਲ

ਅਸਮ ਦੇ ਮੁੱਖ ਮੰਤਰੀ ਸਰਾਨੰਦ ਸੋਨੋਵਾਲ ਦੀ ਅਗਵਾਈ ਵਾਲੀ ਇੱਕ ਟੀਮ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਤਾਂ ਜੋ ਸਿਟੀਜ਼ਨਸ਼ਿਪ (ਸੋਧ) ਐਕਟ ਵਿਰੁੱਧ ਰਾਜ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਅਸਮ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਚੰਦਰਮੋਹਨ ਪਟਵਾਰੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਸਥਿਤੀ ਬਾਰੇ ਸੰਖੇਪ ਦੇਣ ਦਾ ਫ਼ੈਸਲਾ ਇਥੇ ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ ਹੈ।


 

ਪੂਰਬੀ ਰਾਜਾਂ ਵਿੱਚ ਨਾਗਰਿਕਤਾ ਬਿਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ, ਜਾਣੋ ਕਿਸ ਨੇ ਕਿਹਾ

ਪਟਵਾਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਟੀਮ ਦੋਵਾਂ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਰਾਜ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਲੋਕਾਂ ਨੂੰ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ।
 

 

ਕੇਂਦਰ ਸਰਕਾਰ ਦੇ ਅਗਲੇ ਏਜੰਡੇ ਦਾ ਐਨਆਰਸੀ -ਆਬਾਦੀ ਨਿਯੰਤਰਣ
ਸੋਨੋਵਾਲ ਨੇ ਟਵੀਟ ਕੀਤਾ ਕਿ ਬੈਠਕ ਵਿੱਚ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀ, ਕੇਂਦਰੀ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਸੰਸਦ ਮੈਂਬਰਾਂ, ਵਿਧਾਇਕਾਂ, ਅਸਾਮ ਦੇ ਭਾਜਪਾ ਪ੍ਰਧਾਨ ਰਣਜੀਤ ਕੁਮਾਰ ਦਾਸ ਅਸਾਮ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ।
 

 

ਅਸਮ ਦੇ ਡਿਬਰੂਗੜ੍ਹ ਵਿੱਚ ਕਰਫਿਊ ਵਿੱਚ ਢਿੱਲ
ਡਿਬਰੂਗੜ੍ਹ ਦੇ ਡਿਪਟੀ ਕਮਿਸ਼ਨਰ ਪੱਲਵਾ ਗੋਪਾਲ ਝਾ ਨੇ ਕਿਹਾ ਅਸਮ ਦੇ ਡਿਬਰੂਗੜ੍ਹ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਦੱਸ ਦੇਈਏ ਕਿ ਇਥੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ।

 

 


 

ਹਾਈਵੇਅ ਨੇ 25 ਬੱਸਾਂ ਅੱਗ ਹਵਾਲੇ

ਪੁਲਿਸ ਨੇ ਕਿਹਾ ਕਿ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਮੁੰਬਈ ਅਤੇ ਦਿੱਲੀ ਰੋਡ ਨੂੰ ਕੋਲਕਾਤਾ ਨਾਲ ਜੋੜਨ ਵਾਲੇ ਕੋਨਾ ਐਕਸਪ੍ਰੈਸ ਵੇਅ ਉੱਤੇ ਜਾਮ ਲਗਾ ਦਿੱਤਾ ਅਤੇ ਲਗਭਗ 25 ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਸਾੜ ਦਿੱਤੀਆਂ। ਮਾਲਦਾ ਅਤੇ ਮੁਰਸ਼ੀਦਾਬਾਦ ਵਿੱਚ ਕਈ ਬੱਸਾਂ ਵੀ ਅੱਗ ਲਾ ਦਿੱਤੀਆਂ ਗਈਆਂ। ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਕਿਉਂਕਿ ਕੁਝ ਇਲਾਕਿਆਂ ਵਿੱਚ ਸਥਿਤੀ ਬੇਕਾਬੂ ਹੋ ਗਈ ਸੀ।
 

ਸੁਰੱਖਿਆ ਕਰਮਚਾਰੀਆਂ ਨੂੰ ਕੁੱਟਿਆ

ਹਾਵੜਾ ਜ਼ਿਲ੍ਹੇ ਵਿੱਚ ਭੀੜ ਨੇ ਸੰਕਰੈਲ ਰੇਲਵੇ ਸਟੇਸ਼ਨ ਨੂੰ ਅੱਗ ਲਾ ਦਿੱਤੀ ਅਤੇ ਉਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਕੁੱਟਿਆ। ਬਦਮਾਸ਼ਾਂ ਨੇ ਸਟੇਸ਼ਨ ਮਾਸਟਰ ਦੇ ਕਮਰੇ ਦੀ ਭੰਨ ਤੋੜ ਕੀਤੀ ਅਤੇ ਸਿਗਨਲ ਕੈਬਿਨ ਨੂੰ ਵੀ ਨੁਕਸਾਨ ਪਹੁੰਚਾਇਆ। ਬਗਨਾਨ ਖੇਤਰ ਵਿੱਚ ਵੀ 20 ਦੁਕਾਨਾਂ ਸਾੜ ਦਿੱਤੀਆਂ।
 

 

ਅਸਮ ਵਿੱਚ ਇੰਟਰਨੈੱਟ ਸੇਵਾ ਠੱਪ 
ਅਸਮ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਇੰਟਰਨੈਟ ਸੇਵਾਵਾਂ 16 ਦਸੰਬਰ ਤੱਕ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Citizenship act CM Sonowal will meet pm Modi and amit Shah for protest in Assam