ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA : ਲਖਨਊ ਹਿੰਸਾ 'ਚ 112 ਲੋਕ ਹਿਰਾਸਤ 'ਚ, 61 ਲੋਕਾਂ ਦੀ ਪਛਾਣ ਹੋਈ

ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ 'ਚ ਲਖਨਊ ਵਿੱਚ ਵੀਰਵਾਰ ਨੂੰ ਹੋਈ ਹਿੰਸਾ ਵਿੱਚ ਪੁਲਿਸ ਨੇ 112 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ 'ਚੋਂ 61 ਲੋਕਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਬਾਕੀ ਲੋਕਾਂ ਦੀ ਭੂਮਿਕਾ ਦੀ ਪਛਾਣ ਲਈ ਵੀਡੀਓ ਅਤੇ ਸੀਸੀਟੀਵੀ ਫੁਟੇਜ ਵੇਖੀ ਜਾ ਰਹੀ ਹੈ। ਇਸ ਹਿੰਸਾ ਸਬੰਧੀ ਵੱਖ-ਵੱਖ ਥਾਣਿਆਂ 'ਚ 7 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 
 

ਇਸ ਹੰਗਾਮੇ ਅਤੇ ਪੱਥਰਬਾਜ਼ੀ 'ਚ 70 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚ 15 ਪੁਲਿਸ ਮੁਲਾਜ਼ਮ ਹਨ। ਜ਼ਖਮੀ ਪੁਲਿਸ ਮੁਲਾਜ਼ਮਾਂ 'ਚ ਏਡੀਜੀ ਜ਼ੋਨ ਐਸ.ਐਨ. ਸਾਬਤ, ਏ.ਐਸ.ਪੀ. ਟ੍ਰੈਫਿਕ ਪੁਣੇਂਦਰੂ ਸਿੰਘ, 7 ਸਬ ਇੰਸਪੈਕਟਰ ਸ਼ਾਮਿਲ ਹਨ। ਹੋਰ ਜ਼ਖਮੀਆਂ 'ਚ ਰਾਹਗੀਰ ਅਤੇ ਸ਼ਰਾਰਤੀ ਅਨਸਰ ਹਨ। 
 

ਇਸ ਹਿੰਸਾ ਦੌਰਾਨ ਸੱਭ ਤੋਂ ਵੱਧ ਗੱਡੀਆਂ ਨੂੰ ਪਰਿਵਰਤਨ ਚੌਕ 'ਚ ਨੁਕਸਾਨ ਪਹੁੰਚਾਇਆ ਗਿਆ। ਇੱਥੇ ਮੀਡੀਆ ਦੀਆਂ 3 ਓ.ਬੀ. ਵੈਨਾਂ, ਇੱਕ ਰੋਡਵੇਜ਼ ਬੱਸ, 8 ਗੱਡੀਆਂ, ਸਤਖੰਡ ਪੁਲਿਸ ਚੌਕੀ ਨੇੜੇ ਅੱਧਾ ਦਰਜਨ ਗੱਡੀਆਂ, ਮਦੇਗੰਜ ਪੁਲਿਸ ਚੌਕੀ ਅੰਦਰ ਖੜੀ ਐਸਯੂਵੀ ਸਮੇਤ 8 ਮੋਟਰਸਾਈਕਲਾਂ ਸਾੜ ਦਿੱਤੀਆਂ ਗਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Citizenship Amendment Act Protest 112 people detained in Lucknow 61 identified