ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਮਿਲਾ ਮਾਤੋਂਡਕਰ ਨੇ CAA ਦੀ ਤੁਲਨਾ ਰੌਲਟ ਐਕਟ ਨਾਲ ਕੀਤੀ

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਇੱਕ ਜਨਤਕ ਮੀਟਿੰਗ ਦੌਰਾਨ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੀ ਤੁਲਨਾ 1919 ਦੇ ਰੌਲਟ ਐਕਟ ਨਾਲ ਕੀਤੀ। ਇਹ ਮੀਟਿੰਗ ਸੀਏਏ, ਨੈਸ਼ਨਲ ਸਿਵਲ ਰਜਿਸਟਰ (ਐਨਆਰਸੀ) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਵਿਰੁੱਧ ਨਾਨ-ਵਾਇਲੈਂਟ ਪੀਪਲਜ਼ ਮੂਵਮੈਂਟ ਨੇ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਆਯੋਜਿਤ ਕੀਤੀ ਸੀ।
 

ਲੋਕਾਂ ਨੂੰ ਸੰਬੋਧਤ ਕਰਦਿਆਂ ਮਾਤੋਂਡਕਰ ਨੇ ਕਿਹਾ, "1919 ਦਾ ਰੌਲਟ ਐਕਟ ਅਤੇ 2019 ਦਾ ਸੀਏਏ ਅਜਿਹੇ ਦੋ ਕਾਨੂੰਨ ਹਨ, ਜਿਨ੍ਹਾਂ ਨੂੰ ਇਤਿਹਾਸ 'ਚ 'ਕਾਲੇ ਕਾਨੂੰਨ' ਵਜੋਂ ਜਾਣਿਆ ਜਾਵੇਗਾ। ਸੀਏਏ ਗਰੀਬ ਲੋਕਾਂ ਦੇ ਵਿਰੁੱਧ ਹੈ। ਜਿਵੇਂ ਕਿਹਾ ਜਾ ਰਿਹਾ ਹੈ ਇਹ ਕਾਨੂੰਨ ਮੁਸਲਿਮ ਵਿਰੋਧੀ ਹੈ। ਅਸੀਂ ਅਜਿਹਾ ਕਾਨੂੰਨ  ਨਹੀਂ ਚਾਹੁੰਦੇ ਹਾਂ ਜੋ ਧਰਮ ਦੇ ਅਧਾਰ 'ਤੇ ਸਾਡੀ ਪਛਾਣ ਅਤੇ ਨਾਗਰਿਕਤਾ ਦਾ ਪਤਾ ਲਗਾਏ। ਸਾਡੇ ਸੰਵਿਧਾਨ 'ਚ ਲਿਖਿਆ ਹੈ ਕਿ ਤੁਸੀਂ ਧਰਮ, ਭਾਸ਼ਾ, ਲਿੰਗ ਜਾਂ ਖੇਤਰ ਦੇ ਅਧਾਰ 'ਤੇ ਵਿਤਕਰਾ ਨਹੀਂ ਕਰ ਸਕਦੇ।"
 

 

ਰੌਲਟ ਐਕਟ ਕੀ ਸੀ?
ਰੌਲਟ ਐਕਟ ਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ। ਇਹ ਕਾਨੂੰਨ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਉੱਭਰ ਰਹੀ ਰਾਸ਼ਟਰੀ ਲਹਿਰ ਨੂੰ ਕੁਚਲਣ ਲਈ ਬਣਾਇਆ ਸੀ। ਇਹ ਕਾਨੂੰਨ ਸਰ ਸਿਡਨੀ ਰੌਲੇਟ ਦੀ ਪ੍ਰਧਾਨਗੀ ਵਾਲੀ ਸੈਡੀਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਬਣਾਇਆ ਗਿਆ ਸੀ।

 

ਇਸ ਕਾਨੂੰਨ ਦੇ ਤਹਿਤ ਬ੍ਰਿਟਿਸ਼ ਸਰਕਾਰ ਨੂੰ ਇਹ ਅਧਿਕਾਰ ਮਿਲਿਆ ਸੀ ਕਿ ਉਹ ਕਿਸੇ ਵੀ ਭਾਰਤੀ ਨੂੰ ਅਦਾਲਤ 'ਚ ਬਿਨਾਂ ਕੇਸ ਕੀਤੇ ਜੇਲ 'ਚ ਬੰਦ ਕਰ ਸਕਦੀ ਹੈ। ਇਸ ਕਾਨੂੰਨ ਦੇ ਤਹਿਤ ਅਪਰਾਧੀ ਨੂੰ ਉਸ ਦੇ ਵਿਰੁੱਧ ਕੇਸ ਦਾਇਰ ਕਰਨ ਵਾਲੇ ਵਿਅਕਤੀ ਦਾ ਨਾਮ ਜਾਣਨ ਦਾ ਅਧਿਕਾਰ ਵੀ ਨਹੀਂ ਸੀ। ਸਾਰੇ ਦੇਸ਼ 'ਚ ਇਸ ਕਾਨੂੰਨ ਦਾ ਸਖ਼ਤ ਵਿਰੋਧ ਹੋਇਆ ਸੀ। ਦੇਸ਼ ਵਿਆਪੀ ਹੜਤਾਲਾਂ, ਜਲੂਸ ਅਤੇ ਪ੍ਰਦਰਸ਼ਨ ਹੋਏ ਸਨ। ਮਹਾਤਮਾ ਗਾਂਧੀ ਨੇ ਵੱਡੇ ਪੱਧਰ 'ਤੇ ਹੜਤਾਲ ਦੀ ਅਪੀਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Citizenship Amendment Act will commonly known as Rowlatt Act Urmila Matondkar