ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਸੋਧ ਬਿਲ ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ

ਨਾਗਰਿਕਤਾ ਸੋਧ ਬਿਲ ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ। ਤਸਵੀਰ: ਇੰਡੀਆ ਟੂਡੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸੋਮਵਾਰ ਨੂੰ ਲੋਕ ਸਭਾ ’ਚ ਨਾਗਰਿਕਤਾ (ਸੋਧ) ਬਿਲ ਪੇਸ਼ ਕਰਨਗੇ, ਜਿਸ ਅਧੀਨ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ’ਚ ਧਾਰਮਿਕ ਆਧਾਰ ’ਤੇ ਤਸ਼ੱਦਦ ਦੇ ਸ਼ਿਕਾਰ ਗ਼ੈਰ–ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ।

 

 

ਲੋਕ ਸਭਾ ’ਚ ਅੱਜ ਸੋਮਵਾਰ ਨੂੰ ਹੋਣ ਵਾਲੇ ਕੰਮਾਂ ਦੀ ਸੂਚੀ ਮੁਤਾਬਕ ਸ੍ਰੀ ਅਮਿਤ ਸ਼ਾਹ ਅੱਜ ਦੁਪਹਿਰ ਨੂੰ ਇਹ ਬਿਲ ਪੇਸ਼ ਕਰਨਗੇ, ਜਿਸ ਵਿੱਚ ਛੇ ਦਹਾਕੇ ਪੁਰਾਣੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਦੀ ਗੱਲ ਹੈ ਤੇ ਇਸ ਤੋਂ ਬਾਅਦ ਇਸ ’ਤੇ ਚਰਚਾ ਹੋਵੇਗੀ ਅਤੇ ਇਸ ਨੂੰ ਪਾਸ ਕਰਵਾਇਆ ਜਾਵੇਗਾ।

 

 

ਇਸ ਬਿਲ ਕਾਰਨ ਉੱਤਰ–ਪੂਰਬੀ ਰਾਜਾਂ ਵਿੱਚ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ ਤੇ ਕਾਫ਼ੀ ਗਿਣਤੀ ’ਚ ਲੋਕ ਤੇ ਸੰਗਠਨ ਬਿਲ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੇ ਕਿ ਇਸ ਨਾਲ ਆਸਾਮ ਸਮਝੌਤਾ 1985 ਦੀਆਂ ਵਿਵਸਥਾਵਾਂ ਰੱਦ ਹੋ ਜਾਣਗੀਆਂ, ਜਿਸ ਵਿੱਚ ਬਿਨਾ ਧਾਰਮਿਕ ਭੇਦਭਾਵ ਦੇ ਗ਼ੈਰ–ਕਾਨੂੰਨੀ ਸ਼ਰਨਾਰਥੀਆਂ ਨੂੰ ਵਾਪਸ ਭੇਜੇ ਜਾਣ ਦੀ ਆਖ਼ਰੀ ਤਰੀਕ 24 ਮਾਰਚ, 1971 ਤੈਅ ਹੈ।

 

 

ਪ੍ਰਭਾਵਸ਼ਾਲੀ ਉੱਤਰ–ਪੂਰਬੀ ਵਿਦਿਆਰਥੀ ਸੰਗਠਨ (ਨੈਸੋ) ਨੇ ਇਸ ਖੇਤਰ ਵਿੱਚ 10 ਦਸੰਬਰ ਨੂੰ 11 ਘੰਟਿਆਂ ਦੇ ਬੰਦ ਦਾ ਸੱਦਾ ਦਿੱਤਾ ਹੈ। ਨਾਗਰਿਕਤਾ (ਸੋਧ) ਬਿਲ, 2019 ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ’ਚ ਧਾਰਮਿਕ ਆਧਾਰ ’ਤੇ ਤਸ਼ੱਦਦ ਕਾਰਨ 31 ਦਸੰਬਰ, 2014 ਤੱਕ ਆਏ ਹਿੰਦੂ, ਸਿੱਖ, ਬੋਧੀ, ਜੈਨੀ, ਪਾਰਸੀ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਗ਼ੈਰ–ਕਾਨੂੰਨੀ ਸ਼ਰਨਾਰਥੀ ਨਹੀਂ ਮੰਨਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ।

 

 

ਇਹ ਬਿਲ 2014 ਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਚੋਣ–ਵਾਅਦਾ ਸੀ। ਭਾਜਪਾ ਦੀ ਅਗਵਾਈ ਹੇਠਲੀ ਕੌਮੀ ਜਮਹੂਰੀ ਗੱਠਜੋੜ (NDA) ਸਰਕਾਰ ਨੇ ਆਪਣੇ ਉੱਤਰ–ਪੂਰਬੀ ਕਾਰਕਾਲ ਦੌਰਾਨ ਇਸ ਬਿਲ ਨੂੰ ਲੋਕ ਸਭਾ ’ਚ ਪੇਸ਼ ਕੀਤਾ ਸੀ ਤੇ ਉੱਥੇ ਪਾਸ ਕਰਵਾ ਲਿਆ ਸੀ

 

 

ਪਰ ਉੱਤਰ–ਪੂਰਬੀ ਰਾਜਾਂ ਵਿੱਚ ਪ੍ਰਦਰਸ਼ਨ ਦੇ ਖ਼ਦਸ਼ੇ ਨਾਲ ਉਸ ਨੇ ਇਸ ਨੂੰ ਰਾਜ ਸਭਾ ’ਚ ਪੇਸ਼ ਨਹੀਂ ਕੀਤਾ। ਪਿਛਲੀ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਇਸ ਬਿਲ ਦੀ ਮਿਆਦ ਵੀ ਖ਼ਤਮ ਹੋ ਗਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Citizenship Amendment Bill to be presented today in Lok Sabha