ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਬਿਲ: ਵਿਰੋਧ ਪ੍ਰਦਰਸ਼ਨ ਤੇਜ਼, ਅਸਮ 'ਚ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੇ ਘਰ ਨੂੰ ਸਾੜਿਆ

ਨਾਗਰਿਕਤਾ ਬਿਲ ਨੂੰ ਲੈ ਕੇ ਅਸਮ ਦੀ ਸਥਿਤੀ ਚਿੰਤਾਜਨਕ ਹੈ। ਪ੍ਰਦਰਸ਼ਨਕਾਰੀਆਂ ਨੇ ਅਸਮ ਦੇ ਚਬੂਆ ਵਿੱਚ ਵਿਧਾਇਕ ਬਿਨੋਦ ਹਜ਼ਾਰਿਕਾ ਦੀ ਰਿਹਾਇਸ਼ ਨੂੰ ਸਾੜ ਦਿੱਤਾ। ਇਸ ਦੇ ਨਾਲ ਹੀ ਸਰਕਲ ਦਫ]ਤਰ ਵਿੱਚ ਅੱਗ ਵੀ ਲਗਾਈ ਗਈ। ਨਾਗਰਿਕਤਾ ਬਿਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੇ ਵਿਚਕਾਰ, ਅਸਮ ਦੇ ਦਸ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਉੱਤੇ ਪਾਬੰਦੀ ਵੀਰਵਾਰ ਦੁਪਹਿਰ 12 ਵਜੇ ਤੋਂ 48 ਘੰਟਿਆਂ ਲਈ ਵਧਾ ਦਿੱਤੀ ਗਈ ਹੈ।


ਅਧਿਕਾਰੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਅਤੇ ਸ਼ਾਂਤੀ ਭੰਗ ਕਰਨ ਲਈ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਇੰਟਰਨੈਟ ਸੇਵਾਵਾਂ ’ਤੇ ਪਾਬੰਦੀ ਲਗਾਈ ਗਈ ਸੀ।

 

ਵਧੀਕ ਮੁੱਖ ਸਕੱਤਰ (ਗ੍ਰਹਿ ਅਤੇ ਰਾਜਨੀਤਿਕ ਵਿਭਾਗ) ਸੰਜੇ ਕ੍ਰਿਸ਼ਨ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਲਖੀਮਪੁਰ, ਧੇਮਾਜੀ, ਤਿਨਸੁਕੀਆ, ਦਿਬਰੂਗੜ, ਚਰਾਈਦੇਵ, ਸ਼ਿਵਾਸਾਗਰ, ਜੋਰਹਾਟ, ਗੋਲਾਘਾਟ, ਕਾਮਰੂਪ (ਮੈਟਰੋ) ਅਤੇ ਕਾਮਰੂਪ ਵਿੱਚ ਇੰਟਰਨੈਟ ਸੇਵਾਵਾਂ ਠੱਪ ਹੋਣਗੀਆਂ।


ਸਿਟੀਜ਼ਨਸ਼ਿਪ (ਸੋਧ) ਬਿਲ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਬੁੱਧਵਾਰ ਸ਼ਾਮ ਸੱਤ ਵਜੇ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਗੁਹਾਟੀ 'ਚ ਵੱਡੀ ਗਿਣਤੀ 'ਚ ਲੋਕ ਕਰਫਿਊ ਦੀ ਉਲੰਘਣਾ ਕਰਦਿਆਂ ਸੜਕਾਂ 'ਤੇ ਉਤਰ ਆਏ ਅਤੇ ਪੁਲਿਸ ਨੂੰ ਗੋਲੀਬਾਰੀ ਕਰਨੀ ਪਈ।


ਸਿਟੀਜ਼ਨਸ਼ਿਪ ਸੋਧ ਬਿਲ ਵਿੱਚ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਧਾਰਮਿਕ ਅੱਤਿਆਚਾਰਾਂ ਕਾਰਨ 31 ਦਸੰਬਰ 2014 ਤੱਕ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਗ਼ੈਰ-ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਪ੍ਰਬੰਧ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Citizenship Bill Protests in assam protesters burnt mla house