ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਟੀਜ਼ਨਸ਼ਿਪ ਐਕਟ: ਭਾਜਪਾ ਜਾਰੀ ਕਰੇਗੀ ਟੋਲ ਫ੍ਰੀ ਨੰਬਰ, ਮਿਸਡ ਕਾਲ ਤੋਂ ਹਮਾਇਤ

ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਹਮਾਇਤ ਲਈ ਇੱਕ ਟੋਲ ਮੁਕਤ ਨੰਬਰ ਜਾਰੀ ਕਰਨ ਜਾ ਰਹੀ ਹੈ

 

ਮਿਲੀ ਜਾਣਕਾਰੀ ਮੁਤਾਬਕ ਪਾਰਟੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਟੋਲ ਫ੍ਰੀ ਨੰਬਰ ਜਾਰੀ ਕਰ ਸਕਦੇ ਹਨ ਜਿਸਤੇ ਲੋਕ ਮਿਸਡ ਕਾਲ ਕਰਕੇ ਇਸ ਕਾਨੂੰਨ ਲਈ ਆਪਣਾ ਸਮਰਥਨ ਜ਼ਾਹਰ ਕਰ ਸਕਦੇ ਹਨਭਾਜਪਾ ਸੀਏਏ ਦੇ ਮੁੱਦੇ 'ਤੇ 5 ਜਨਵਰੀ ਨੂੰ 10 ਰੋਜ਼ਾ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ

 

ਭਾਜਪਾ ਦੇ ਜਨਰਲ ਸਕੱਤਰ ਅਨਿਲ ਜੈਨ ਨੇ ਕਿਹਾ ਕਿ ਟੋਲ ਮੁਕਤ ਨੰਬਰ ਸ਼ੁੱਕਰਵਾਰ ਨੂੰ ਜਾਰੀ ਕੀਤੇ ਜਾਣ ਦੀ ਉਮੀਦ ਹੈ ਤਾਂ ਕਿ ਲੋਕ ਸੀਏਏਤੇ ਆਪਣਾ ਸਮਰਥਨ ਜ਼ਾਹਰ ਕਰ ਸਕਣ ਅਮਿਤ ਸ਼ਾਹ ਐਤਵਾਰ ਨੂੰ ਇਕ ਪਰਿਵਾਰ ਨੂੰ ਮਿਲਣ ਵੀ ਜਾ ਸਕਦੇ ਹਨ ਇਹ ਪਰਿਵਾਰ ਰਾਸ਼ਟਰੀ ਰਾਜਧਾਨੀ ਨਾਲ ਸਬੰਧਤ ਹੋ ਸਕਦਾ ਹੈ ਪਾਰਟੀ ਦੇ ਨੇਤਾ ਅਤੇ ਵਰਕਰ ਸੀਏਏ ਲਈ ਮਦਦ ਪ੍ਰਾਪਤ ਕਰਨ ਲਈ ਤਿੰਨ ਕਰੋੜ ਪਰਿਵਾਰਾਂ ਕੋਲ ਪਹੁੰਚ ਕਰਨਗੇ

 

ਜੈਨ ਨੇ ਕਿਹਾ ਕਿ 5 ਤੋਂ 15 ਜਨਵਰੀ ਤੱਕ ਇਹ ਮੁਹਿੰਮ ਕੇਂਦਰੀ ਮੰਤਰੀਆਂ ਤੋਂ ਲੈ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਾਰਟੀ ਸੰਗਠਨਾਂ ਦੇ ਨੇਤਾਵਾਂ ਤੱਕ ਜਾਵੇਗੀ ਇਸ ਦੇ ਤਹਿਤ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਵਿਸ਼ੇ 'ਤੇ ਸਮਰਥਨ ਜ਼ਾਹਰ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ

 

ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਇਸ ਕਾਨੂੰਨ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਅਤੇ ਪਾਰਟੀ ਲੋਕਾਂ ਨੂੰ ਇਨ੍ਹਾਂ ਤੱਥਾਂ ਤੋਂ ਜਾਣੂ ਕਰਵਾਏਗੀ ਕਿ ਇਹ ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਨਾ ਕੇ ਲੈਣ ਦਾ।

 

ਦੱਸਣਯੋਗ ਹੈ ਕਿ ਸਿਟੀਜ਼ਨਸ਼ਿਪ ਸੋਧ ਕਾਨੂੰਨ ਧਾਰਮਿਕ ਤਸ਼ੱਦਦ ਦੇ ਕਾਰਨ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੀਆਂ ਅਜਿਹੀਆਂ ਘੱਟਗਿਣਤੀਆਂ ਨੂੰ 31 ਦਸੰਬਰ 2014 ਤੱਕ ਭਾਰਤ ਆਉਣ ਵਾਲੇ ਨਾਗਰਿਕਤਾ ਲਈ ਯੋਗ ਬਣਾਇਆ ਗਿਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Citizenship Law: BJP will issue toll free numbers support for missed calls