ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਤੋਂ ਭਾਰਤ ਲਿਆਂਦੇ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜੀਟਿਵ

ਕੋਰੋਨਾ ਵਾਇਰਸ ਦੀ ਤਬਾਹੀ ਵਿਚਕਾਰ ਈਰਾਨ 'ਚ ਫਸੇ ਜਿਨ੍ਹਾਂ ਭਾਰਤੀਆਂ ਨੂੰ ਸਰਕਾਰ ਭਾਰਤ ਲਿਆਈ ਸੀ, ਉਨ੍ਹਾਂ 'ਚੋਂ 7 ਜਣਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ।
 

ਦਰਅਸਲ, ਰਾਜਸਥਾਨ 'ਚ ਮੰਗਲਵਾਰ ਨੂੰ 4 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨੂੰ ਮਿਲਾ ਕੇ ਸੂਬੇ 'ਚ ਕੋਰੋਨਾ ਵਾਇਰਸ ਪਾਜੀਟਿਵ ਲੋਕਾਂ ਦੀ ਗਿਣਤੀ 83 ਹੋ ਗਈ ਹੈ। ਇਨ੍ਹਾਂ 83 ਵਿਅਕਤੀਆਂ ਵਿੱਚੋਂ ਇਰਾਨ ਤੋਂ ਵਾਪਸ ਪਰਤੇ ਉਹ ਲੋਕ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਜੋਧਪੁਰ ਲਿਆਂਦਾ ਗਿਆ ਹੈ।
 

 

ਸੂਬੇ ਦੇ ਵਧੀਕ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਚਾਰ ਹੋਰ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ। ਇੱਕ ਵਿਅਕਤੀ ਅਜਮੇਰ, ਇੱਕ ਡੂੰਗਰਪੁਰ, ਇੱਕ ਝੁੰਝੁਨੂ ਅਤੇ ਇੱਕ ਜੈਪੁਰ ਦਾ ਰਹਿਣ ਵਾਲਾ ਹੈ।
 

ਦਰਅਸਲ, ਈਰਾਨ ਤੋਂ ਵਾਪਸ ਪਰਤੇ 275 ਭਾਰਤੀ ਨਾਗਰਿਕਾਂ ਦਾ ਇਕ ਜੱਥਾ ਐਤਵਾਰ ਸਵੇਰੇ ਜੋਧਪੁਰ ਏਅਰਪੋਰਟ ਪਹੁੰਚਿਆ ਸੀ। ਇਸ ਸਬੰਧ 'ਚ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਲੋਕਾਂ ਦੀ ਮੁਢਲੀ ਸਕ੍ਰੀਨਿੰਗ ਜੋਧਪੁਰ ਏਅਰਪੋਰਟ 'ਤੇ ਕੀਤੀ ਗਈ ਸੀ। ਇਸ ਤੋਂ ਬਾਅਦ ਸਾਰੇ ਨਾਗਰਿਕਾਂ ਨੂੰ ਜੋਧਪੁਰ ਮਿਲਟਰੀ ਸਟੇਸ਼ਨ ਵਿਖੇ ਤੰਦਰੁਸਤੀ ਕੇਂਦਰ ਭੇਜਿਆ ਗਿਆ। ਵਧੀਕ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ 275 ਨਾਗਰਿਕਾਂ ਦੇ ਜੱਥੇ ਵਿੱਚ 6 ਬੱਚਿਆਂ ਸਮੇਤ 133 ਔਰਤਾਂ ਅ 142 ਮਰਦ ਸ਼ਾਮਿਲ ਸਨ।
 

ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਪ੍ਰਭਾਵਿਤ ਈਰਾਨ 'ਚ ਫਸੇ 234 ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਂਦਾ ਗਿਆ ਸੀ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਰਾਜਸਥਾਨ 'ਚ ਹਾਲੇ ਤੱਕ ਘਾਤਕ ਕੋਰੋਨਾ ਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
 

ਭਾਰਤ 'ਚ ਕੋਰੋਨਾ ਵਾਇਰਸ ਦੇ ਕੇਸ :
ਜੇ ਅਸੀਂ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਇਹ ਅੰਕੜਾ 1390 ਤੱਕ ਪਹੁੰਚ ਗਿਆ ਹੈ। ਇਨ੍ਹਾਂ 'ਚੋਂ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 141 ਲੋਕ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ 231 ਮਾਮਲਿਆਂ ਨਾਲ ਪਹਿਲੇ ਨੰਬਰ 'ਤੇ ਹੈ, ਜਦਕਿ ਕੇਰਲ 'ਚ 222 ਪਾਜੀਟਿਵ ਮਾਮਲੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Civid19 india 7 people who were evacuated from Iran have tested positive for Coronavirus in Rajasthan