ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਦੀਪ ਪੁਰੀ ਨੇ ਕਿਹਾ, 25 ਮਈ ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਲੌਕਡਾਊਨ ਕਾਰਨ ਬੰਦ ਹੋਈ ਘਰੇਲੂ ਉਡਾਣ ਸੇਵਾ 25 ਮਈ ਤੋਂ ਪੜਾਅਵਾਰ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹਿਤਧਾਰਕਾਂ ਜਿਵੇਂ ਕਿ ਏਅਰਲਾਈਨਾਂ, ਹਵਾਈ ਅੱਡਿਆਂ ਨੇ ਸਹਿਯੋਗ ਕੀਤਾ, ਇਸ ਲਈ ਅਸੀਂ 25 ਮਈ ਤੋਂ ਏਅਰਲਾਈਨਾਂ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

 

ਪੁਰੀ ਨੇ ਕਿਹਾ ਕਿ ਅਸੀਂ ਵੰਦੇ ਭਾਰਤ ਮੁਹਿੰਮ ਤਹਿਤ ਵਿਦੇਸ਼ਾਂ ਵਿੱਚ ਫਸੇ 20,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ, ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿੱਚ ਸਭ ਤੋਂ ਘੱਟ ਹੈ।

 

ਉਡਾਣ ਦੇ ਰੂਟ ਨੂੰ 7 ਭਾਗਾਂ ਵਿੱਚ ਵੰਡਿਆ ਗਿਆ ਹੈ-

ਭਾਗ 1: ਉਡਾਣ ਦਾ ਸਮਾਂ 40 ਮਿੰਟ ਤੋਂ ਘੱਟ
 

ਭਾਗ 2: 40 ਮਿੰਟ ਤੋਂ ਵੱਧ ਅਤੇ 60 ਮਿੰਟ ਤੱਕ
 

ਭਾਗ 3: 60-90 ਮਿੰਟ
 

ਭਾਗ 4: 90 ਤੋਂ 120 ਮਿੰਟ
 

ਭਾਗ 5: 2 ਘੰਟੇ ਤੋਂ 2.30 ਘੰਟੇ
 

ਭਾਗ 6: ਢਾਈ ਤੋਂ ਤਿੰਨ ਘੰਟੇ ਤੱਕ
 

ਭਾਗ 7: 3 ਘੰਟੇ ਤੋਂ ਸਾਢੇ ਤਿੰਨ ਘੰਟੇ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Civil Aviation Minister Hardeep Puri says domestic flights will start from May 25 the routes divided into 7 sections