ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CJI ਰੰਜਨ ਗੋਗੋਈ ਨੇ ਰੱਦ ਕੀਤਾ ਆਪਣਾ ਵਿਦੇਸ਼ ਦੌਰਾ

CJI ਰੰਜਨ ਗੋਗੋਈ ਨੇ ਰੱਦ ਕੀਤਾ ਆਪਣਾ ਵਿਦੇਸ਼ ਦੌਰਾ

ਸੁਪਰੀਮ ਕੋਰਟ ਦੇ ਚੀਫ਼ ਜਸਟਿਸ (CJI) ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਅਯੁੱਧਿਆ ਵਿਵਾਦ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਮੁਕੰਮਲ ਕਰ ਲਈ ਹੈ। ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਦੇਸ਼ ਦੀ ਇਸ ਸਰਬਉੱਚ ਅਦਾਲਤ ਵੱਲੋਂ ਰਾਖਵਾਂ ਰੱਖ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ 23 ਦਿਨਾਂ ਅੰਦਰ ਸੁਪਰੀਮ ਕੋਰਟ ਇਸ ਮਾਮਲੇ ’ਚ ਇਤਿਹਾਸਕ ਫ਼ੈਸਲਾ ਸੁਣਾ ਦੇਵੇਗਾ।

 

 

ਇਸੇ ਦੌਰਾਨ ਇਹ ਵੀ ਖ਼ਬਰ ਮਿਲੀ ਹੈ ਕਿ ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਪਣੀ ਅਧਿਕਾਰਤ ਵਿਦੇਸ਼ ਯਾਤਰਾ ਵੀ ਰੱਦ ਕਰ ਦਿੱਤੀ ਹੈ। ਉਨ੍ਹਾਂ 17 ਨਵੰਬਰ, 2019 ਨੂੰ ਸੇਵਾ–ਮੁਕਤ ਹੋਣ ਤੋਂ ਪਹਿਲਾਂ ਦੱਖਣੀ ਅਮਰੀਕੀ ਦੇਸ਼ਾਂ, ਮੱਧ–ਪੂਰਬੀ ਤੇ ਕੁਝ ਹੋਰ ਦੇਸ਼ਾਂ ਦੀ ਯਾਤਰਾ ਉੱਤੇ ਜਾਣਾ ਸੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਚੀਫ਼ ਜਸਟਿਸ ਨੇ ਆਪਣੀਆਂ ਪ੍ਰਸਤਾਵਿਤ ਵਿਦੇਸ਼ ਯਾਤਰਾਵਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਹੈ।

 

 

ਜਸਟਿਸ ਗੋਗੋਈ ਨੇ ਪਿਛਲੇ ਸਾਲ 3 ਅਕਤੂਬਰ ਨੂੰ ਭਾਰਤ ਦੇ 46ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ ਸੀ। ਉਨ੍ਹਾਂ ਸੁਪਰੀਮ ਕੋਰਟ ’ਚ 40 ਦਿਨਾਂ ਤੱਕ ਚੱਲੀ ਅਯੁੱਧਿਆ ਮਾਮਲੇ ਦੀ ਸੁਣਵਾਈ ਕਰਨ ਵਾਲੇ 5 ਜੱਜਾਂ ਦੇ ਸੰਵਿਧਾਨਕ ਬੈਂਚ ਦੀ ਅਗਵਾਈ ਕੀਤੀ ਹੈ।

 

 

ਸ੍ਰੀ ਗੋਗੋਈ ਦੇ 17 ਨਵੰਬਰ ਨੂੰ ਸੇਵਾ–ਮੁਕਤ ਹੋਣ ਤੋਂ ਪਹਿਲਾਂ ਅਯੁੱਧਿਆ ਮਾਮਲੇ ਦਾ ਫ਼ੈਸਲਾ ਆਉਣ ਦੀ ਆਸ ਹੈ। ਇਸ ਦੌਰਾਨ ਖ਼ਬਰ ਹੈ ਕਿ ਅਯੁੱਧਿਆ ਦੀ ਵਿਵਾਦਗ੍ਰਸਤ ਭੂਮੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ 6 ਅਗਸਤ ਤੋਂ ਚੱਲ ਰਹੀ ਸੁਣਵਾਈ ਬੁੱਧਵਾਰ ਨੂੰ ਪੂਰੀ ਹੋਣ ਤੋਂ ਬਾਅਦ ਸੰਵਿਧਾਨਕ ਬੈਂਚ ਅੱਜ ਵੀਰਵਾਰ ਨੂੰ ਮੁੜ ਬੰਦ ਕਮਰੇ ਵਿੱਚ ਬੈਠੇਗਾ।

 

 

ਇਸ ਦੌਰਾਨ ਵਿਚੋਲਗੀ ਪੈਨਲ ਦੀ ਰਿਪੋਰਟ ਨੂੰ ਲੈ ਕੇ ਅਗਲੇਰੇ ਰਾਹ ਬਾਰੇ ਵਿਚਾਰ–ਵਟਾਂਦਰਾ ਹੋਵੇਗਾ। ਅਦਾਲਤ ਸੁੰਨੀ ਵਕਫ਼ ਬੋਰਡ ਦਾ ਦਾਅਵਾ ਵਾਪਸ ਲੈਣ ਉੱਤੇ ਵੀ ਚਰਚਾ ਕਰ ਸਕਦੀ ਹੈ। ਮੀਟਿੰਗ ਵਿੱਚ ਇਸ ਮੁੱਦੇ ਉੱਤੇ ਵੀ ਚਰਚਾ ਹੋਣੀ ਹੈ ਕਿ ਵਿਚੋਲਗੀ ਪੈਨਲ ਦੀ ਰਿਪੋਰਟ ਦੀ ਸਮੱਗਰੀ ਜਨਤਕ ਕੀਤੀ ਜਾਵੇ ਜਾਂ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CJI Ranjan Gogoi cancels his official foreign tour