ਜੰਮੂ ਕਸ਼ਮੀਰ ਦੇ ਹਾਲਾਤਾਂ ਉਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਖੁਦ ਜੰਮੂ ਕਸ਼ਮੀਰ ਜਾਣਗੇ।
ਸੁਪਰੀਮ ਕੋਰਟ ਨੇ ਜੰਮੂ–ਕਸ਼ਮੀਰ ਹਾਈ ਕੋਰਟ ਦੇ ਜੱਜ ਤੋਂ ਇਸ ਆਰੋਪ ਉਤੇ ਰਿਪੋਰਟ ਮੰਗੀ ਹੈ ਕਿ ਲੋਕਾਂ ਨੂੰ ਹਾਈਕੋਰਟ ਨਾਲ ਸੰਪਰਕ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੁੱਖ ਜੱਜ ਰੰਜਨ ਗੋਗੋਈ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਮੈਂ ਖੁਦ ਜੰਮੂ ਕਸ਼ਮੀਰ ਹਾਈਕੋਰਟ ਜਾਵਾਂਗਾ।
ਸੀਜੇਆਈ ਰੰਜਨ ਗੋਗੋਈ ਨੇ ਕਿਹਾ ਕਿ ਹਾਈਕੋਰਟ ਵਿਚ ਲੋਕਾਂ ਦੀ ਪਹੁੰਚ ਪ੍ਰਭਾਵਿਤ ਹੋਈ ਹੈ, ਅਸੀਂ ਮਾਮਲੇ ਵਿਚ ਹਾਈਕੋਰਟ ਦੇ ਮੁੱਖ ਜੱਜ ਤੋਂ ਜਵਾਬ ਚਾਹੁੰਦੇ ਹਾਂ। ਜੇਕਰ ਜ਼ਰੂਰਤ ਪਈ ਤਾਂ ਮੈਂ ਹਾਈਕੋਰਟ ਜਾਵਾਂਗਾ ਅਤੇ ਮੁੱਖ ਜੱਜ ਨਾਲ ਗੱਲ ਕਰੂੰਗਾ। ਜੇਕਰ ਲੋਕ ਹਾਈਕੋਰਟ ਨਾਲ ਸੰਪਰਕ ਨਹੀਂ ਕਰ ਸਕਦੇ ਤਾਂ ਅਸੀਂ ਕੁਝ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਨਾਂ ਨੂੰ ਰੱਦ ਕੀਤੇ ਜਾਣ ਬਾਅਦ ਜੰਮੂ ਕਸ਼ਮੀਰ ਵਿਚ ਸਥਿਤੀ ਆਮ ਨਹੀਂ ਹੈ। 5 ਅਗਸਤ ਤੋਂ ਜੰਮੂ ਕਸ਼ਮੀਰ ਵਿਚ ਕਰਫਿਊ ਵਰਗੇ ਹਾਲਤ ਹਨ। ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।