ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CJI ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

CJI ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ

ਭਾਰਤ ਦੇ ਚੀਫ਼ ਜਸਟਿਸ (CJI – ਚੀਫ਼ ਜਸਟਿਸ ਆਫ਼ ਇੰਡੀਆ) ਰੰਜਨ ਗੋਗੋਈ ਨੇ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜੱਜਾਂ ਦੀ ਗਿਣਤੀ ਵਧਾਉਣ ਅਤੇ ਹਾਈ ਕੋਰਟਸ ਦੇ ਜੱਜਾਂ ਦੀ ਸੇਵਾ–ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਦੀ ਬੇਨਤੀ ਕੀਤੀ ਹੈ।

 

 

ਚੀਫ਼ ਜਸਟਿਸ ਗੋਗੋਈ ਨੇ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟਸ ਦੇ ਸੇਵਾ–ਮੁਕਤ ਜੱਜਾਂ ਦੀ ਸੰਵਿਧਾਨ ਦੀ ਕ੍ਰਮਵਾਰ ਧਾਰਾ 128 ਤੇ 224–ਏ ਅਧੀਨ ਨਿਯੁਕਤੀ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਸਾਲਾਂ ਬੱਧੀ ਤੋਂ ਮੁਲਤਵੀ ਪਏ ਮੁਕੱਦਮਿਆਂ ਦਾ ਨਿਬੇੜਾ ਕੀਤਾ ਜਾ ਸਕੇ।

 

 

ਚੀਫ਼ ਜਸਟਿਸ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ 58,069 ਮਾਮਲੇ ਮੁਲਤਵੀ ਪਏ ਹਨ ਤੇ ਨਵੇਂ ਮਾਮਲੇ ਦਰਜ ਹੋਣ ਕਾਰਨ ਇਸ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੱਜਾਂ ਦੀ ਘਾਟ ਕਾਰਨ ਕਾਨੂੰਨ ਦੇ ਸੁਆਲ ਨਾਲ ਜੁੜੇ ਅਹਿਮ ਮਾਮਲਿਆਂ ਉੱਤੇ ਫ਼ੈਸਲਾ ਕਰਨ ਲਈ ਜ਼ਰੂਰੀ ਗਿਣਤੀ ਵਿੱਚ ਸੰਵਿਧਾਨਕ ਬੈਂਚ ਗਠਤ ਨਹੀਂ ਕੀਤੇ ਜਾ ਰਹੇ।

 

 

ਉਨ੍ਹਾਂ ਲਿਖਿਆ ਹੈ – ‘ਤੁਸੀਂ ਚੇਤੇ ਕਰੋ ਕਿ ਤਿੰਨ ਦਹਾਕੇ ਪਹਿਲਾਂ 1998 ’ਚ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਪ੍ਰਵਾਨਿਤ ਗਿਣਤੀ 18 ਤੋਂ ਵਧਾ ਕੇ 26 ਕੀਤੀ ਗਈ ਸੀ ਤੇ ਫਿਰ ਦੋ ਦਹਾਕਿਆਂ ਬਾਅਦ 2009 ’ਚ ਇਸ ਨੂੰ ਵਧਾ ਕੇ ਚੀਫ਼ ਜਸਟਿਸ ਸਮੇਤ 31 ਕੀਤਾ ਗਿਆ, ਤਾਂ ਜੋ ਮਾਮਲਿਆਂ ਦੇ ਨਿਬੇੜੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ।‘
 

 

ਸ੍ਰੀ ਗੋਗੋਈ ਨੇ ਲਿਖਿਆ ਹੈ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰ ਕੇ ਇਸ ਉੱਤੇ ਤਰਜੀਹ ਨਾਲ ਵਿਚਾਰ ਕੀਤਾ ਜਾਵੇ, ਤਾਂ ਜੋ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧ ਸਕੇ ਤੇ ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇ ਕਿਉਂਕਿ ਸਮੇਂ ’ਤੇ ਇਨਸਾਫ਼ ਮੁਹੱਈਆ ਕਰਵਾਉਣ ਦਾ ਆਪਣਾ ਟੀਚਾ ਹਾਸਲ ਕਰਨ ਵਿੱਚ ਇਸ ਨੇ ਲੰਮਾ ਸਫ਼ਰ ਤਹਿ ਕਰਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CJI writes PM Modi presented this demand