ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਨੇ ਦੱਸਿਆ NRI ਨੂੰ ਕਿਸ ਸਥਿਤੀ 'ਚ ਦੇਣਾ ਹੋਵੇਗਾ ਟੈਕਸ, ਵਿੱਤ ਮੰਤਰਾਲੇ ਨੇ ਜਾਰੀ ਕੀਤਾ ਬਿਆਨ 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਸਾਲ 2020-21 ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਸ ਨੇ ਆਮਦਨ ਟੈਕਸ ਬਾਰੇ ਵੀ ਐਲਾਨ ਕੀਤਾ। ਬਜਟ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਇਹ ਵੀ ਚਰਚਾ ਸੀ ਕਿ ਹੁਣ ਪ੍ਰਵਾਸੀ ਭਾਰਤੀਆਂ ਜਾਂ ਪਰਵਾਸੀ ਭਾਰਤੀਆਂ ਨੂੰ ਵੀ ਟੈਕਸ ਦੇਣਾ ਪਵੇਗਾ।

 

ਵਿੱਤ ਮੰਤਰਾਲੇ ਨੇ ਇਸ ਮਾਮਲੇ ‘ਤੇ ਬਿਆਨ ਜਾਰੀ ਕਰਕੇ ਸਥਿਤੀ ਸਪੱਸ਼ਟ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨਆਰਆਈ ਨੂੰ ਟੈਕਸ ਅਦਾ ਕਰਨਾ ਪਵੇਗਾ।

 

ਮੰਤਰਾਲੇ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਇਸ ਪ੍ਰਸਤਾਵਿਤ ਪ੍ਰਾਵਧਾਨ ਤਹਿਤ ਇਕ ਭਾਰਤੀ ਨਾਗਰਿਕ ਜਿਸ ਨੂੰ ਭਾਰਤ ਦਾ ਨਿਵਾਸੀ ਮੰਨਿਆ ਜਾਂਦਾ ਹੈ, ਵੱਲੋਂ ਭਾਰਤ ਤੋਂ ਬਾਹਰ ਕਮਾਈ ਗਈ ਆਮਦਨੀ 'ਤੇ ਟੈਕਸ ਉਸ ਸਮੇਂ ਤੱਕ ਨਹੀਂ ਲਾਇਆ ਜਾਵੇਗਾ ਜਦੋਂ ਤਕ ਉਹ ਇਕ ਭਾਰਤੀ ਕਾਰੋਬਾਰ ਜਾਂ ਪੇਸ਼ੇ ਰਾਹੀਂ ਨਹੀਂ ਕਮਾਇਆ ਗਿਆ ਹੋਵੇ।

 

ਸਰਕਾਰ ਨੇ ਨਵਾਂ ਟੈਕਸ ਲਿਆਂਦਾ


ਮੋਦੀ ਸਰਕਾਰ ਨੇ 2020-21 ਦੇ ਬਜਟ ਵਿੱਚ ਟੈਕਸ ਅਦਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਵਿੱਤੀ ਸਾਲ 2020-21 ਲਈ ਬਜਟ ਪੇਸ਼ ਕਰਦਿਆਂ ਟੈਕਸ ਸਲੈਬਾਂ ਵਿੱਚ ਤਬਦੀਲੀਆਂ ਪੇਸ਼ ਕੀਤੀਆਂ। ਨਵੀਂ ਟੈਕਸ ਪ੍ਰਣਾਲੀ ਵਿੱਚ ਢਾਈ ਲੱਖ ਤੱਕ ਦੀ ਆਮਦਨੀ 'ਤੇ ਕੋਈ ਟੈਕਸ ਨਹੀਂ ਲੱਗੇਗਾ।

 

2.5 ਲੱਖ ਤੋਂ 5 ਲੱਖ ਰੁਪਏ ਦੀ ਆਮਦਨ 'ਤੇ 5% ਟੈਕਸ ਲੱਗੇਗਾ। 5 ਤੋਂ 7.5 ਲੱਖ ਦੀ ਆਮਦਨੀ 'ਤੇ 10% ਟੈਕਸ ਲੱਗੇਗਾ। ਪਹਿਲਾਂ 10 ਪ੍ਰਤੀਸ਼ਤ ਦੀ ਕੋਈ ਸਲੈਬ ਨਹੀਂ ਸੀ। 7.5 ਲੱਖ ਤੋਂ 10 ਲੱਖ ਆਮਦਨੀ 'ਤੇ 15 ਪ੍ਰਤੀਸ਼ਤ ਟੈਕਸ ਲੱਗੇਗਾ। 10 ਲੱਖ ਤੋਂ ਲੈ ਕੇ 12.5 ਲੱਖ ਤੱਕ ਦੀ ਆਮਦਨ 'ਤੇ 20% ਟੈਕਸ ਲੱਗੇਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Clarification regarding Proposal in Finance Bill 2020 for NRI tax