ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਮਿਲਨਾਡੂ ਸਰਕਾਰ ਨੇ ਕਰੁਣਾਨਿਧੀ ਲਈ ਮਰੀਨਾ ਬੀਚ `ਤੇ ਥਾਂ ਦੇਣ ਤੋਂ ਕੀਤਾ ਇਨਕਾਰ

ਕਰੁਣਾਨਿਧੀ ਲਈ ਮਰੀਨਾ ਬੀਚ `ਤੇ ਥਾਂ ਦੇਣ ਤੋਂ ਕੀਤਾ ਇਨਕਾਰ

ਤਮਿਲਨਾਡੂ ਸਰਕਾਰ ਨੇ ਅੱਜ ਵਿਰੋਧੀ ਡੀਐਮਕੇ ਦੇ ਮੁੱਖੀ ਅਤੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਨੂੰ ਦਫਨਾਉਣ ਲਈ ਮਰੀਨਾ ਬੀਚ `ਤੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਰੁਣਾਨਿਧੀ ਲਈ ਸਾਬਕਾ ਮੁੱਖ ਮੰਤਰੀ ਸੀ ਰਾਜਗੋਪਾਲਚਾਰੀ ਅਤੇ ਕੇ ਕਾਮਰਾਜ ਦੇ ਸਮਾਰਕਾਂ ਦੇ ਕੋਲ ਥਾਂ ਦੇਣ ਦੀ ਮੰਗ ਕੀਤੀ ਸੀ।

 

ਸਰਕਾਰ ਦੇ ਇਸ ਕਦਮ `ਤੇ ਵਿਵਾਦ ਪੈਦਾ ਹੋ ਗਿਆ ਹੈ। ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ ਕੇ ਸਟਾਲਿਨ ਨੇ ਕਰੁਣਾਨਿਧੀ ਦੇ ਲੰਬੇ ਸਮਾਜਿਕ ਜੀਵਨ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਦੇ ਪਲਾਨੀ ਸਵਾਮੀ ਨੂੰ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਮਰੀਨਾ ਬੀਚ `ਤੇ ਆਗੂ ਲਈ ਸੀ ਐਨ ਅੰਨਾਦੁਰਾਈ ਦੀ ਸਮਾਧੀ ਦੇ ਕੋਲ ਥਾਂ ਦੇਣ ਦੀ ਮੰਗ ਕੀਤੀ ਸੀ।


ਸਟਾਲਿਨ ਨੇ ਆਪਣੇ ਪਿਤਾ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਇਸ ਸਬੰਧੀ ਇਸ ਸਬੰਧੀ ਮੁੱਖ ਮੰਤਰੀ ਨੂੰ ਦਿੱਤਾ ਸੀ। ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਦਰਾਸ ਉਚ ਅਦਾਲਤ `ਚ ਚਲਦੇ ਕਈ ਮਾਮਲਿਆਂ ਅਤੇ ਕਾਨੂੰਨੀ ਮੁਸ਼ਕਲਾਂ ਕਾਰਨ ਮਰੀਨਾ ਬੀਚ `ਤੇ ਥਾਂ ਦੇਣ `ਚ ਅਸਮਰਥ ਹਨ। ਹਾਲਾਂਕਿ ਸਰਕਾਰ ਰਾਜਾਜੀ ਅਤੇ ਕਾਮਰਾਜ ਦੇ ਸਮਾਰਕਾਂ ਦੇ ਵਿਚ ਸਰਦਾਰ ਪਟੇਲ ਰੋਡ `ਤੇ ਦੋ ਏਕੜ ਦੇਣ ਲਈ ਤਿਆਰ ਹੈ। ਕੁਝ ਖ਼ਬਰਾ `ਚ ਕਿਹਾ ਗਿਆ ਹੈ ਕਿ ਸਰਕਾਰ ਮਰੀਨਾ ਬੀਚ `ਤੇ ਕਰੁਣਾਨਿਧੀ ਨੂੰ ਦਫਾਉਣ ਲਈ ਇਸ ਲਈ ਥਾਂ ਦੇਣ ਤੋਂ ਮਨ੍ਹਾਂ ਕਰ ਰਹੀ ਹੈ ਕਿਉਂਕਿ ਉਹ ਮੌਜੂਦਾ ਮੁੱਖ ਮੰਤਰੀ ਨਹੀਂ ਸਨ।


ਦੂਜੇ ਪਾਸੇ ਮਰੀਨਾ ਬੀਚ `ਤੇ ਕਰੁਣਾਨਿਧੀ ਦਫਨਾਉਣ ਲਈ ਮਾਮਲਾ ਮਦਰਾਸ ਹਾਈਕੋਰਟ `ਚ ਪਹੁੰਚ ਗਿਆ। ਖ਼ਬਰ ਲਿਖੇ ਜਾਣ ਤੱਕ ਅਦਾਲਤ `ਚ ਸੁਣਵਾਈ ਚੱਲ ਰਹੀ ਸੀ। 
ਸਾਬਕਾ ਮੁੱਖ ਮੰਤਰੀ ਐਮ ਜੀ ਰਾਮਚੰਦਰਨ ਅਤੇ ਉਨ੍ਹਾਂ ਦੇ ਬਹੁਤ ਨਜ਼ਦੀਕੀ ਜੇ ਜੈਲਲਿਤਾ ਮਰੀਨਾ ਬੀਚ `ਤੇ ਹੀ ਦਫਨ ਕੀਤੇ ਗਏ ਸ ਅਤੇ ਉਥੇਂ ਹੀ ਉਨ੍ਹਾਂ ਦੀ ਸਮਾਰਕ ਬਣਾਈ ਗਈ। ਇਹ ਦੋਵੇਂ ਰਾਜਨੀਤੀ `ਚ ਕਰੁਣਾਨਿਧੀ ਦੇ ਕੱਟੜ ਵਿਰੋਧੀ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Clash on karunanidhi Burial tamil Government Deny to Give Place on marin beach