ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11ਵੀਂ ਦੀ ਵਿਦਿਆਰਥਣ ਨੇ ਸਕੂਲ ਹੋਸਟਲ 'ਚ ਦਿੱਤਾ ਬੱਚੇ ਨੂੰ ਜਨਮ, ਵਾਰਡਨ ਮੁਅੱਤਲ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਦੰਤੇਵਾੜਾ 'ਚ 11ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਸਕੂਲ ਦੇ ਹੋਸਟਲ 'ਚ ਇੱਕ ਬੱਚੇ ਨੂੰ ਜਨਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਵਜੰਮਿਆ ਬੱਚਾ ਮਰਿਆ ਪੈਦਾ ਹੋਇਆ ਸੀ। ਡਿਪਟੀ ਕਲੈਕਟਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ, "ਨਵਜੰਮਿਆ ਬੱਚਾ ਮਰਿਆ ਪੈਦਾ ਹੋਇਆ ਸੀ। ਵਿਦਿਆਰਥਣ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪਿੰਡ ਦੇ ਇੱਕ ਲੜਕੇ ਨਾਲ ਰਿਲੇਸ਼ਨਸ਼ਿੱਪ 'ਚ ਹੈ। ਹੋਸਟਲ ਦੀ ਵਾਰਡਨ ਹੇਮਲਤਾ ਨਾਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।"
 

 

ਜਾਣਕਾਰੀ ਮੁਤਾਬਿਕ ਛੱਤੀਸਗੜ੍ਹ ਦੇ ਦੰਤੇਵਾੜਾ ਦੇ ਪਤਾਰਰਸ 'ਚ 11ਵੀਂ ਦੀ ਵਿਦਿਆਰਥਣ ਨੇ ਸਕੂਲ ਹੋਸਟਲ 'ਚ ਇੱਕ ਬੱਚੇ ਨੂੰ ਜਨਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਵਜੰਮੇ ਦੀ ਮੌਤ ਅਸੁਰੱਖਿਅਤ ਜਣੇਪੇ ਕਾਰਨ ਹੋਈ ਹੈ। ਇਹ ਸਾਰੀ ਘਟਨਾ ਹੋਸਟਲ ਦੀ ਵਾਰਡਨ ਹੇਮਲਤਾ ਨਾਗ ਦੇ ਸਾਹਮਣੇ ਵਾਪਰੀ। ਉਸ ਨੇ ਮਾਮਲੇ ਨੂੰ ਦਬਾਉਣ ਲਈ ਝੂਠ ਬੋਲਿਆ। ਇਸੇ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
 

 

ਡਿਪਟੀ ਕਲੈਕਟਰ ਪ੍ਰੀਤੀ ਦੁਰਗਮ ਨੇ ਦੱਸਿਆ ਕਿ ਵਾਰਡਨ ਨੇ ਪੁੱਛਗਿੱਛ ਦੌਰਾਨ ਹੋਸਟਲ 'ਚ ਬੱਚਾ ਪੈਦਾ ਹੋਣ ਦੇ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਲੜਕੀ ਦੀ ਸਿਹਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਸ ਨੂੰ ਮਾਪਿਆਂ ਕੋਲ ਭੇਜ ਦਿੱਤਾ ਸੀ। ਮਾਪੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਇਸ ਮਾਮਲੇ ਦਾ ਖੁਲਾਸਾ ਹੋਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

ਡਿਪਟੀ ਕਲੈਕਟਰ ਨੇ ਕਿਹਾ, "ਵਿਦਿਆਰਥਣ ਨੇ ਦੱਸਿਆ ਕਿ ਉਹ ਦੋ ਸਾਲ ਤੋਂ ਪਿੰਡ ਦੇ ਇੱਕ ਲੜਕੇ ਨਾਲ ਰਿਲੇਸ਼ਨਸ਼ਿੱਪ 'ਚ ਹੈ। ਹੋਸਟਲ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਅਦ ਲੜਕੀ ਨੂੰ ਹਸਪਤਾਲ ਲਿਆਂਦਾ ਗਿਆ। ਮੈਡੀਕਲ ਸਟਾਫ ਨਾਲ ਵੀ ਪੁੱਛਗਿੱਛ ਹੋਵੇਗੀ ਅਤੇ ਜਾਂਚ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹੋਸਟਲ ਪ੍ਰਸ਼ਾਸਨ ਨੇ ਮ੍ਰਿਤਕ ਬੱਚੇ ਨੂੰ ਲੜਕੀ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Class 11 student delivers baby in Chhattisgarh school hostel