ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਤੋਂ ਪ੍ਰੇਸ਼ਾਨ ਮੱਧ ਪ੍ਰਦੇਸ਼ ਦੇ ਲੋਕਾਂ ’ਚ ਮੁੜ ਬੱਦਲ ਵੇਖਕੇ ਦਹਿਸ਼ਤ

ਹੜ੍ਹ ਤੋਂ ਪ੍ਰੇਸ਼ਾਨ ਮੱਧ ਪ੍ਰਦੇਸ਼ ਦੇ ਲੋਕਾਂ ’ਚ ਮੁੜ ਬੱਦਲ ਵੇਖਕੇ ਦਹਿਸ਼ਤ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਮੇਤ ਸੂਬੇ ਦੇ ਕਈ ਹੋਰ ਹਿੱਸਿਆਂ ਵਿਚ ਮੰਗਲਵਾਰ ਨੂੰ ਵੀ ਬੱਦਲ ਛਾਏ ਹੋਏ ਹਨ, ਉਥੇ ਮੌਸਮ ਵਿਭਾਗ ਨੇ ਆਉਣੇ 24 ਘੰਟਿਆਂ ਵਿਚ ਸੂਬੇ ਦੇ ਕਈ ਹਿੱਸਿਆਂ ਵਿਚ ਆਮ ਤੋਂ ਜ਼ਿਆਦਾ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

 

ਸੂਬੇ ਵਿਚ ਬੀਤੇ ਕਈ ਦਿਨਾਂ ਤੋਂ ਅਲੱਗ–ਅਲੱਗ ਹਿੱਸਿਆਂ ਵਿਚ ਮੀਂਹ ਦਾ ਕ੍ਰਮ ਬਣਿਆ ਹੋਇਆ ਹੈ। ਆਸਮਾਨ ਉਤੇ ਬੱਦਲਾਂ ਦੇ ਨਾਲ ਕਈ ਥਾਵਾਂ ਉਤੇ ਭਾਰੀ ਮੀਂਹ ਪਿਆ।

 

ਮੌਸਮ ਵਿਭਾਗ ਅਨੁਸਾਰ, ਸੂਬੇ ਦੇ ਆਸਪਾਸ ਘੱਟ ਦਬਾਅ ਦਾ ਖੇਤਰ ਬਣਨ ਨਾਲ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਬੀਤੇ 24 ਘੰਟਿਆਂ ਦੌਰਾਨ ਖੰਡਵਾ ਵਿਚ 118 ਮਿਲੀ ਮੀਟਰ, ਭੋਪਾਲ ਵਿਚ 29.8 ਮਿਲੀ ਮੀਟਰ, ਧਾਰ ਵਿਚ 43.2 ਮਿਲੀ ਮੀਟਰ, ਸਿਧੀ ਵਿਚ 57.6 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸੂਬੇ ਵਿਚ ਮੌਸਮ ਦੇ ਨਾਲ ਤਾਮਮਾਨ ਵਿਚ ਵੀ ਬਦਲਾਅ ਦਾ ਦੌਰ ਬਣਿਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:clouds covered the many districts of MP it likely to rain in many parts of the state