ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਠਾਕਰੇ ਦੀ ਕੋਠੀ ਅੱਗੇ ਲੱਗਾ ‘CM ਆਦਿੱਤਿਆ ਠਾਕਰੇ’ ਦਾ ਪੋਸਟਰ

ਠਾਕਰੇ ਦੀ ਕੋਠੀ ਅੱਗੇ ਲੱਗਾ ‘CM ਆਦਿੱਤਿਆ ਠਾਕਰੇ’ ਦਾ ਪੋਸਟਰ

ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਨਤੀਜੇ ਆਇਆਂ ਨੂੰ ਲਗਭਗ ਦੋ ਹਫ਼ਤੇ ਹੋ ਚੱਲੇ ਹਨ ਪਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਭਾਜਪਾ ਤੇ ਸ਼ਿਵ–ਸੈਨਾ ਵਿਚਾਲੇ ਰੇੜਕਾ ਲਗਾਤਾਰ ਬਣਿਆ ਹੋਇਆ ਹੈ। ਦੋਵੇਂ ਹੀ ਪਾਰਟੀਆਂ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਉੱਤੇ ਆਪੋ–ਆਪਣੇ ਦਾਅਵੇ ਪ੍ਰਗਟਾਏ ਜਾ ਰਹੇ ਹਨ।

 

 

ਇਸ ਦੌਰਾਨ ਮੁੰਬਈ ’ਚ ਠਾਕਰੇ ਪਰਿਵਾਰ ਦੀ ਰਿਹਾਇਸਗਾਹ, ਜਿਸ ਨੂੰ ਮਹਾਰਾਸ਼ਟਰ ’ਚ ‘ਮਾਤੋਸ਼੍ਰੀ’ ਦੇ ਨਾਂਅ ਨਾਲ ਵੱਧ ਜਾਣਿਆ ਜਾਂਦਾ ਹੈ, ਦੇ ਬਾਹਰ ਇੱਕ ਵਿਸ਼ਾਲ ਪੋਸਟਰ ਲਾਇਆ ਗਿਆ ਹੈ; ਜਿਸ ਉੱਤੇ ਸ਼ਿਵ ਸੈਨਾ ਆਦਿੱਤਿਆ ਠਾਕਰੇ ਦੀ ਤਸਵੀਰ ਨਾਲ ਲਿਖਿਆ ਗਿਆ ਹੈ – ‘ਮੇਰਾ ਵਿਧਾਇਕ, ਮੇਰਾ ਮੁੱਖ ਮੰਤਰੀ’।

 

 

ਇਹ ਪੋਸਟਰ ਕਥਿਤ ਤੌਰ ’ਤੇ ਸ਼ਿਵ–ਸੈਨਾ ਦੇ ਕਾਰਪੋਰੇਟਰ ਹਾਜੀ ਹਲੀਮ ਖ਼ਾਨ ਨੇ ਲਾਇਆ ਹੈ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਖਿਆਾ ਸੀ ਕਿ ਰਾਜ ਵਿੱਚ ਸਰਕਾਰ ਦਾ ਗਠਨ ਛੇਤੀ ਹੋਵੇਗਾ।

 

 

ਉੱਧਰ ਕੱਲ੍ਹ ਹੀ ਸ਼ਿਵ–ਸੈਨਾ ਦੇ ਸੰਸਦ ਮੈਂਬਰ ਸ੍ਰੀ ਸੰਜੇ ਰਾਉਤ ਨੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਆਖਿਆ ਸੀ ਕਿ ਸਰਕਾਰ ਬਣਾਉਣ ਵਿੱਚ ਹੋ ਰਹੀ ਦੇਰੀ ਲਈ ਉਨ੍ਹਾਂ ਦੀ ਪਾਰਟੀ ਜ਼ਿੰਮੇਵਾਰ ਨਹੀਂ ਹੈ।

 

 

ਸੂਤਰਾਂ ਮੁਤਾਬਕ ਮੁੱਖ ਮੰਤਰੀ ਸ੍ਰੀ ਫੜਨਵੀਸ ਨੇ ਪਾਰਟੀ ਪ੍ਰਧਾਨ ਸ੍ਰੀ ਸ਼ਾਹ ਨਾਲ ਮੁਲਾਕਾਤ ਦੌਰਾਨ ਸਰਕਾਰ ਬਣਾਉਣ ਲਈ ਪਾਰਟੀ ਦੀਆਂ ਤਿਆਰੀਆਂ ਤੇ ਸ਼ਿਵ–ਸੈਨਾ ਦੇ ਰੁਖ਼ ਤੋਂ ਜਾਣੂ ਕਰਵਾਇਆ ਦੋਵੇਂ ਆਗੂਆਂ ਨੇ ਭਾਜਪਾ ਦੀ ਅਗਲੇਰੀ ਰਣਨੀਤੀ ਨੂੰ ਲੈ ਕੇ ਕੁਝ ਗੰਭੀਰ ਵਿਚਾਰ–ਵਟਾਂਦਰਾ ਵੀ ਕੀਤਾ।

 

 

ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਸ਼ਿਵ–ਸੈਨਾ ਨੂੰ ਕਿਸੇ ਤਰ੍ਹਾਂ ਮਨਾਉਣ ਤੇ ਵੈਕਲਪਿਕ ਫ਼ਾਰੂਮੂਲੇ – ਦੋਵਾਂ ਉੱਤੇ ਹੀ ਵਿਚਾਰ–ਚਰਚਾ ਹੋਈ। ਇਸ ਤੋਂ ਬਾਅਦ ਸ੍ਰੀ ਫੜਨਵੀਸ ਨੇ ਮਹਾਰਾਸ਼ਟਰ ਦੇ ਚੋਣ–ਇੰਚਾਰਜ ਰਹੇ ਪਾਰਟੀ ਦੇ ਜਨਰਲ ਸਕੱਤਰ ਭੂਪੇਂਦਰ ਯਾਦਵ ਨਾਲ ਵੀ ਮੁਲਾਕਾਤ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM ADITYA THAKRE Poster on Thakre Residence