ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਮਾਰਸੁਆਮੀ ਦਾ ਦਾਅਵਾ, ਸਾਡੇ MLA ਨੂੰ BJP ਨੇ ਦਿੱਤਾ 10 ਕਰੋੜ ਦਾ ਆਫ਼ਰ

ਕਰਨਾਟਕ ਚ ਇਕ ਵਾਰ ਮੁੜ ਤੋਂ ਕਾਂਗਰਸ-ਜੇਡੀਐਸ ਗਠਜੋੜ ’ਤੇ ਆਪ੍ਰੇਸ਼ਨ ਲੋਟਸ ਦਾ ਖ਼ਤਰਾ ਨਜ਼ਰ ਆਉਣ ਲਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸੁਆਮੀ ਨੇ ਮੰਗਲਵਾਰ ਨੂੰ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਦੇ ਇਕ ਵਿਧਾਇਕ ਨੂੰ ਸੱਦਿਆ ਸੀ ਤੇ ਪਾਰਟੀ ਚ ਸ਼ਾਮਲ ਹੋਣ ਲਈ 10 ਕਰੋੜ ਰੁਪਏ ਦਾ ਆਫ਼ਰ ਵੀ ਦਿੱਤਾ।

 

ਰਾਮਨਗਰ ਵਿਖੇ ਇਕ ਪਿੰਡ ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੁਮਾਰਸੁਆਮੀ ਨੇ ਕਿਹਾ ਕਿ ਕਰਨਾਨਕ ਚ ਸਾਡੀ ਕਾਂਗਰਸ ਦੀ ਸਰਕਾਰ ਡੇਗਣ ਲਈ ਭਾਜਪਾ ਵਲੋਂ ਲਗਾਤਾਰ ਕੋਸ਼ੀਸ਼ਾਂ ਜਾਰੀ ਹਨ ਅਤੇ ਇਸ ਪਿੱਛੇ ਕੌਣ ਹੈ, ਉਹ ਉਸ ਨੂੰ ਜਾਣਦੇ ਹਨ।

 

ਦਾਅਵਾ ਕਰਦਿਆਂ ਕੁਮਾਰਸੁਆਮੀ ਨੇ ਦੋਸ਼ ਲਗਾਇਆ, ਸਾਡੇ ਵਿਧਾਇਕ ਨੂੰ ਫ਼ੋਨ ਕਰਨ ਵਾਲੇ ਆਗੂ ਨੇ ਉਸ ਨੂੰ ਫ਼ੋਨ ’ਤੇ ਕਿਹਾ ਕਿ ਕੱਲ੍ਹ ਸ਼ਾਮ ਤਕ ਸਰਕਾਰ ਡਿੱਗਣ ਵਾਲੀ ਹੈ। ਕਾਂਗਰਸ ਤੇ ਜਦ (ਐਸ) ਦੇ 9 ਵਿਧਾਇਕ ਪਹਿਲਾਂ ਹੀ ਹਤਾਖ਼ਰ ਕਰ ਚੁੱਕੇ ਹਨ। ਜੇਕਰ ਉਹ ਸਾਡਾ ਵਿਧਾਇਕ ਸਹਿਮਤ ਹੁੰਦਾ ਹੈ ਤਾਂ ਉਸਦੇ ਟਿਕਾਣੇ ’ਤੇ 10 ਕਰੋੜ ਰੁਪਏ ਪਹੁੰਚਾ ਦਿੱਤੇ ਜਾਣਗੇ।

 

ਕੁਮਾਰਸੁਆਮੀ ਨੇ ਨਾ ਤਾਂ ਉਸ ਵਿਧਾਇਕ ਦਾ ਨਾਂ ਦਸਿਆ ਤੇ ਨਾ ਹੀ ਭਾਜਪਾ ਦੇ ਉਸ ਆਗੂ ਦਾ ਨਾਂ ਦਸਿਆ ਜਿਸ ਨੇ ਉਨ੍ਹਾਂ ਦੇ ਵਿਧਾਇਕ ਨੂੰ ਫ਼ੋਨ ਕੀਤਾ ਸੀ। ਕੁਮਾਰਸੁਆਮੀ ਨੇ ਕਿਹਾ, ਮੈਂ ਵਾਅਦਾ ਕਰਦਾ ਹਾਂ ਤੁਹਾਡੀ ਉਮੀਦਾਂ ਨੂੰ ਪੂਰਾ ਕਰਾਂਗਾ। ਮੈਂ ਰੋਜ਼ ਜਿਸ ਦਰਦ ਨਾਲੋਂ ਰੋਜ਼ ਲੰਘ ਰਿਹਾ ਹਾਂ, ਉਸ ਨੂੰ ਬਿਆਨ ਨਹੀਂ ਕਰ ਸਕਦਾ। ਮੈਂ ਤੁਹਾਡੇ ਨਾਲ ਇਸ ਦਰਦ ਨੂੰ ਵੰਡਣਾ ਚਾਹੁੰਦਾ ਹਾਂ ਪਰ ਨਹੀਂ ਕਰ ਸਕਦਾ ਪਰ ਸੂਬੇ ਦੇ ਲੋਕਾਂ ਦੀ ਹਰੇਕ ਸਮੱਸਿਆ ਦਾ ਹੱਲ ਕਰਨ ਦੀ ਲੋੜ ਹੈ। ਮੇਰੇ ਕੋਲ ਸਰਕਾਰ ਨੂੰ ਸੁਚਾਰੂ ਤੌਰ ਤੇ ਚਲਾਉਣ ਦੀ ਜ਼ਿੰਮੇਵਾਰੀ ਹੈ।

 

ਕੁਮਾਰਸੁਆਮੀ ਦੇ ਇਸ ਬਿਆਨ ’ਤੇ ਭਾਜਪਾ ਦੇ ਬੁਲਾਰੇ ਜੀ ਮਧੁਸੂਦਨ ਨੇ ਕਿਹਾ ਕਿ ਮੁੱਖ ਮੁੰਤਰੀ ਕੁਮਾਰਸੁਆਮੀ ਬੇਤਮਬ ਦੋਸ਼ ਲਗਾ ਰਹੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM HD Kumaraswamy Claims BJP offered A JDS MLA Rs 10 Cr to leave JDS and join BJP