ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਜਗਨਮੋਹਨ ਰੈਡੀ ਨੇ ਤੇਲੰਗਾਨਾ ਪੁਲਿਸ ਤੇ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਹੈਦਰਾਬਾਦ ਚ ਇੱਕ ਔਰਤ ਡਾਕਟਰ ਨਾਲ ਵਾਪਰੀ ਜਬਰ ਜਨਾਹ ਤੇ ਕਤਲ ਦੀ ਘਟਨਾ ਮਗਰੋਂ ਦੋਸ਼ੀਆਂ ਨਾਲ ਪੁਲਿਸ ਦੀ ਮੁਠਭੇੜ ਦੇ ਹੋਏ ਇਨਕਾਊਂਟਰ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈਡੀ ਨੇ ਆਪਣਾ ਪੱਖ ਰਖਿਆ ਹੈ। ਜਗਨਮੋਹਨ ਰੈਡੀ ਨੇ ਸੋਮਵਾਰ ਨੂੰ ਆਪਣੇ ਤੇਲੰਗਾਨਾ ਹਮਰੁਤਬਾ ਕੇ ਚੰਦਰਸ਼ੇਖਰ ਰਾਓ ਅਤੇ ਤੇਲੰਗਾਨਾ ਪੁਲਿਸ ਦੀ ਚਾਰ ਦੋਸ਼ੀਆਂ ਦੇ ਪੁਲਿਸ ਇਨਕਾਊਂਟਰ ਲਈ ਸ਼ਲਾਘਾ ਕੀਤੀ ਹੈ।

 

ਜਗਨਮੋਹਨ ਰੈਡੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਚ ਸਖ਼ਤ ਕਾਨੂੰਨ ਬਣਾਉਣ ਲਈ ਇਕ ਬਿੱਲ ਲਿਆਏਗੀ ਤਾਂ ਜੋ ਔਰਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਦੀ ਸੁਣਵਾਈ ਤੇਜ਼ ਸੁਣਵਾਈ ਅਤੇ ਢੁੱਕਵੀਂ ਸਜ਼ਾ ਨੂੰ ਯਕੀਨੀ ਬਣਾਇਆ ਜਾ ਸਕੇ। ਵਿਧਾਨ ਸਭਾ ਚ ਆਪਣੇ ਭਾਵੁਕ ਭਾਸ਼ਣ ਚ ਉਨ੍ਹਾਂ ਨੇ ਸਖਤ ਕਾਨੂੰਨਾਂ ਦੀ ਵਕਾਲਤ ਕੀਤੀ ਜੋ ਔਰਤਾਂ ਵਿਰੁੱਧ ਅਪਰਾਧ ਦੇ ਮਾਮਲਿਆਂ ਚ ਜਲਦੀ ਮੁਕੱਦਮਾ ਚਲਾਉਣ ਅਤੇ ਮਿਸਾਲੀ ਸਜ਼ਾ ਨੂੰ ਯਕੀਨੀ ਬਣਾਉਣਗੇ।

 

ਉਨ੍ਹਾਂ ਕਿਹਾ, "ਦੋ ਧੀਆਂ ਦਾ ਪਿਤਾ ਹੋਣ ਕਰਕੇ ਮੈਂ ਇਸ ਘਟਨਾ ਤੋਂ ਕਾਫੀ ਦੁਖੀ ਸੀ। ਇੱਕ ਪਿਤਾ ਵਜੋਂ ਮੈਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਕੀ ਪ੍ਰਤੀਕਰਮ ਦੇਣਾ ਚਾਹੀਦਾ ਹੈ? ਸਰਪ੍ਰਸਤ ਨੂੰ ਕਿਸ ਕਿਸਮ ਦੀ ਸਜ਼ਾ ਤੋਂ ਰਾਹਤ ਮਿਲੇਗੀ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।"

 

ਉਨ੍ਹਾਂ ਕਿਹਾ, “ਇਹ ਘਟਨਾ ਵਾਪਰੀ। ਮੀਡੀਆ ਨੇ ਦਿਖਾਇਆ ਕਿ ਇਹ ਗਲਤ ਹੋਇਆ। ਬਾਅਦ ਚ ਤੇਲੰਗਾਨਾ ਸਰਕਾਰ ਨੇ ਜਵਾਬ ਦਿੱਤਾ। ਕੇਸੀਆਰ ਅਤੇ ਤੇਲੰਗਾਨਾ ਦੇ ਪੁਲਿਸ ਅਧਿਕਾਰੀਆਂ ਨੂੰ ਮੇਰੀ ਸਲਾਮ।

 

ਜਗਨਮੋਹਨ ਰੈਡੀ ਨੇ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਣ ਵਾਲਿਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਜਦੋਂ ਕਿਸੇ ਫਿਲਮ ਚ ਕੋਈ ਨਾਇਕ ਕਿਸੇ ਮੁਕਾਬਲੇ ਚ ਕਿਸੇ ਨੂੰ ਮਾਰ ਦਿੰਦਾ ਹੈ ਤਾਂ ਅਸੀਂ ਸਾਰੇ ਤਾੜੀਆਂ ਮਾਰਦੇ ਹਾਂ ਤੇ ਕਹਿੰਦੇ ਹਾਂ ਕਿ ਫਿਲਮ ਚੰਗੀ ਹੈ।"

 

ਉਨ੍ਹਾਂ ਕਿਹਾ, “ਪਰ ਜੇ ਕੋਈ ਸਾਹਸੀ ਵਿਅਕਤੀ ਅਸਲ ਜ਼ਿੰਦਗੀ ਚ ਵੀ ਅਜਿਹਾ ਹੀ ਕਰਦਾ ਹੈ… ਤਾਂ ਕੋਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਾਮ ’ਤੇ ਦਿੱਲੀ ਤੋਂ ਆਵੇਗਾ। ਉਹ ਕਹੇਗਾ ਕਿ ਇਹ ਗਲਤ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਉਹ ਸਵਾਲ ਚੁੱਕਦਾ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਅਸੀਂ ਵੇਖਦੇ ਹਾਂ ਕਿ ਅਜਿਹੇ ਪ੍ਰਸ਼ਨ ਪੈਦਾ ਹੋ ਰਹੇ ਹਨ।" ਸਾਡੇ ਕਾਨੂੰਨ ਅਜਿਹੀ ਤਰਸਯੋਗ ਸਥਿਤੀ ਵਿੱਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Jaganmohan Reddy praised Telangana Police and Chief Minister