ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਨੁਕਸਾਨੀ ਫਸਲਾਂ ਦੀ ਹੋਵੇਗੀ ਵਿਸ਼ੇਸ਼ ਗਿਰਦਾਵਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਐਲਾਨ ਕੀਤਾ ਕਿ ਸੂਬੇ ਦੇ ਜਿਨਾਂ ਖੇਤਰਾਂ ਵਿਚ ਓਲੇ ਪੈਣ ਨਾਲ ਰਬੀ ਫਸਲ ਨੂੰ ਨੁਕਸਾਨ ਹੋਇਆ ਹੈ। ਉੱਥੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਜੋ ਫਸਲਾਂ ਦੇ ਨੁਕਸਾਨ ਦਾ ਆਂਕਲਣ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਜਲਦੀ ਮੁਆਵਜਾ ਦਿੱਤਾ ਜਾ ਸਕੇ।

 

ਇਹ ਐਲਾਨ ਮੁੱਖ ਮੰਤਰੀ, ਜੋ ਸਦਨ ਦੇ ਨੇਤਾ ਵੀ ਹਨ, ਨੇ ਵਿਧਾਨਸਭਾ ਵਿਚ ਪ੍ਰਸ਼ਨਕਾਲ ਦੇ ਬਾਅਦ ਕੀਤਾ। ਸਦਨ ਵਿਚ ਜਦੋਂ ਕੁੱਝ ਮੈਂਬਰਾਂ ਵੱਲੋਂ ਪਿਛਲੇ ਦਿਨਾਂ ਹੋਈ ਬੇਮੌਸਮੀ ਵੱਰਖਾ ਅਤੇ ਓਲੇ ਪੈਣ ਦੇ ਕਾਰਨ ਫਸਲਾਂ ਨੁੰ ਹੋਏ ਨੁਕਸਾਨ 'ਤੇ ਚਿੰਤਾ ਪ੍ਰਗਟਾਈ ਤਾਂ ਇਸ 'ਤੇ ਮੁੱਖ ਮੰਤਰੀ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਸਰਕਾਰ ਇਸ ਵਿਸ਼ੇ ਵਿਚ ਪਹਿਲਾਂ ਤੋਂ ਹੀ ਚਿੰਤਿਤ ਹੈ ਅਤੇ ਇਸ ਦੇ ਲਈ ਵਿਸ਼ੇਸ਼ ਗਿਰਦਾਵਰੀਕਰਵਾਈ ਜਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM khattar speaks on Crops damaged in Haryana