ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਰਟੇਬਲ ਇਲੈਕਟ੍ਰੋਨਿਕ ਵੇਇੰਗ ਮਸ਼ੀਨ ਦਾ CM ਖੱਟਰ ਨੇ ਵੇਖਿਆ ਡੈਮੋ, ਇਹ ਹੋਵੇਗਾ ਲਾਭ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਚਕੂਲਾ ਵਿਚ ਪੋਰਟੇਬਲ ਇਲੈਕਟ੍ਰੋਨਿਕ ਵੇਇੰਗ ਮਸ਼ੀਨ ਦੇ ਡੈਮੋ ਨੂੰ ਵੇਖਿਆ। ਉਨਾਂ ਨੇ ਮਸ਼ੀਨ ਰਾਹੀਂ ਖੁਦ ਲੋਡਿੰਗ ਤੇ ਅਨਲੋਡਿੰਗ ਕਈ ਗੱਡੀਆਂ ਦਾ ਵਜਨ ਕਰਵਾਇਆ ਅਤੇ ਜਾਂਚ ਕੀਤੀ।

 

ਮੁੱਖ ਮੰਤਰੀ ਨੇ ਲੋਡਿੰਗ ਕੀਤੀ ਗਈ ਗੱਡੀਆਂ ਦੇ ਵਜਨ ਦਾ ਬਾਰਿਕੀ ਨਾਲ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਤਿੰਨ ਗੱਡੀਆਂ ਨੂੰ ਆਮ ਧਰਮ ਕਾਂਡੇ 'ਤੇ ਭੇਜ ਕੇ ਵਜਨ ਕਰਵਾਇਆ। ਉਨਾਂ ਨੇ ਖਾਲੀ ਗੱਡੀਆਂ ਦਾ ਵੀ ਵਜਨ ਕਰਵਾਇਆ ਅਤੇ ਉਨਾਂ ਦਾ ਆਰ.ਸੀ. ਵਿਚ ਲਿਖੇ ਵਜਨ ਨਾਲ ਮਿਲਣ ਕੀਤਾ। ਉਨਾਂ ਨੇ ਕਾਫਿਲੇ ਦੀ ਗੱਡੀਆਂ ਦਾ ਵਜਨ ਵੀ ਚੈਕ ਕੀਤਾ।

 

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਟੇਬਲ ਇਲੈਕਟ੍ਰੋਨਿਕ ਵੇਇੰਗ ਮਸ਼ੀਨ ਤੋਂ ਵਜਨ ਕਰਵਾ ਕੇ ਆਂਕੜੇ ਇੱਕਠੇ ਕੀਤਾ ਜਾ ਰਹੇ ਹਨ, ਜੋ ਅਸਲ ਆਂਕੜਿਆਂ ਨਾਲ ਮੇਲ ਕੀਤੇ ਜਾਣਗੇ। ਜੇਕਰ ਇੰਨਾਂ ਦੀ ਵਰਤੋਂ ਸਹੀ ਰਹੀ ਅਤੇ ਆਂਕੜੇ ਠੀਕ ਹੋਏ ਤਾਂ ਇਹ ਸੂਬੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ। ਇਹ ਪ੍ਰੋਟੇਬਲ ਮਸ਼ੀਨ ਕਿਧਰ ਵੀ ਆਸਾਨੀ ਨਾਲ ਲੈ ਜਾਈ ਜਾ ਸਕੇਗੀ ਅਤੇ ਸੜਕ ਦੇ ਵਿਚਕਾਰ ਰੱਖ ਕੇ ਲੋਡਿੰਗ ਤੇ ਅਨਲੋਡਿੰਗ ਵਾਹਨਾਂ ਦਾ ਵਜਨ ਆਸਾਨ ਨਾਲ ਕੀਤਾ ਜਾ ਸਕੇਗਾ। 

 

ਉਨਾਂ ਦਸਿਆ ਕਿ ਇਸ ਮਸ਼ੀਨ ਨਾਲ 200 ਟਨ ਤਕ ਲੋਡਿੰਗ ਗੱਡੀਆਂ ਦਾ ਵਜਨ ਕੀਤਾ ਜਾ ਸਕਦਾ ਹੈ।

 

 

 

 

 

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਈ ਐਨਸੀਆਰ ਜਿਲਿਆਂ ਵਿਚ ਕੋਰੋਨਾ ਵਾਇਰਸ ਦਾ ਫੈਲਣਾ ਚਿੰਤਾ ਦਾ ਵਿਸ਼ਾ ਹੈ, ਫਿਰ ਵੀ ਹਰਿਆਣਾ ਸਰਕਾਰ ਕੋਰੋਨਾ ਨੂੰ ਲੈ ਕੇ ਪੂਰੀ ਤਰਾਂ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਸੂਬਾ ਵਾਸੀਆਂ ਨੂੰ ਬਚਾਵੁਣ ਲਈ ਸਿਹਤ ਵਿਭਾਗ ਵੱਲੋਂ ਲੋਂੜੀਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਕਈ ਜਿਲਿਆਂ ਵਿਚ ਕੋਰੋਨਾ ਟੈਸਟਿੰਗ ਦੀ ਸਹੂਲਤਾਂ ਤੇ ਹੋਰ ਲੋਂੜੀਦੀ ਉਪਕਰਣ ਵੱਧਾਏ ਗਏ ਹਨ।  

 

ਉਨਾਂ ਕਿਹਾ ਕਿ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਨਾ ਹੈ। ਇਸ ਤੋਂ ਇਲਾਵਾ ਮਾਸਕ ਦੀ ਵਰਤੋਂ ਕਰਨਾ ਵੀ ਲਾਜਿਮੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Khattar watches Demo of Portable Electronic Weighing Machine know the Benefits