ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਵਾਸੀਆਂ ਨੂੰ CM ਮਨੋਹਰ ਲਾਲ ਦੀ ਅਪੀਲ, ਨਹੀਂ ਤਾਂ ਹੋਵੇਗੀ ਕਾਰਵਾਈ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਜਿੱਥੇ ਕਿਧਰੇ ਵੀ ਪ੍ਰਵਾਸੀ ਕਾਮੇ ਕਿਰਾਏ 'ਤੇ ਰਹਿ ਰਹੇ ਹਨ, ਉਨਾਂ ਦੇ ਮਕਾਨ ਮਾਲਕ ਇਕ ਮਹੀਨੇ ਦੇ ਸਮੇਂ ਲਈ ਕਿਰਾਏ ਦੇ ਭੁਗਤਾਨ ਦੀ ਮੰਗ ਨਹੀਂ ਕਰਨਗੇ।

 

ਉਨ੍ਹਾਂ ਕਿਹਾ ਕਿ ਜੇਕਰ ਕੋਈ ਮਕਾਨ ਮਾਲਕ ਮਜਦੂਰਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਕੰਪਲੈਕਸ ਖਾਲੀ ਕਰਨ ਲਈ ਮਜਬੂਰ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਸੂਬਾ ਸਰਕਾਰ ਨੇ ਆਦੇਸ਼ ਦਿੱਤੇ ਕਿ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਮਕਾਨ ਮਾਲਕਾਂ ਖਿਲਾਫ ਤੁਰੰਤ ਕਾਰਵਾਈ ਕਰਨ।

 

ਉਨਾਂ ਦਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਇਕ ਆਦੇਸ਼ ਰਾਜ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੀ ਸਰਕਾਰਾਂ ਨੂੰ ਜਾਰੀ ਕੀਤੇ ਹਨ, ਜਿਸ ਦੀ ਪਾਲਣਾ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।

 

ਮੁੱਖ ਮੰਤਰੀ ਨੇ ਰਾਜ ਵਿਚ ਵੀ ਇੰਨਾਂ ਦਿਸ਼ਾ-ਨਿਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਲਾਕਡਾਊਨ ਦਾ ਪਾਲਣ ਹੋਵੇ ਤਾਂ ਜੋ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ। ਉਨਾਂ ਦਸਿਆ ਕਿ ਇਸ ਤੋਂ ਇਲਾਵਾ, ਸੂਬਾ ਸਰਕਾਰ ਵੱਲੋਂ ਕੋਵਿਡ 19 ਨੂੰ ਘੱਟ ਕਰਨ ਲਈ ਵੱਖ-ਵੱਖ ਕਦਮ ਚੁੱਕਦੇ ਹੋਏ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਤੇ ਕੋਵਿਡ 19 ਲਈ ਨਿਯੁਕਤ ਕੀਤੇ ਨੋਡਲ ਅਧਿਕਾਰੀਆਂ ਨੂੰ ਵੀ ਆਦੇਸ਼ ਜਾਰੀ ਕੀਤੇ ਹਨ ਕਿ ਉਹ ਇੰਨਾਂ ਆਦੇਸ਼ਾਂ ਤੇ ਨਿਦੇਸ਼ਾਂ ਨੂੰ ਸਖਤ ਨਾਲ ਲਾਗੂ ਕਰਵਾਉਣ।

 

ਉਨਾਂ ਦਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਦੇਸ਼ਾਂ ਅਨੁਸਾਰ ਹਰਿਆਣਾ ਸਰਕਾਰ ਨੇ ਆਪਣੇ ਸਬੰਧਤ ਖੇਤਰਾਂ ਵਿਚ ਆਰਜੀ ਸਹਾਰਾ ਕੇਂਦਰ ਅਤੇ ਗਰੀਬ ਤੇ ਲੋਂੜਮੰਦ ਲੋਕਾਂ ਲਈ ਭੋਜਨ ਆਦਿ ਦੀ ਯੋਗ ਵਿਵਸਥਾ ਯਕੀਨੀ ਕੀਤੀ ਜਾਵੇ। ਪ੍ਰਵਾਸੀ ਲੋਕ, ਜੋ ਆਪਣੇ ਗ੍ਰਹਿ ਜਿਲਿਆਂ ਤੇ ਸ਼ਹਿਰਾਂ ਤਕ ਪੁੱਜਣ ਲਈ ਸੂਬੇ ਵਿਚ ਆ ਗਏ ਸਨ, ਉਨਾਂ ਨੂੰ ਸਿਹਤ ਪ੍ਰੋਟੋਕਾਲ ਅਨੁਸਾਰ 14 ਦਿਨਾਂ ਲਈ ਯੋਗ ਸੈਕਰਿਨਿੰਗ ਤੋਂ ਬਾਅਦ ਸੂਬਾ ਸਰਕਾਰ ਕੋਰਾਂਟੀਨ ਸਹੂਲਤਾਂ ਨਾਲ ਨੇੜਲੇ ਚੁਣੇ ਕੰਪਲੈਕਸ ਵਿਚ ਰੱਖਿਆ ਜਾ ਰਿਹਾ ਹੈ।


ਮੁੱਖ ਮੰਤਰੀ ਨੇ ਦਸਿਆ ਕਿ ਲਾਕਡਾਊਨ ਸਮੇਂ ਦੌਰਾਨ ਬੰਦ ਰਹੇ ਸੰਸਥਾਨਾਂ ਦੇ ਸਾਰੇ ਮਾਲਕ, ਭਾਵੇਂ ਉਹ ਉਦਯੋਗਾਂ ਦੇ ਹੋਣ ਜਾਂ ਦੁਕਾਨਾਂ ਅਤੇ ਵਪਾਰਕ ਸੰਸਥਾਨਾਂ ਵਿਚ, ਆਪਣੇ ਕਾਮਿਆਂ ਦੀ ਤਨਖਾਹ ਦਾ ਭੁਗਤਾਨ ਉਨਾਂ ਦੇ ਕੰਮ ਥਾਂਵਾਂ 'ਤੇ, ਨਿਸ਼ਚਿਤ ਮਿਤੀ, ਬਿਨਾਂ ਕਿਸੇ ਕਟੌਤੀ ਦੇ ਕਰਨਗੇ, ਲਈ ਵੀ ਰਾਜ ਸਰਕਾਰ ਵੱਲੋਂ ਜਿਲਿਆਂ ਦੇ ਸਬੰਧਤ ਅਧਿਕਾਰੀਆ ਨੂੰ ਆਦੇਸ਼ ਦਿੱਤੇ ਗਏ ਕਿ ਉਹ ਆਪਣੇ-ਆਪਣੇ ਜਿਲਿਆਂ ਵਿਚ ਇੰਨਾਂ ਨਿਦੇਸ਼ਾਂ ਨੂੰ ਯਕੀਨੀ ਕਰਨ ਦਾ ਕੰਮ ਕਰਨ।

 

ਉਨਾਂ ਦਸਿਆ ਕਿ ਇਹ ਵੀ ਆਦੇਸ਼ ਦਿੱਤੇ ਹਨ ਕਿ ਉਪਰੋਕਤ ਉਪਾਇਆਂ ਵਿਚੋਂ ਕਿਸੇ ਦੇ ਉਲੰਘਣ ਦੇ ਮਾਮਲੇ ਵਿਚ, ਸੂਬਾ ਸਰਕਾਰ, ਆਪਦਾ ਪ੍ਰਬੰਧਨ ਐਕਟ ਦੇ ਤਹਿਤ ਲੋਂੜੀਦੀ ਕਾਰਵਾਈ ਕਰੇਗੀ ਅਤੇ ਜਿਲਾ ਮੈਜੀਸਟ੍ਰੇਟ/ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਇੰਨਾਂ ਆਦੇਸ਼ਾਂ ਦੇ ਤਹਿਤ ਜਾਰੀ ਕੀਤੇ ਗਏ ਨਿਦੇਸ਼ਾਂ ਅਤੇ ਲਾਕਡਾਊਨ ਉਪਾਇਆਂ ਦੇ ਲਾਗੂਕਰਨ ਲਈ ਨਿੱਜੀ ਤੌਰ 'ਤੇ ਜਿੰਮੇਵਾਰ ਹਨ।

 

ਉਨਾਂ ਦਸਿਆ ਕਿ ਲਾਕਡਾਊਨ ਦੌਰਾਨ ਵਪਾਰਕ ਤੇ ਨਿੱਜੀ ਸੰਸਥਾਨ ਬੰਦ ਰਹਿਣਗੇ, ਪਰ ਖੁਰਾਕ ਸਮੱਗਰੀ ਨਾਲ ਜੁੜੀਆਂ ਦੁਕਾਨਾਂ ਜਿਵੇਂ ਕਰਿਆਨਾ, ਫਲ ਤੇ ਸਬਜੀ ਦੀ ਦੁਕਾਨ, ਦੁੱਧ ਦੀ ਦੁਕਾਨ, ਪਸ਼ੂ ਚਾਰਾ, ਖਾਦ, ਬੀਜ ਅਤੇ ਕੀਟਨਾਸ਼ਕ ਆਦਿ ਦੀ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਅਤੇ ਜਿਲਾ ਪ੍ਰਸ਼ਾਸਨ ਨੂੰ ਨਿਦੇਸ਼ ਦਿੱਤੇ ਗਏ ਕਿ ਉਹ ਅਜਿਹੇ ਦੁਕਾਨਦਾਰਾਂ ਨੂੰ ਖਪਤਕਾਰਾਂ ਦੇ ਘਰ 'ਤੇ ਡਿਲੀਵਰੀ ਵੀ ਯਕੀਨੀ ਕਰਲ ਦੀ ਸਹੂਲਤ ਦੇਣ ਤਾਂ ਜੋ ਸਮਾਜਿਕ ਦੂਰੀ ਬਣੇ ਰਹੇ। 

 

ਇਸ ਸਮੇਂ ਦੌਰਾਨ ਬੈਂਕ, ਬੀਮਾ ਦਫਤਰ, ਏਟੀਐਮ, ਬੈਂਕਿੰਗ ਕੋਰਸਪੇਂਡਸ ਅਤੇ ਨਗਦ ਪ੍ਰਬੰਧਨ ਏਜੰਸੀਆਂ ਸਮੇਤ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡਿਆ ਤੋਂ ਇਲਾਵਾ ਸਾਰੇ ਲੋੜੀਦੀ ਚੀਜਾਂ ਜਿਵੇਂ ਫਾਰਮਾਸੂਟਿਕਲ, ਮੈਡੀਕਲ ਉਪਕਰਣਾਂ ਦਾ ਈ ਕਾਮਰਸ ਰਾਹੀਂ ਡਿਲੀਵਰੀ ਨੂੰ ਛੋਟ ਰਹੇਗੀ।

 

ਮੁੱਖ ਮੰਤਰੀ ਨੇ ਦਸਿਆ ਕਿ ਲਾਕਡਾਊਨ ਸਮੇਂ ਦੌਰਾਨ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਨਾ ਹੋਵੇ, ਇਸ ਲਈ ਖੇਤਰਾਂ ਵਿਚ ਕਾਮਿਆਂ ਅਤੇ ਖੇਤੀ ਦੇ ਕੰਮ ਨੂੰ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ, ਨਿੱਜੀ ਸੁਰੱਖਿਆ ਸੇਵਾਵਾਂ, ਸਿਰਫ ਸਰਕਾਰੀ ਗਤੀਵਿਧੀਆਂ ਲਈ ਕਾਲ ਸੈਂਟਰ, ਫਾਰਮ ਮਸ਼ੀਨਰੀ ਨਾਲ ਸਬੰਧਤ ਕਸਟਮ ਹਾਇਰਿੰਗ ਸੈਂਟਰ, ਖੇਤੀਬਾੜੀ ਮਸ਼ੀਨਰੀ ਦੀ ਦੁਕਾਨਾਂ, ਇਸ ਦੇ ਸਪੇਅਰ ਪਾਰਟ ਅਤੇ ਖੁਲੇ ਰਹਿਣ ਲਈ ਆਦੇਸ਼ ਦਿੱਤੇ ਹਨ। ਰਾਜ ਮਾਰਗਾਂ 'ਤੇ ਟਰੱਕ ਦੀ ਮੁਰੰਮਤ ਦੀ ਦੁਕਾਨਾਂ ਵਿਸ਼ੇਸ਼ ਤੌਰ 'ਤੇ ਇੰਧਨ ਪੰਪਾਂ 'ਤੇ ਵੀ ਖੁਲੀ ਰਹੇਗੀ।

 

ਇਸ ਤਰਾਂ, ਲਾਕਡਾਊਨ ਸਮੇਂ ਦੌਰਾਨ ਉਦਯੋਗ ਸੰਸਥਾਨ ਬੰਦ ਰਹਿਣਗੇ ਲੇਕਿਨ ਦਵਾ, ਮੈਡੀਕਲ ਉਪਕਰਣਾਂ, ਉਨਾਂ ਦੇ ਕੱਚੇ ਮਾਲ ਅਤੇ ਇੰਟੇਮਿਡੇਟ ਸਮੇਤ ਲੋਂੜੀਦੀ ਚੀਜਾਂ ਦੀ ਵਿਨਿਰਮਾਣ ਇਕਾਈਆਂ, ਉਤਪਾਦਕ ਇਕਾਈਆਂ, ਜਿੰਨਾਂ ਨੇ ਰਾਜ ਸਰਕਾਰ ਤੋਂ ਲੋਂੜੀਦੀ ਇਜਾਜਤ ਪ੍ਰਾਪਤ ਹਨ ਅਤੇ ਜਿੰਨਾਂ ਦੀ ਲਗਾਤਾਰ ਲੋਂੜ ਹੁੰਦੀ ਹੈ, ਖੁਲੀ ਹੋਵੇਗੀ। ਖੁਰਾਕ ਪਦਾਰਥ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਲਈ ਪੈਕੇਜਿੰਗ ਦੀ ਵਿਨਿਮਰਾਣ ਇਕਾਈਆਂ, ਖਾਦ, ਕੀਟਨਾਸ਼ਕ ਅਤੇ ਬੀਜ ਦੀ ਵਿਨਿਰਮਾਣ ਅਤੇ ਪੈਕੇਜਿੰਗ ਇਕਾਈਆਂ ਸ਼ਾਮਿਲ ਹਨ, ਨੂੰ ਖੁਲੇ ਰਹਿਣ ਦੀ ਇਜਾਜਤ ਦਿੱਤੀ ਹੈ।

 

ਉਨਾਂ ਦਸਿਆ ਕਿ ਲਾਕਡਾਊਨ ਵਿਚ ਸਾਰੇ ਟਰਾਂਸਪੋਰਟ ਸੇਵਾਵਾਂ ਮੁਅਤਲ ਰਹਿਣਗੀ, ਲੇਕਿਨ ਸਿਰਫ ਲੋਂੜੀਦੀ ਚੀਜਾਂ ਲਈ ਟਰਾਂਸਪੋਰਟ ਸੇਵਾਵਾਂ ਚਾਲੂ ਰਹਿਣਗੀਆਂ। ਪੈਟ੍ਰੋਲਿਅਮ “ਤਪਾਦਾਂ ਅਤੇ ਐਲਪੀਜੀ, ਖੁਰਾਕ ਉਤਪਾਦਨ, ਮੈਡੀਕਲ ਸਪਲਾਈ ਲਈ ਲੋਂੜੀਦੀ ਚੀਜਾਂ ਦੇ ਨਿਰਯਾਤ ਲਈ ਕ੍ਰਾਸ ਬਾਰਡ ਆਵਾਜਾਈ, ਸਾਂਝੀ ਕਟਾਈ ਜਿਵੇਂ ਫਸਲ ਕਟਾਈ ਅਤੇ ਬਿਜਾਈ ਨਾਲ ਸਬੰਧਤ ਇੰਟਰ-ਰਾਜ ਆਵਾਜਾਈ ਨੂੰ ਇਜਾਜਤ ਦਿੱਤੀ ਹੈ।

 

ਇਸ ਸਮੇਂ ਦੌਰਾਨ ਪ੍ਰੋਹਾਣਾਚਾਰੀ ਨਾਲ ਸਬੰਧਤ ਸੇਵਾਵਾਂ ਨੂੰ ਵੀ ਬੰਦ ਕੀਤਾ ਹੈ, ਲੇਕਿਨ ਹੋਟਲ, ਹੋਮ ਸਟੇ, ਲੋਜ ਅਤੇ ਮੋਟਰ ਵਿਚ ਐਮਰਜੈਂਸੀ ਸਥਿਤੀ ਕਾਰਣ ਜੋ ਸੈਲਾਨੀ ਅਤੇ ਵਿਅਕਤੀ ਫਸੇ ਹਨ, ਉਹ ਖੁਲੇ ਰਹਿਣਗੇ ਅਤੇ ਮੈਡੀਕਲ ਅਤੇ ਐਮਰਜੈਂਸੀ ਅਮਲਾ ਵੀ ਇਸ ਦੀ ਵਰਤੋਂ ਕਰ ਸਕਦਾ ਹੈ।

 

ਇਸ ਤੋਂ ਇਲਾਵਾ, ਸਾਰੇ ਵਿਦਿਅਕ, ਸਿਖਲਾਈ, ਖੋਜ, ਕੋਚਿੰਗ ਸੰਸਥਾਨ ਆਦਿ ਬੰਦ ਰਹਿਣਗੇ। ਸਾਰੇ ਪੂਜਾ ਥਾਂ ਜਨਤਾ ਲਈ ਬੰਦ ਰਹਿਣਗੇ ਅਤੇ ਬਿਨਾਂ ਕਿਸੇ ਇਜਾਜਤ ਦੇ ਕਿਸੇ ਵੀ ਧਾਰਮਿਕ ਆਯੋਜਨ ਦੀ ਇਜਾਜਤ ਨਹੀਂ ਹੋਵੇਗੀ। ਸਾਰੇ ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਅਦਾਮਿਕ, ਸਭਿਆਚਾਰਕ ਧਾਰਮਿਕ ਕੰਮਾਂ ਅਤੇ ਸਮਾਰੋਹਾਂ 'ਤੇ ਰੋਕ ਹੋਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Manohar Lal s appeal to Haryana residents otherwise action will be taken