ਬਿਹਾਰ ਵਿਚ ਨਿਤੀਸ਼ ਕੁਮਾਰ ਦੇ ਮੰਤਰੀ ਮੰਡਲ ਦਾ ਐਤਵਾਰ ਨੂੰ ਵਿਸਤਾਰ ਹੋਣ ਜਾ ਰਿਹਾ ਹੈ। ਇਸ ਸਬੰਧੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਚਾਰ ਨਵੇਂ ਮੰਤਰੀਆਂ ਨੂੰ ਅਹੁੱਦੇ ਦੀ ਸਹੁੰ ਚੁਕਾਈ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਨਵੇਂ ਕੈਬਿਨੇਟ ਵਿੱਚ ਜੇਡੀਯੂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਨਿਤੀਸ਼ ਕੁਮਾਰ ਨੇ ਕੇਂਦਰੀ ਕੈਬਿਨੇਟ ਵਿੱਚ ਜੇਡੀਯੂ ਦੇ ਸ਼ਾਮਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਨੁਪਾਤ ਦੇ ਹਿਸਾਬ ਨਾਲ ਸਰਕਾਰ ਵਿੱਚ ਭਾਈਵਾਲੀ ਹੋਣੀ ਚਾਹੀਦੀ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੌਜੂਦਾ ਕੈਬਿਨੇਟ ਦੇ ਗਠਨ ਤੋਂ ਨਰਾਜ਼ ਨਹੀਂ ਹਨ।
Bihar Chief Minister Nitish Kumar met Governor Lal Ji Tandon today. Bihar cabinet to be expanded tomorrow, four new ministers to take oath of office. (file pic) pic.twitter.com/WLq9UKJk6p
— ANI (@ANI) June 1, 2019