ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਵਲ ਲਾਇੰਸ ਸਥਿਤ ਉਨ੍ਹਾਂ ਦੇ ਘਰ ਨੇੜੇ ਨਿਗਮ ਸਫਾਈ ਕਾਮਿਆਂ ਨੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਪਿਛਲੇ ਲਗਭਗ 23 ਦਿਨਾਂ ਤੋਂ ਹੜਤਾਨ ਕਰ ਰਹੇ ਪੂਰਬੀ ਦਿੱਲੀ ਨਿਗਮ ਦੇ ਇਨ੍ਹਾਂ ਸਫਾਈ ਕਾਮਿਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਕੱਚੇ ਕੰਮਾਂ ਨੂੰ ਪੱਕਾ ਕਰੇ।
ਸਫਾਈ ਕਾਮਿਆਂ ਦੀਆਂ ਹੋਰਨਾਂ ਮੰਗਾਂ ਮੁਤਾਬਕ ਉਨ੍ਹਾਂ ਦੀ ਬਕਾਇਆ ਆਮਦਨ ਦਾ ਸਰਕਾਰ ਛੇਤੀ ਤੋਂ ਛੇਤੀ ਭੁਗਤਾਨ ਕਰੇ। ਪੂਰਬੀ ਦਿੱਲੀ ਨਗਰ ਨਿਗਮ ਦੇ ਸਫਾਈ ਕਾਮੇ ਪਿਛਲੇ 12 ਸਤੰਬਰ ਤੋਂ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਨ ਦਿੱਲੀ ਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Delhi: East Delhi Municipal Corporation sanitation workers hold a protest near Delhi CM residence demanding regularisation of temporary workers and regular payments of salaries among others. East MCD sanitation workers have been on a strike since September 12. pic.twitter.com/uT05XWspmA
— ANI (@ANI) October 4, 2018
ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਚ ਦੱਸਿਆ ਸੀ ਕਿ ਉਹ ਅਗਲੇ ਦੋ ਦਿਨਾਂ ਚ ਸਥਾਨਕ ਨਿਗਮਾਂ ਨੂੰ 500 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰੇਗੀ ਜਿਸ ਨਾਲ ਪੂਰਬੀ ਦਿੱਲੀ ਨਗਰ ਨਿਗਮ ਦੇ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਤੋਂ ਨਜਿੱਠਣ ਚ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਸਫਾਈ ਕਾਮਿਆਂ ਦੀ ਹੜਤਾਲ ਮਗਰੋਂ ਦਿੱਲੀ ਚ ਕੂੜਾ ਨਾ ਚੁੱਕੇ ਜਾਣ ਕਾਰਨ ਪੂਰਬੀ ਦਿੱਲੀ ਦੇ ਜਿ਼ਆਦਤਰ ਇਲਾਕਿਆਂ ਚ ਕੂੜੇ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਸਥਾਨਕ ਲੋਕਾਂ ਬੇਹੱਦ ਪ੍ਰੇਸ਼ਾਨ ਹਨ। ਕੂੜੇ ਕਾਰਨ ਇਲਾਕਿਆਂ ਦੀ ਨਾਲੀਆਂ ਜਾਮ ਹੋ ਗਈਆਂ ਹਨ ਜਦਕਿ ਗਲੀਆਂ ਚ ਵੱਡੇ ਪੱਧਰ ਤੇ ਜਾਮ ਦੀ ਸਥਿਤੀ ਬਣ ਗਈ ਹੈ। ਕੂੜੇ ਦੀ ਫੈਲ ਰਹੀ ਬਦਬੂ ਅਤੇ ਬੀਮਾਰੀਆਂ ਤੋਂ ਦੁਖੀ ਹੋਏ ਲੋਕ ਹੁਣ ਕੂੜਾ ਜਲਾਉਣ ਚ ਲੱਗ ਗਏ ਹਨ।