ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਅਸੈਂਬਲੀ ’ਚ ਅੱਜ ਭਰੋਸੇ ਦਾ ਵੋਟ ਆਸਾਨੀ ਨਾਲ ਹਾਸਲ ਕਰ ਲੈਣਗੇ ਯੇਦੀਯੁਰੱਪਾ

ਕਰਨਾਟਕ ਅਸੈਂਬਲੀ ’ਚ ਅੱਜ ਭਰੋਸੇ ਦਾ ਵੋਟ ਆਸਾਨੀ ਨਾਲ ਹਾਸਲ ਕਰਨਗੇ ਯੇਦੀਯੁਰੱਪਾ

ਕਰਨਾਟਕ ਵਿਧਾਨ ਸਭਾ ਵਿੱਚ ਭਰੋਸੇ ਦੇ ਵੋਟ ਤੋਂ ਪਹਿਲਾਂ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕਿਹਾ ਹੈ ਕਿ ਉਹ ਅੱਜ ਸੋਮਵਾਰ ਨੂੰ ਭਰੋਸੇ ਦਾ ਵੋਟ ਸੌ ਫ਼ੀ ਸਦੀ ਹਾਸਲ ਕਰ ਲੈਣਗੇ। ਉਨ੍ਹਾਂ ਦੇ ਅਜਿਹੇ ਦਾਅਵੇ ਦੇ ਬਾਵਜੂਦ ਸਮੁੱਚੇ ਦੇਸ਼ ਦੀ ਨਜ਼ਰ ਉਨ੍ਹਾਂ ਉੱਤੇ ਲੱਗੀ ਹੋਈ ਹੈ ਕਿ ਕੀ ਉਹ ਸੱਚਮੁਚ ਇੰਝ ਕਰ ਸਕਣਗੇ।

 

 

ਸ੍ਰੀ ਯੇਦੀਯੁਰੱਪਾ ਨੇ ਇਹ ਵੀ ਕਿਹਾ ਹੈ ਕਿ ਪਿਛਲੀ ਕਾਂਗਰਸ–ਜੇਡੀਐੱਸ ਗੱਠਜੋੜ ਸਰਕਾਰ ਵੱਲੋਂ ਤਿਆਰ ਵਿੱਤੀ ਬਿਲ ਨੂੰ ਵੀ ਉਹ ਬਿਨਾ ਕਿਸੇ ਤਬਦੀਲੀ ਦੇ ਸਦਨ ਵਿੱਚ ਪੇਸ਼ ਕਰਨਗੇ।

 

 

ਉੱਧਰ ਕਰਨਾਟਕ ’ਚ ਜਾਰੀ ਸਿਆਸੀ ਨਾਟਕ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਵਿਧਾਨ ਸਭਾ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਐਤਵਾਰ ਨੂੰ 14 ਹੋਰ ਬਾਗ਼ੀ ਵਿਧਾਇਕਾਂ ਨੂੰ ਦਲ–ਬਦਲੀ ਵਿਰੋਧੀ ਕਾਨੂੰਨ ਅਧੀ ਅਯੋਗ ਕਰਾਰ ਦੇ ਦਿੱਤਾ। ਇਹ ਫ਼ੈਸਲਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੱਲੋਂ ਵਿਧਾਨ ਸਭਾ ਵਿੱਚ ਬਹੁਮੱਤ ਸਿੱਧ ਕਰਨ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਸੀ।

 

 

ਵਿਧਾਨ ਸਭਾ ਸਪੀਕਰ ਦੀ ਇਹ ਕਾਰਵਾਈ 11 ਤੇ ਜੇਡੀਐੱਸ ਦੇ ਤਿੰਨ ਬਾਗ਼ੀ ਵਿਧਾਇਕਾਂ ਖਿ਼ਲਾਫ਼ ਕੀਤੀ ਗਈ ਹੈ। ਇਸ ਤੋਂ ਸਪੀਕਰ ਨੇ ਵੀਰਵਾਰ ਨੂੰ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ।

 

 

ਬਾਅਦ ’ਚ ਸਪੀਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਉੱਤੇ ਕਾਫ਼ੀ ਦਬਾਅ ਬਣਿਆ ਹੋਇਆ ਹੈ ਤੇ ਉਹ ਡੀਪ੍ਰੈਸ਼ਨ ਵਾਲੀ ਹਾਲਤ ਵਿੱਚ ਹਨ।

 

 

ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 224 ਮੈਂਬਰੀ ਵਿਧਾਨ ਸਭਾ (ਸਪੀਕਰ ਨੂੰ ਛੱਡ ਕੇ) ਵਿੱਚ ਵਿਧਾਇਕਾਂ ਦੀ ਗਿਣਤੀ 207 ਰਹਿ ਗਈ ਹੈ। ਬਹੁਮੱਤ ਲਈ 104 ਦਾ ਅੰਕੜਾ ਚਾਹੀਦਾ ਹੈ ਤੇ ਭਾਜਪਾ ਕੋਲ ਪਹਿਲਾਂ ਹੀ 106 ਮੈਂਬਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Yediyurappa Will easily win confidence vote today in Karnatka Assembly