ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗੀ ਨੇ ਫੈਜਾਬਾਦ ਦਾ ਨਾਂ ਬਦਲਕੇ ਕੀਤਾ ਅਯੁੱਧਿਆ

ਯੋਗੀ ਨੇ ਫੈਜਾਬਾਦ ਦਾ ਨਾਂ ਬਦਲਕੇ ਕੀਤਾ ਅਯੁੱਧਿਆ

ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਦੇ ਨਾਮ `ਤੇ ਬਦਲਣ ਦੇ 21 ਦਿਨ ਬਾਅਦ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਫੈਜਾਬਾਦ ਦਾ ਨਾਮ ਅਯੁੱਧਿਆ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਅਯੁੱਧਿਆ ਸਾਡੀ ਆਨ ਬਾਨ ਸ਼ਾਨ ਦਾ ਪ੍ਰਤੀਕ ਹੈ। ਅਯੁੱਧਿਆ ਦੀ ਪਹਿਚਾਣ ਭਗਵਾਨ ਰਾਮ ਨਾਲ ਹੈ ਅਤੇ ਅੱਜ ਤੋਂ ਜਨਪਦ (ਫੈਜਾਬਾਦ) ਦਾ ਨਾਮ ਵੀ ਅਯੁੱਧਿਆ ਹੋਵੇਗਾ।

 

ਯੋਗੀ ਅਦਤਿਆਨਾਥ ਨੇ ਕਿਹਾ ਕਿ ਅਯੁੱਧਿਆ `ਚ ਨਵਾਂ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਅਤੇ ਇਸਦਾ ਨਾਮ ਰਾਜਸ਼੍ਰੀ ਦਸ਼ਰਥ `ਤੇ ਰੱਖਿਆ ਜਾਵੇਗਾ, ਜਿੱਥੇ ਬਣ ਰਹੇ ਏਅਰਪੋਰਟ ਦਾ ਨਾਮ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦੇ ਨਾਮ `ਤੇ ਰੱਖਿਆ ਜਾਵੇਗਾ।

ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾ 15 ਅਕਤੂਬਰ ਨੂੰ ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਕੀਤਾ ਗਿਆ ਸੀ।


ਕਿਵੇਂ ਬਦਲਦਾ ਹੈ ਸ਼ਹਿਰ ਦਾ ਨਾਮ


- ਕਿਸੇ ਸ਼ਹਿਰ ਦੇ ਸਥਾਨਕ ਲੋਕ ਜਾਂ ਜਨ ਪ੍ਰਤੀਨਿਧੀ ਨਾਮ ਬਦਲਣ ਦਾ ਪ੍ਰਸਤਾਵ ਸੂਬਾ ਸਰਕਾਰ ਨੂੰ ਭੇਜਦਾ।
- ਸੂਬਾ ਮੰਤਰੀ ਮੰਡਲ ਪ੍ਰਸਤਾਵ `ਤੇ ਵਿਚਾਰ ਕਰਦੀ ਹੈ ਅਤੇ ਮਨਜ਼ੂਰੀ ਦੇਣ ਦੇ ਬਾਅਦ ਰਾਜਪਾਲ ਦੀ ਸਹਿਮਤੀ ਲਈ ਭੇਜਦੀ ਹੈ।
- ਰਾਜਪਾਲ ਪ੍ਰਸਤਾਵ `ਤੇ ਸਿਫਾਰਸ ਕਰਨ ਦੇ ਬਾਅਦ ਅੰਤਿਮ ਮਨਜ਼ੂਰੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਦਾ ਹੈ।
- ਗ੍ਰਹਿ ਮੰਤਰਾਲੇ ਤੋਂ ਹਰੀ ਝੰਡੀ ਮਿਲਣ ਬਾਅਦ ਸੂਬਾ ਸਰਕਾਰ ਨਾਮ ਬਦਲਣ ਦੀ ਅਧਿਸੂਚਨਾ ਜਾਰੀ ਕਰਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cm yogi adityanath announced name change of faizabad to ayodhya