ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਯੋਗੀ ਆਦਿੱਤਿਆਨਾਥ ਨੇ ਨਾਲ਼ੀ ’ਚੋਂ ਕੱਢਿਆ ਕੂੜਾ, ਅਫਸਰਾਂ ਦੇ ਕੱਢੇ ਵੱਟ

ਸਫਾਈ ਚ ਨਗਰ ਨਿਗਮ ਦੀ ਲਾਪਰਵਾਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਧਿਆਨ ਤੋਂ ਬਚ ਨਾ ਸਕੀ। ਕਿਤੇ ਨਾਲੀਆਂ 'ਚ ਕੂੜਾ-ਕਰਕਟ ਪਿਆ ਮਿਲਿਆ ਤੇ ਕਿਧਰੇ ਪੋਲੀਥੀਨ। ਮੁੱਖ ਮੰਤਰੀ ਨੇ ਇਸ ਨੂੰ ਆਪਣੇ ਹੱਥੋਂ ਕੱਢਿਆ।

 

ਸਿਵਲ ਹਸਪਤਾਲ ਦੇ ਨੇੜੇ ਇਕ ਮੈਡੀਕਲ ਸਟੋਰ ਦੇ ਸਾਹਮਣੇ ਕੂੜੇ ਨਾਲ ਭਰੀ ਇਕ ਨਾਲ਼ੀ ਮਿਲੀ ਤੇ ਸਫਾਈ ਸੁਪਰਵਾਈਜ਼ਰ ਨੂੰ ਕੈੜੇ ਹੱਥੀ ਲਿਆ। ਮੁੱਖ ਮੰਤਰੀ ਦੇ ਵਤੀਰੇ ਨੂੰ ਵੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ।

 

ਮੁੱਖ ਮੰਤਰੀ ਤਕਰੀਬਨ 20 ਮਿੰਟ ਖੜੇ ਰਹਿ ਤੇ ਆਪਣੇ ਸਾਹਮਣੇ ਨਾਲੇ ਦੀ ਸਫਾਈ ਕਰਵਾਈ। ਇਸ ਦੇ ਨਾਲ ਹੀ ਮੁੱਖ ਸਕੱਤਰ, ਮਿਊਂਸਪਲ ਡਿਵੈਲਪਮੈਂਟ, ਹਰ ਤਰ੍ਹਾਂ ਦੀ ਸਿੰਗਲ ਯੂਜ ਪਾਲੀਥੀਨ ਅਤੇ ਪਲਾਸਟਿਕ 'ਤੇ ਪੂਰਨ ਪਾਬੰਦੀ ਦਾ ਆਦੇਸ਼ ਦਿੱਤਾ।

 

ਮਹਾਤਮਾ ਗਾਂਧੀ ਦੀ ਬੁੱਧਵਾਰ ਨੂੰ 150ਵੀਂ ਜਯੰਤੀ 'ਤੇ ਸਵੇਰੇ 8 ਵਜੇ ਦੇ ਰਾਜਪਾਲ ਅਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਸਮੇਤ ਗਾਂਧੀ ਦੇ ਬੁੱਤ ਕੋਲ ਪਹੁੰਚੇ। ਇਥੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਭਜਨ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਸਮੇਂ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਸਫਾਈ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ।

 

ਇਸ ਤੋਂ ਬਾਅਦ ਪਲਾਸਟਿਕ ਦਾ ਕੂੜਾ ਕਰਕਟ ਇਕੱਠਾ ਕਰਨ ਵਾਲੇ ਨਾਲ ਸਬੰਧਤ ਪ੍ਰੋਗਰਾਮ ਕੀਤਾ ਗਿਆ ਤੇ ਮੁੱਖ ਮੰਤਰੀ ਨੇ ਯਾਤਰਾ ਦੀ ਸ਼ੁਰੂਆਤ ਹਜ਼ਰਤਗੰਜ ਚੌਕ ਤੋਂ ਕੀਤੀ। ਇਸ ਦੌਰਾਨ ਅੱਗੇ ਜਾ ਕੇ ਇਕ ਥਾਂ ’ਤੇ ਪੌਲੀਥੀਨ ਦਾ ਕੂੜਾ ਕਰਕਟ ਨਜ਼ਰ ਆਇਆ।

 

ਮੁੱਖ ਮੰਤਰੀ ਨੇ ਦਸਤਾਨੇ ਪਹਿਨ ਕੇ ਇਸ ਨੂੰ ਬਾਹਰ ਕੱਢਿਆ ਤੇ ਇਸ ਨੂੰ ਕੂੜੇਦਾਨ ਚ ਪਾਇਆ। ਇੱਥੋਂ ਅੱਗੇ ਵੱਧਣ ’ਤੇ ਨਾਲੀਆਂ ਚ ਪਾਲੀਥੀਨ ਦਾ ਕੂੜਾ-ਕਰਕਟ ਕਈ ਥਾਵਾਂ ਤੋਂ ਮਿਲਿਆ। ਨਾਲ ਮੌਜੂਦ ਮੰਤਰੀ ਅਤੇ ਅਧਿਕਾਰੀ ਵੀ ਮੁੱਖ ਮੰਤਰੀ ਨੂੰ ਕੂੜਾ ਚੁੱਕਦੇ ਵੇਖੇ ਗਏ।

 

ਮੀਂਹ ਕਾਰਨ ਮੌਸਮ ਠੰਡਾ ਹੋਣ ਦੇ ਬਾਵਜੂਦ ਅਧਿਕਾਰੀ ਪਸੀਨਾ ਵਹਾਉਂਦੇ ਰਹੇ। ਸਿਵਲ ਹਸਪਤਾਲ ਦੇ ਸਾਹਮਣੇ ਇੱਕ ਮੈਡੀਕਲ ਸਟੋਰ ਦੇ ਸਾਹਮਣੇ ਨਾਲੇ ਨੂੰ ਲੋਹੇ ਦੇ ਜਾਲ ਨਾਲ ਢਕਿਆ ਹੋਇਆ ਸੀ। ਉਹ ਕੂੜੇ ਨਾਲ ਢਕਿਆ ਹੋਇਆ ਸੀ। ਜ਼ਿਆਦਾਤਰ ਕੂੜਾ ਕਰਕਟ ਪੌਲੀਥੀਨ ਦਾ ਸੀ।

 

ਇਹ ਸਥਿਤੀ ਉਸ ਵੇਲੇ ਸੀ ਜਦੋਂ ਮਿਉਂਸਪਲ ਅਧਿਕਾਰੀ ਰਾਤੋ ਰਾਤ ਸਫਾਈ ਚ ਰੁੱਝੇ ਹੋਏ ਸਨ। ਰੱਦੀ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਦੇ ਚਿਹਰੇ 'ਤੇ ਨਾਰਾਜ਼ਗੀ ਆਉਣ ਲੱਗੀ। ਉਨ੍ਹਾਂ ਨੇ ਸਫਾਈ ਸੁਪਰਵਾਈਜ਼ਰ ਨੂੰ ਬੁਲਾਉਣ ਲਈ ਕਿਹਾ।

 

ਇਸ ਮੌਕੇ ਹਾਜ਼ਰ ਕੌਂਸਲਰ ਨਗੇਂਦਰ ਸਿੰਘ ਚੌਹਾਨ ਨੇ ਸੁਪਰਵਾਈਜ਼ਰ ਜ਼ਫਰ ਨੂੰ ਬੁਲਾਇਆ। ਝਾੜ ਪਾਉਂਦਿਆਂ ਤੁਰੰਤ ਸਫਾਈ ਕਰਨ ਲਈ ਕਿਹਾ। ਉਹ ਲਗਭਗ 20 ਮਿੰਟ ਖੜ੍ਹੇ ਰਹਿਣ ਮਗਰੋਂ ਮੁੱਖ ਮੰਤਰੀ ਤੇ ਨਾਲ ਹੋਰ ਅਫਸਰ ਨਾਲ਼ੀ ਚੋਂ ਸਾਰਾ ਕੂੜਾ ਬਾਹਰ ਆਉਣ ਤੋਂ ਬਾਅਦ ਹੀ ਅੱਗੇ ਵਧੇ।

 

ਪੈਦਲ ਯਾਤਰਾ ਦੌਰਾਨ ਮੁੱਖ ਮੰਤਰੀ ਸਿਵਲ ਹਸਪਤਾਲ ਵੀ ਪਹੁੰਚੇ। ਪ੍ਰਵੇਸ਼ ਦੁਆਰ 'ਤੇ ਹੀ ਸੜਕ ਟੁੱਟੀ ਮਿਲੀ। ਉਨ੍ਹਾਂ ਨੇ ਉਸਨੂੰ ਤੁਰੰਤ ਇਸ ਦੀ ਮੁਰੰਮਤ ਕਰਵਾਉਣ ਦੀ ਹਦਾਇਤ ਦਿੱਤੀ। ਕੈਂਪਸ ਦੇ ਇੱਕ ਸੰਖੇਪ ਦੌਰੇ ਤੋਂ ਬਾਅਦ ਉਹ ਬਾਹਰ ਆਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Yogi Adityanath removed garbage from the drain