ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂਆਂ ਤੇ ਸਿੱਖਾਂ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ ਹੋ ਰਹੀ ਹੈ: CM ਯੋਗੀ

ਯੋਗੀ ਆਦਿਤਿਆਨਾਥ

ਯੋਗੀ ਆਦਿੱਤਿਆਨਾਥ ਨੇ ਲਖਨਊ ਵਿੱਚ ਭਾਜਪਾ ਵੱਲੋਂ ਆਯੋਜਿਤ ਸਿੱਖ ਬੈਠਕ ਸਮਾਗਮ 'ਚ ਕਿਹਾ ਕਿ ਜਦੋਂ ਤੱਕ ਕਸ਼ਮੀਰ 'ਚ ਹਿੰਦੂ ਰਾਜਾ ਸੀ, ਤਾਂ ਹਿੰਦੂ ਤੇ ਸਿੱਖ ਸੁਰੱਖਿਅਤ ਸਨ, ਉਦੋਂ ਹਿੰਦੂ ਰਾਜੇ ਦੇ ਹੁੰਦਿਆਂ ਸੁਰੱਖਿਅਤ ਰਹੇ। ਪਰ ਜਦੋਂ ਹਿੰਦੂ ਰਾਜੇ ਦੀ ਮੌਤ ਹੋ ਗਈ ਤਾਂ ਹਿੰਦੂਆਂ ਦਾ ਵੀ ਪਤਨ ਹੋਣ ਲੱਗ ਪਿਆ।ਅੱਜ ਹਾਲਾਤ ਸਹੀ ਨਹੀਂ ਹਨ ਤੇ ਕੋਈ ਵੀ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ।

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਮੌਕੇ ਲਖਨਊ ਵਿੱਚ ਭਾਜਪਾ ਸਰਕਾਰ ਨੇ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਹੈ। ਮੀਟਿੰਗ 'ਚ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਕਿਹਾ ਕਿ ਰਾਜ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੂਰਵ ਨੂੰ ਪੂਰੀ ਖੁਸ਼ੀ ਤੇ ਸਤਿਕਾਰ ਨਾਲ ਮਨਾਏਗੀ। ਯੋਗੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਲੀਦਾਨ ਤੇ ਕੁਰਬਾਨੀ ਕਾਰਨ ਅੱਜ ਅਸੀਂ ਇੱਕ ਆਜ਼ਾਦ ਵਾਤਾਵਰਣ ਵਿੱਚ ਸਾਹ ਲੈ ਰਹੇ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਉੱਤੇ ਰਾਜ ਸਰਕਾਰ ਦੇ ਮੈਡੀਕਲ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਦਾ ਨਾਮ ਰੱਖਿਆ ਜਾਵੇਗਾ।

 

 

ਯੋਗੀ ਆਦਿੱਤਯਨਾਥ ਨੇ ਅੱਗੇ ਕਿਹਾ ਕਿ ਕੇਸਰੀ ਰੰਗ ਸਿੱਖ ਪਰੰਪਰਾ ਦਾ ਝੰਡਾ ਹੈ ਤੇ ਇਸ ਕੇਸਰੀ ਝੰਡੇ ਨੂੰ ਕੋਈ ਕਾਂਗਰਸੀ, ਬਸਪਾਈ ਜਾਂ ਸਪਾਈ ਨਹੀਂ ਫਹਿਰਾ ਸਕਦਾ। ਇਸ ਨੂੰ ਭਾਜਪਾਈ ਤੇ ਸਾਡੇ ਵਰਗੇ ਲੋਕ ਹੀ ਫਹਿਰਾ ਸਕਦੇ ਹਨ। ਹਿੰਦੂਆਂ ਤੇ ਸਿੱਖਾਂ ਵਿਚਾਲੇ ਫੁੱਟ ਪਾਉਣ ਦੀ ਕੋਸ਼ਿਸ ਹੋ ਰਹੀ ਹੈ, ਪਰੰਤੂ ਜਦੋਂ ਵੀ ਕੋਈ ਵਿਅਕਤੀ ਫੁੱਟ ਪਾਉਣ ਵਿੱਚ ਸਫ਼ਲ ਹੋ ਜਾਵੇਗਾ ਤਾਂ ਸਿੱਖ ਸਮਾਜ ਅਫਗਾਨਿਸਤਾਨ ਦੀ ਤਰ੍ਹਾਂ ਅਸੁਰੱਖਿਅਤ ਹੋ ਜਾਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Yogi Adityanath said some people are trying to divided sikhs and hindus