ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਸਮੁੰਦਰ ਤੱਟ ਕੋਲ ਸੋਮਵਾਰ ਨੂੰ ਤੱਟ ਰੱਖਿਅਕ ਜਹਾਜ਼ ਨੂੰ ਜਗੁਆਰ ਵਿੱਚ ਅੱਗ ਲੱਗ ਗਈ। ਜਹਾਜ਼ ਉੱਤੇ ਚਾਲਕ ਦਲ ਦੇ 29 ਮੈਂਬਰ ਸਵਾਰ ਸਨ। ਚਾਲਕ ਦਲ ਦੇ ਮੈਂਬਰਾਂ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਬਾਅਦ ਵਿੱਚ ਭਾਰਤੀ ਤੱਟ ਰੱਖਿਅਕ ਬਲਾਂ ਨੇ 28 ਲੋਕਾਂ ਨੂੰ ਬਚਾਅ ਲਿਆ, ਜਦੋਂਕਿ ਇੱਕ ਦੀ ਤਲਾਸ਼ ਜਾਰੀ ਹੈ।
ਸਮੇਂ ਰਹਿੰਦੇ ਤੱਟ ਰੱਖਿਅਕ ਦੇ ਜਵਾਨ ਉਨ੍ਹਾਂ ਕੋਲ ਪਹੁੰਚੇ ਅਤੇ 29 ਵਿੱਚੋਂ 28 ਲੋਕਾਂ ਨੂੰ ਬਚਾਇਆ। ਇਸ ਸਮੇਂ ਦੌਰਾਨ ਕਿਸੇ ਨੂੰ ਸੱਟ ਨਹੀਂ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਤੱਟ ਰੱਖਿਅਕ ਨੇ ਕਿਹਾ ਕਿ ਜਹਾਜ਼ ਵਿੱਚ ਸਵੇਰੇ ਕਰੀਬ 11.30 ਵਜੇ ਜ਼ੋਰਦਾਰ ਧਮਾਕਾ ਹੋਇਆ। ਇਸ ਤੋਂ ਬਾਅਦ ਉਸ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ। ਇਸ ਕਾਰਨ ਜਹਾਜ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ। ਚਾਲਕ ਦਲ ਦੇ ਮੈਂਬਰ ਨੇ ਆਪਣੀਆਂ ਜਾਨਾਂ ਬਚਾਉਣ ਲਈ ਸਮੁੰਦਰ ਵਿੱਚ ਛਾਲਾਂ ਮਾਰ ਦਿੱਤੀਆਂ।
ਤੱਟ ਰੱਖਿਅਕ ਬਲ ਦਾ ਇੱਕ ਹੋਰ ਸਮੁੰਦਰੀ ਜਹਾਜ਼ ਰਾਣੀ ਰਾਸ਼ਮੋਨੀ ਉਸੇ ਇਲਾਕੇ ਵਿੱਚ ਗਸ਼ਤ ਉੱਤੇ ਸੀ। ਇਸ ਜਹਾਜ਼ ਨੂੰ ਬਚਾਅ ਕਾਰਜਾਂ ਲਈ ਮੌਕੇ 'ਤੇ ਭੇਜਿਆ ਗਿਆ। ਲਾਪਤਾ ਚਾਲਕ ਦਲ ਦੇ ਮੈਂਬਰਾਂ ਦੀ ਤਲਾਸ਼ ਲਈ ਸਮੁੰਦਰ ਪਹਿਰੇਦਾਰ ਅਤੇ ਸੀ 432 ਸਮੁੰਦਰੀ ਜਹਾਜ਼ਾਂ ਤੋਂ ਇਲਾਵਾ ਤੱਟ ਰੱਖਿਅਕ ਬਲ ਹੈਲੀਕਾਪਟਰਾਂ ਨੂੰ ਵੀ ਮੁਹਿੰਮ ਵਿੱਚ ਲਾਇਆ ਗਿਆ।