ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੂਡ ਪ੍ਰੋਸੈਸਿੰਗ ਉਦਯੋਗ ਲਈ ਰੀੜ੍ਹ ਦੀ ਹੱਡੀ ਹਨ ਕੋਲਡ ਸਟੋਰਜ਼: ਹਰਸਿਮਰਤ ਕੌਰ ਬਾਦਲ

ਫ਼ੂਡ ਪ੍ਰੋਸੈਸਿੰਗ ਉਦਯੋਗ ਲਈ ਰੀੜ੍ਹ ਦੀ ਹੱਡੀ ਹਨ ਕੋਲਡ ਸਟੋਰਜ਼: ਹਰਸਿਮਰਤ ਕੌਰ ਬਾਦਲ

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕੋਲਡ ਚੇਨ ਢਾਂਚਾ ਖਰਾਬ ਹੋਣ ਵਾਲੇ ਫਲਾਂ ਤੇ ਸਬਜ਼ੀਆਂ ਨੂੰ ਸਟੋਰ ਕਰਕੇ ਅਤੇ ਪੂਰਾ ਸਾਲ ਇਨ੍ਹਾਂ ਦੀ ਉਪਲਬਧਤਾ ਬਣਾਈ ਰੱਖਣ ਨਾਲ ਰੀੜ ਦੀ ਹੱਡੀ ਵਾਂਗ ਮਦਦ ਕਰਦਾ ਹੈ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਪ੍ਰਮੋਟਰਾਂ ਨਾਲ ਅੱਜ ਵੀਡੀਓ ਕਾਨਫਰੰਸਿੰਗ ਦੌਰਾਨ ਕੇਂਦਰੀ ਮੰਤਰੀ ਨੇ ਕੋਵਿਡ ਮਹਾਮਾਰੀ ਦੇ ਮੌਜੂਦਾ ਔਖੇ ਦੌਰ ਵਿੱਚ ਫੂਡ ਪ੍ਰੋਸੈੱਸਿੰਗ ਉੱਦਮਾਂ , ਖਾਸ ਕਰਕੇ ਇੰਟੈਗ੍ਰੇਟਿਡ ਕੋਲਡ ਨੈੱਟਵਰਕ ਚੇਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਹ ਕਿਸਾਨਾਂ ਨੂੰ ਅਣਸੁਖਾਵੇਂ ਹਾਲਾਤ ਤੋਂ ਬਚਾਉਂਦੀ ਹੈ ਤੇ ਨਾਲ ਹੀ ਬਜ਼ਾਰ ਦੀ ਕੀਮਤ ਨੂੰ ਸਥਾਈ ਰੱਖਣ 'ਚ ਸਹਾਈ ਸਾਬਤ ਹੁੰਦੀ ਹੈ।

 

 

ਫੂਡ ਪ੍ਰੋਸੈੱਸਿੰਗ ਉਦਯੋਗ  ਕੋਲ ਖੇਤੀ ਉਤਪਾਦ ਸਾਂਭਣ ਦੀ ਪ੍ਰਤਿਭਾ ਹੈ ਤੇ ਇਸ ਨਾਲ ਕਿਸਾਨਾਂ ਨੂੰ ਲਾਭ ਹੁੰਦਾ ਹੈ ਤੇ ਇਸ ਦੇ ਨਾਲ ਹੀ ਇਹ ਉਦਯੋਗ  ਪੱਕੀ ਹੋਈ ਫਸਲ ਨੂੰ ਵੱਡਮੁੱਲੇ ਪ੍ਰੋਸੈੱਸਡ ਉਤਪਾਦ ਵਿੱਚ ਤਬਦੀਲ ਕਰਦੀ ਹੈ, ਜਿਸ ਨਾਲ ਘਰੇਲੂ ਤੇ ਆਲਮੀ  ਮੰਗ ਵੀ ਪੂਰੀ ਕੀਤੀ ਜਾ ਸਕਦੀ ਹੈ।

 

 

ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਰਾਜਸਥਾਨ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਮਦਦ ਨਾਲ ਚਲ ਰਹੇ ਮੁਕੰਮਲ ਇੰਟੈਗ੍ਰੇਟਿਡ ਕੋਲਡ ਚੇਨ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨਾਲ ਵੀਡੀਓ ਕਾਨਫਰੰਸ ਵਿੱਚ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਮੇਸ਼ਵਰ ਤੇਲੀ ਵੀ ਮੌਜੂਦ ਸਨ। ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ  ਮੰਤਰੀ ਵੱਲੋਂ ਫੂਡ ਪ੍ਰੋਸੈੱਸਿੰਗ ਉਦਯੋਗ  ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨਾਲ ਵੈੱਬ ਮੀਟਿੰਗਾਂ ਦੀ ਲੜੀ ਵਿੱਚ ਇਹ ਦੂਜਾ ਰਾਬਤਾ ਸੀ। 

 

 

ਵੀਡੀਓ ਕਾਨਫਰੰਸ ਵਿੱਚ ਪੰਜ ਰਾਜਾਂ  ਦੇ 38 ਕੋਲਡ ਚੇਨ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨੇ ਹਿੱਸਾ ਲਿਆ। ਪ੍ਰਮੋਟਰਾਂ ਨੇ ਕੇਂਦਰੀ ਫੂਡ ਪ੍ਰੋਸੈੱਸਿੰਗ ਮੰਤਰੀ ਨਾਲ ਗੱਲਬਾਤ ਕੀਤੀ ਤੇ ਪ੍ਰੋਜੈਕਟ ਮੁਕੰਮਲ ਕਰਨ 'ਚ ਆਈਆਂ ਦਿੱਕਤਾਂ ਤੇ ਹੋਰ ਹਾਸਲ ਅਨੁਭਵ ਸਾਂਝੇ ਕੀਤੇ। ਅੱਗਿਉਂ ਪ੍ਰਮੋਟਰਾਂ ਨੇ ਲੌਕਡਾਊਨ ਸਮੇਂ ਦੌਰਾਨ ਕੋਲਡ ਚੇਨ ਪ੍ਰੋਜੈਕਟ ਚਲਾਉਣ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਵੀ ਸਾਂਝੀਆਂ ਕੀਤੀਆਂ।

 

 

ਪ੍ਰਮੋਟਰਾਂ ਨੇ ਸਥਾਨਕ ਸਰਕਾਰੀ ਅਥਾਰਿਟੀਆਂ ਵੱਲੋਂ ਮੰਡੀਆਂ 'ਚ ਭੀੜ ਤੋਂ ਬਚਣ ਲਈ ਕੰਮਕਾਜ ਦੇ ਘਟਾਏ ਸਮੇਂ ਬਾਰੇ ਵੀ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸੀਮਿਤ ਘੰਟਿਆਂ ਕਾਰਨ ਖਰੀਦ ਪ੍ਰਕਿਰਿਆ ਧੀਮੀ ਪੈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਮੰਡੀਆਂ 'ਚ ਆਪਣਾ ਉਤਪਾਦ ਲਿਆਉਣ ਲਈ ਲੰਬੀਆਂ  ਕਤਾਰਾਂ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਹੈ।

 

 

ਉਨ੍ਹਾਂ ਅੱਗੇ ਕਿਹਾ ਕਿ ਖਰੀਦ ਵਿੱਚ ਦੇਰੀ ਕਾਰਨ ਖਰਾਬ ਹੋਣ ਵਾਲੇ ਖੁਰਾਕੀ ਉਤਪਾਦਾਂ ਦੀ ਕੁਆਲਿਟੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਅਜਿਹੇ ਮਾਮਲਿਆਂ ਵਿੱਚ ਉਤਪਾਦ ਖਰਾਬ ਹੁੰਦਾ ਹੈ ਤੇ ਕੀਮਤ ਵੀ ਕਾਫੀ ਘਟਦੀ ਹੈ। ਉਨ੍ਹਾਂ ਨੇ ਮੰਡੀਆਂ ਦਾ ਕੰਮਕਾਜ 24 ਘੰਟੇ ਚਲਾਉਣ ਦੀ ਪੈਰਵੀ ਕੀਤੀ ਤਾਂ ਜੋ ਹਾਲ ਵਿੱਚ ਹੀ ਹੋਈ ਫਲਾਂ ਤੇ ਸਬਜ਼ੀਆਂ ਦੀ ਨਿਰਵਿਘਨ ਸਪਲਾਈ ਯਕੀਨੀ ਬਣੀ ਰਹੇ।

 

 

ਖਾਣਪੀਣ ਦੇ ਪ੍ਰੋਸੈੱਸਡ ਸਮਾਨ ਦੇ ਨਿਰਯਾਤ ਕਰਨ ਵਾਲੇ ਪ੍ਰਮੋਟਰਾਂ ਨੇ ਹਵਾਈ ਤੇ ਸਮੁੰਦਰੀ ਭਾੜੇ ਦਾ ਮਾਮਲਾ ਵੀ ਚੁੱਕਿਆ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਉਤਪਾਦ ਵਿਸ਼ਵ ਪੱਧਰ 'ਤੇ ਮੁਕਾਬਲੇਕਾਰੀ ਵਿੱਚ ਪਿਛੜ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾੜੇ ਵਿੱਚ 30 % ਵਾਧਾ ਹੋਇਆ ਹੈ। ਉਨ੍ਹਾਂ ਅਥਾਰਿਟੀਆਂ ਨੂੰ ਬੇਨਤੀ ਕੀਤੀ ਕਿ ਉਹ ਘਰੇਲੂ ਉਦਯੋਗ  ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇ ਵਿੱਚ ਲਿਆਉਣ ਲਈ ਦੇਸ਼ੀ ਤੇ ਵਿਦੇਸ਼ੀ ਭਾੜੇ ਵਿੱਚ ਸਬਸਿਡੀ ਮੁਹੱਈਆ ਕਰਵਾਉਣ।

 

 

ਕੋਵਿਡ ਮਹਾਮਾਰੀ ਦੇ ਚਲਦਿਆਂ ਘਰੇਲੂ ਮੰਗ ਘੱਟ ਹੋਣ ਦਾ ਹਵਾਲਾ ਦਿੰਦਿਆਂ ਕੋਲਡ ਚੇਨ ਸੈਕਟਰ ਦੇ ਪ੍ਰਤੀਨਿਧਾਂ ਨੇ ਬਿਜਲੀ ਦਰਾਂ ਵਿੱਚ ਵੀ ਸਬਸਿਡੀ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਕੋਲਡ ਸਟੋਰ ਨੂੰ 24 ਘੰਟੇ ਚਲਾਉਣ ਦੀ ਲੋੜ ਹੈ ਤੇ ਪਲਾਂਟਾਂ ਦੇ ਕੰਪ੍ਰੈਸਰ ਕਿਸੇ ਵੀ ਸਮੇਂ ਬੰਦ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਨੇ ਕਿਹਾ ਪਿਛਲੇ ਕੁਝ ਦਿਨਾਂ ਤੋਂ ਕੋਲਡ ਸਟੋਰਾਂ ਤੋਂ ਖਰਾਬ ਹੋਣ ਵਾਲੇ ਉਤਪਾਦਾਂ ਨੂੰ ਲਿਆਉਣਾ ਲਿਜਾਣਾ ਘਟਿਆ ਹੈ। ਪ੍ਰਮੋਟਰਾਂ ਨੇ ਅੱਗੇ ਕਰਮਚਾਰੀਆਂ ਤੇ ਮਜ਼ਦੂਰਾਂ ਦੀਆਂ ਤਨਖਾਹਾਂ ਤੇ ਦਿਹਾੜੀਆਂ ਦੀ ਦੇਣਦਾਰੀਆਂ ਦਾ ਸੰਕਟ ਵੀ ਸਾਂਝਾ ਕੀਤਾ ਤੇ ਬਿਜਲੀ ਦਰਾਂ 'ਤੇ ਸਬਸਿਡੀ ਅਤੇ ਕਰਜ਼ਿਆਂ 'ਤੇ ਵਿਆਜ ਵਿੱਚ ਵਿੱਤੀ ਮਦਦ ਦੀ ਫਰਿਆਦ ਲਗਾਈ।

 

ਇਸ ਤੋਂ ਇਲਾਵਾ ਫੂਡ ਪ੍ਰੋਸੈੱਸਿੰਗ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਹੇਠ ਲਿਖੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ।

1. ਕੱਚੇ ਮਾਲ ਦੀ ਉਪਲਬਧਤਾ ਤੇ ਇਸ ਦੀ ਵੱਧ ਕੀਮਤ

2. ਯੁਨਿਟਾਂ ਚਲਾਉਣ 'ਤੇ ਲੌਕਡਾਊਨ ਦਾ ਪ੍ਰਭਾਵ

3. ਲੇਬਰ ਤੇ ਤਰਕ ਸੰਗਤ ਮੁੱਦੇ

4. ਉੱਚ ਇਨਵੈਂਟਰੀ ਕੀਮਤ

5. ਕਿਸਾਨਾਂ ਨੂੰ ਅਦਾਇਗੀ ਦੇਣ ਕਾਰਨ ਲਿਕੁਇਡਿਟੀ ਸੰਕਟ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cold Stores Spine for Food Processing Industry Harsimrat Kaur Badal