ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ ਉੱਤਰੀ ਭਾਰਤ ’ਚ ਠੰਢ ਹਾਲੇ ਹੋਰ ਵਧੇਗੀ

ਪੰਜਾਬ ਸਮੇਤ ਉੱਤਰੀ ਭਾਰਤ ’ਚ ਠੰਢ ਹਾਲੇ ਹੋਰ ਵਧੇਗੀ

ਜੇ ਤੁਸੀਂ ਹਾਲੇ ਠੰਢ ਤੋਂ ਕੁਝ ਰਾਹਤ ਦੀ ਉਡੀਕ ਕਰ ਰਹੇ ਹੋ, ਤਾਂ ਤੁਸੀਂ ਇਹ ਜਾਣ ਲਵੋ ਕਿ ਹਾਲੇ ਇਸ ਵਰ੍ਹੇ ਦੇ ਬਾਕੀ ਦਿਨਾਂ ਦੌਰਾਨ ਠੰਢ ਸਗੋਂ ਹੋਰ ਵੀ ਵਧਣ ਦੀ ਸੰਭਾਵਨਾ ਹੈ। ਹੱਡ–ਕੰਬਾਊ ਠੰਢ ਨਾਲ ਜੂਝ ਰਹੇ ਉੱਤਰੀ ਭਾਰਤ ਵਿੱਚ ਇਸ ਹਫ਼ਤੇ ਦੇ ਆਖ਼ਰੀ ਦੋ ਦਿਨਾਂ ’ਚ ਤੁਹਾਨੂੰ ਹੋਰ ਵੀ ਜ਼ਿਆਦਾ ਸਖ਼ਤ ਠੰਢ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ। ਕੜਾਕੇ ਦੀ ਸਰਦੀ ਐਤਕੀਂ ਕ੍ਰਿਸਮਸ ਤੇ ਨਵੇਂ ਸਾਲ ਵਿੱਚ ਵਿਘਨ ਪਾ ਸਕਦੀ ਹੈ।

 

 

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ’ਚ 28 ਤੇ 29 ਦਸੰਬਰ ਨੂੰ ਪਾਰਾ ਚਾਰ ਡਿਗਰੀ ਸੈਲਸੀਅਸ ਤੱਕ ਡਿੱਗਣ ਦਾ ਅਨੁਮਾਨ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਸੀਤ ਲਹਿਰ ਹੋਰ ਵਧਣ ਦੀ ਸੰਭਾਵਨਾ ਹੈ।

 

 

ਸਰਦੀ ਦੇ ਮੌਸਮ ਵਿੱਚ ਅਜਿਹੀ ਸੀਤ ਲਹਿਰ ਪਹਿਲੀ ਵਾਰ ਚੱਲੇਗੀ। ਮੌਸਮ ਵਿਭਾਗ ਦੀ ਉੱਤਰ ਖੇਤਰੀ ਪੂਰਵ–ਅਨੁਮਾਨ ਇਕਾਈ ਦੇ ਮੁੱਖ ਵਿਗਿਆਨੀ ਡਾ. ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਹਿਮਾਲਾ ਖੇਤਰ ਵਿੱਚ ਜਾਰੀ ਬਰਫ਼ਬਾਰੀ ਨਾਲ ਅਗਲੇ ਦੋ–ਤਿੰਨ ਦਿਨਾਂ ’ਚ ਠੰਢ ਵਧਣ ਦੀ ਸੰਭਾਵਨਾ ਹੈ।

 

 

ਇਸ ਕਾਰਨ ਉੱਤਰ ਦੇ ਮੈਦਾਨੀ ਇਲਾਕਿਆਂ ’ਚ ਅਗਲੇ ਦੋ–ਤਿੰਨ ਦਿਨਾਂ ਵਿੱਚ ਸਰਦੀ ਵਧਣ ਦੀ ਸੰਭਾਵਨਾ ਹੈ। ਇਸ ਕਾਰਨ ਉੱਤਰ ਦੇ ਮੈਦਾਨੀ ਇਲਾਕਿਆਂ ’ਚ ਅਗਲੇ ਸਨਿੱਚਰਵਾਰ ਤੇ ਐਤਵਾਰ ਨੂੰ ਸੀਤ ਲਹਿਰ ਦੀ ਸਥਿਤੀ ਵੇਖਣ ਨੂੰ ਮਿਲੇਗੀ। ਉੱਤਰੀ ਭਾਰਤ ’ਚ ਹਫ਼ਤੇ ਦੇ ਅੰਤ ਦੌਰਾਨ ਘੱਟੋ–ਘੱਟ ਤਾਪਮਾਨ ਚਾਰ ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

 

 

ਡਾ. ਸ੍ਰੀਵਾਸਤਵ ਨੇ ਦੱਸਿਆ ਕਿ ਹਿਮਾਲਾ ਖੇਤਰ ਵਿੱਚ ਜੰਮੂ–ਕਸ਼ਮੀਰ, ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਇਸ ਹਫ਼ਤੇ ਵੀ ਬਰਫਬਾਰੀ ਜਾਰੀ ਰਹਿ ਸਕਦੀ ਹੈ। ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਤੋਂ ਭਾਰਤ ਦੇ ਉੱਤਰੀ ਇਲਾਕਿਆਂ ਵੱਲ ਆਉਣ ਵਾਲੀਆਂ ਠੰਢੀਆਂ ਹਵਾਵਾਂ ਠੰਢ ਹੋਰ ਵੀ ਵਧਾ ਰਹੀਆਂ ਹਨ।

 

 

ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ ਸਮੇਤ ਉੱਤਰੀ ਤੇ ਉੱਤਰ–ਉੱਤਰ–ਪੱਛਮੀ ਇਲਾਕਿਆਂ ਵਿੱਚ 28 ਦਸੰਬਰ ਤੋਂ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਤੱਕ ਗਿਰਾਵਟ ਆਉਣ ਦਾ ਅਨੁਮਾਨ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cold wave in North India including Punjab to be severe during next some days