ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਭਾਰਤ ’ਚ ਸੀਤ ਲਹਿਰ ਨੇ ਹੋਰ ਜ਼ੋਰ ਫੜਿਆ

ਉੱਤਰੀ ਭਾਰਤ ’ਚ ਸੀਤ ਲਹਿਰ ਨੇ ਹੋਰ ਜ਼ੋਰ ਫੜਿਆ

ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਬਰਫ਼ਾਨੀ ਹਵਾਵਾਂ ਅਤੇ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਪਾਰਾ ਨਿੱਤ ਹੇਠਾਂ ਵੱਲ ਨੂੰ ਹੀ ਜਾ ਰਿਹਾ ਹੈ ਤੇ ਠੰਢ ਵਧਦੀ ਜਾ ਰਹੀ ਹੈ। ਦਿੱਲੀ ’ਚ ਪਿਛਲੇ 22 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ।

 

 

ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਿਮਾਲਾ ਪਰਬਤ ਦੇ ਪੱਛਮੀ ਇਲਾਕਿਆਂ ਤੋਂ ਆਉਣ ਵਾਲੀਆਂ ਤੇਜ਼ ਤੇ ਠੰਢੀਆਂ ਹਵਾਵਾਂ ਦੇ ਨਾਲ ਬੱਦਲ਼ ਵੀ ਛਾਏ ਹੋਏ ਹਨ; ਜਿਸ ਕਾਰਨ ਤਾਪਮਾਨ ਵਿੱਚ ਜ਼ਿਆਦਾ ਗਿਰਾਵਟ ਆਉਂਦੀ ਜਾ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਵੀ ਕਾਂਬਾ ਛਿੜਦਾ ਰਿਹਾ ਕਿਉਂਕਿ ਵੱਧ ਤੋਂ ਵੱਧ ਤਾਪਮਾਨ ਔਸਤ ਨਾਲ ਤੋਂ 10 ਡਿਗਰੀ ਘੱਟ 12.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਲ 1997 ’ਚ ਇਨ੍ਹਾਂ ਹੀ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

 

 

ਅੱਜ ਬੁੱਧਵਾਰ ਨੂੰ ਵੀ ਉਹੀ ਹਾਲਤ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ, ਰਾਜਸਥਾਨ, ਉਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਜਿਹੇ ਸੂਬਿਆਂ ਵਿੱਚ ਠੰਢ ਨੇ ਆਮ ਜਨਜੀਵਨ ਉੱਤੇ ਵੀ ਅਸਰ ਪਾਇਆ ਹੈ। ਬਹੁਤੀਆਂ ਥਾਵਾਂ ਉੱਤੇ ਸੰਘਣੀ ਧੁੰਦ ਦਾ ਪਰਦਾ ਛਾਇਆ ਹੋਇਆ ਹੈ।

 

 

ਜੰਮੂ–ਕਸ਼ਮੀਰ ਤੇ ਲੱਦਾਖ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਜ਼ਾ ਬਰਫਬਾਰੀ ਤੋਂ ਬਾਅਦ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੀ। ਬਰਫ਼ਬਾਰੀ ਕਾਰਨ ਜੰਮੂ–ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਮੰਗਲਵਾਰ ਨੂੰ ਢਿੱਗਾਂ ਡਿੱਗਣ ਕਾਰਨ ਆਵਾਜਾਈ ਕਈ ਘੰਟੇ ਪ੍ਰਭਾਵਿਤ ਰਹੀ।

 

 

ਮੌਸਮ ਵਿਭਾਗ ਦੇ ਅਧਿਕਾਰੀ ਮੁਤਾਬਕ ਅਮਰਨਾਥ ਯਾਤਰਾ ਦੇ ਬੇਸ ਕੈਂਪ, ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ 12.2 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਕੀਤਾ ਗਿਆ। ਕਸ਼ਮੀਰ ਦਾ ਇੰਝ ਇਹ ਸਭ ਤੋਂ ਠੰਢਾ ਸਥਾਨ ਰਿਹਾ।

 

 

ਗੁਲਮਰਗ ਦੇ ਸਕੀ ਰਿਜ਼ੌਰਟ ਦਾ ਤਾਪਮਾਨ ਸਿਫ਼ਰ ਤੋਂ 11 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ; ਜਦ ਕਿ ਸ੍ਰੀਨਗਰ ’ਚ ਤਾਪਮਾਨ ਦੋ ਡਿਗਰੀ ਹੇਠਾਂ ਡਿੱਗ ਕੇ ਮਨਫ਼ੀ 3.7 ਡਿਗਰੀ ਸੈਲਸੀਅਸ ਹੋ ਗਿਆ। ਲੱਦਾਖ ਖੇਤਰ ਵਿੰਚ ਲੇਹ ਸਭ ਤੋਂ ਠੰਢ ਸਥਾਨ ਰਿਹਾ; ਜਿੱਥੇ ਤਾਪਮਾਨ ਮਨਫ਼ੀ 12 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਪਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cold wave intensifies in North India