ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਜ ਨੇ ਇਮਤਿਹਾਨ ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਤਰੀਕਾ

ਕਾਲਜ ਨੇ ਇਮਤਿਹਾਨ ’ਚ ਨਕਲ ਰੋਕਣ ਲਈ ਲੱਭਿਆ ਅਨੋਖਾ ਤਰੀਕਾ

ਹਰ ਸਕੂਲ ਦੇ ਪ੍ਰਬੰਧਕਾਂ ਦੀ ਸਦਾ ਇਹੋ ਕੋਸ਼ਿਸ਼ ਹੁੰਦੀ ਹੈ ਕਿ ਇਮਤਿਹਾਨਾਂ ਵਿੱਚ ਬੱਚੇ ਕਦੇ ਨਕਲ ਨਾ ਮਾਰਨ। ਇਸ ਲਈ ਅਧਿਆਪਕਾਂ ਦੀਆਂ ਸਖ਼ਤ ਡਿਊਟੀਆਂ ਵੀ ਲਾਈਆਂ ਜਾਂਦੀਆਂ ਹਨ। ਪਰ ਕਰਨਾਟਕ ਸੂਬੇ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਜਿਹੜਾ ਤਰੀਕਾ ਅਪਣਾਇਆ ਗਿਆ, ਉਸ ਨੂੰ ਵੇਖ ਕੇ ਕੋਈ ਆਪਣਾ ਹਾਸਾ ਨਹੀਂ ਰੋਕ ਪਾਉਂਦਾ।

 

 

ਹਾਵੇਰੀ ਜ਼ਿਲ੍ਹੇ ’ਚ ਸਥਿਤ ਭਗਤ ਪ੍ਰੀ–ਯੂਨੀਵਰਸਿਟੀ ਕਾਲਜ ’ਚ ਪ੍ਰੀ–ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਅਜੀਬ ਤਰੀਕਾ ਅਪਣਾਇਆ ਗਿਆ। ਕਾਲਜ ਨੇ ਬੱਚਿਆਂ ਦੇ ਸਿਰ ’ਤੇ ਗੱਤੇ ਦੇ ਡੱਬੇ ਰਖਵਾ ਦਿੱਤਾ। ਉਨ੍ਹਾਂ ਦੀਆਂ ਅੱਖਾਂ ਵੱਲ ਵਰਗਾਕਾਰ ਛੇਕ ਕੀਤਾ ਗਿਆ ਸੀ ਕਿ ਤਾਂ ਜੋ ਵਿਦਿਆਰਥੀ ਸਿਰਫ਼ ਸੁਆਲ ਵੇਖ ਕੇ ਉਸ ਦਾ ਜੁਆਬ ਲਿਖ ਸਕਣ।

 

 

ਨਕਲ ਰੋਕਣ ਦਾ ਇਹ ਤਰੀਕਾ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਕਾਲਜ ਦੇ ਇਸ ਨਿਵੇਕਲੇ ਤਰੀਕੇ ਤੋਂ ਸਾਰੇ ਹੈਰਾਨ ਹਨ। ਪ੍ਰੀਖਿਆ ਹਾਲ ਵਿੱਚ ਜਿਹੜੀ ਅਧਿਆਪਕਾ ਦੀ ਡਿਊਟੀ ਲਾਈ ਗਈ ਸੀ, ਉਹ ਵੀ ਵਿਦਿਆਰਥੀਆਂ ਨੂੰ ਇਸ ਹਾਲਤ ਵਿੱਚ ਵੇਖ ਕੇ ਆਪਣਾ ਹਾਸਾ ਨਾ ਰੋਕ ਸਕੀ।

 

 

ਵਿਦਿਆਰਥੀ ਵੀ ਪ੍ਰੀਖਿਆ ਸਮੇਂ ਇੱਕ–ਦੂਜੇ ਨੂੰ ਵੇਖ ਕੇ ਹੱਸਦੇ ਵਿਖਾਈ ਦਿੱਤੇ। ਕਿਸੇ ਨੇ ਉਨ੍ਹਾਂ ਦੀ ਇਹ ਤਸਵੀਰ ਫ਼ੇਸਬੁੱਕ ਉੱਤੇ ਵੀ ਸ਼ੇਅਰ ਕੀਤੀ ਹੈ।

 

 

ਇਹ ਮੌਕਾ ਬੱਚਿਆਂ ਦੀਆਂ ਛਮਾਹੀ ਪ੍ਰੀਖਿਆਵਾਂ ਦਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:College found novel way to stop copying during examination